ਡੇਰਾ ਸ਼ਰਧਾਲੂਆਂ ਨੇ ਗਊਆਂ ਨੂੰ ਸ਼ਰਾਰਤੀ ਅਨਸਰਾਂ ਤੋਂ ਛੁਡਵਾਇਆ

Cows

ਡੇਰਾ ਸ਼ਰਧਾਲੂਆਂ ਨੇ ਬੁੱਚੜਖਾਨੇ ਲਿਜਾਈਆਂ ਜਾ ਰਹੀਆਂ ਗਊਆਂ (Cows) ਨੂੰ ਸ਼ਰਾਰਤੀ ਅਨਸਰਾਂ ਤੋਂ  ਛੁਡਵਾਇਆ

(ਮਨੋਜ ਗੋਇਲ) ਘੱਗਾ /ਬਾਦਸ਼ਾਹਪੁਰ। ਬੀਤੇ ਦਿਨੀਂ ਪਿੰਡ ਕੁਲਾਰਾਂ ਵਿਖੇ 65 ਦੇ ਕਰੀਬ ਅਵਾਰਾ ਗਊਆਂ (Cows) ਨੂੰ ਬੁੱਚੜਖਾਨੇ ਲਿਜਾ ਰਹੇ ਕੁੱਝ ਸ਼ਰਾਰਤੀ ਅਨਸਰਾਂ ਕੋਲੋਂ ਡੇਰਾ ਸ਼ਰਧਾਲੂਆਂ ਨੇ ਛੁਡਵਾਇਆl ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 45 ਮੈਂਬਰ ਧੰਨ ਸਿੰਘ ਇੰਸਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਲੋਕਾਂ ਨੇ ਗਊਆਂ ਨੂੰ ਇਕ ਦਿਨ ਪਹਿਲਾਂ ਇੱਕ ਜਗ੍ਹਾ ਤੇ ਇਕੱਠਾ ਕਰ ਲਿਆ ਜਿਸ ਤੋਂ ਬਾਅਦ ਹਨ੍ਹੇਰੇ ਦਾ ਫਾਇਦਾ ਉਠਾਉਂਦਿਆਂ ਉਹਨਾਂ ਨੂੰ ਗੱਡੀ ਰਾਹੀਂ ਬੁੱਚੜਖਾਨੇ ਲਿਜਾਇਆ ਜਾ ਰਿਹਾ ਸੀl

ਜਦੋਂ ਇਨ੍ਹਾਂ ਦੀ ਖਬਰ ਡੇਰਾ ਸ਼ਰਧਾਲੂਆਂ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਾਰੀਆਂ ਗਊਆਂ ਨੂੰ ਇੰਨਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਸਹੀ-ਸਲਾਮਤ ਗਊਸ਼ਾਲਾ ਪਹੁੰਚਾਇਆ l ਇਸ ਮਹਾਨ ਕਾਰਜ ਦੀ ਇਲਾਕੇ ’ਚ ਭਰਪੂਰ ਸ਼ਲਾਘਾ ਹੋਈ l

ਸਰਵੋਤਮ ਹੈ ਗਊ ਦਾ ਦੁੱਧ, ਸਿਹਤ ਸਬੰਧੀ ਫਾਇਦਿਆਂ ’ਤੇ ਪਾਇਆ ਚਾਨਣਾ

  • ਚੁੱਲ੍ਹੇ-ਚੌਂਕਿਆਂ ’ਤੇ ਗਊ ਮੂਤਰ ਅਤੇ ਗੋਹਾ ਰਲਾ ਕੇ ਮਿੱਟੀ ਦੇ ਪੋਚੇ ਨਾਲ ਦੂਰ ਰਹਿੰਦੇ ਹਨ ਬੈਕਟੀਰੀਆ ਤੇ ਵਾਇਰਸ

ਬਰਨਾਵਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਗਊ ਦੀ ਸੰਭਾਲ ਨੂੰ ਸੰਸਕ੍ਰਿਤੀ ਦੀ ਸੰਭਾਲ ਦਸੱਦਿਆ ਗਊਆਂ ਵਾਸਤੇ ਰਾਮ ਰਾਜ ਵਰਗੇ ਮਾਹੌਲ ਦੀ ਜਰੂਰਤ ’ਤੇ ਜ਼ੋਰ ਦਿੱਤਾ ਹੈ ਆਪ ਜੀ ਨੇ ਗਊ ਦੇ ਦੁੱਧ, ਗੋਹੇ ਤੇ ਸਪੱਰਸ਼ ਦੇ ਵਿਗਿਆਨਕ ਤੇ ਲਾਭਦਾਇਕ ਪਹਿਲੂਆਂ ’ਤੇ ਵੀ ਚਾਨਣਾ ਪਾਇਆ ਪੂਜਨੀਕ ਗੁਰੂ ਜੀ ਨੇ ਉਕਤ ਬਚਨ ਸ਼ੁੱਕਰਵਾਰ ਸ਼ਾਮ ਨੂੰ ਬਰਨਾਵਾ, ਉੱਤਰ ਪ੍ਰਦੇਸ਼ ਵਿਖੇ ਆਨਲਾਈਨ ਰੂਹਾਨੀ ਮਜਲਸ ਦੌਰਾਨ ਫਾਰਮਾਏ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਗਊ ਦਾ ਬਹੁਤ ਵੱਡਾ ਮਹੱਤਵ ਹੈ, ਇਸ ਲਈ ਇਸ ਨੂੰ ਗਊ ਮਾਤਾ ਕਿਹਾ ਜਾਂਦਾ ਹੈ ਗਊ ਦਾ ਦੁੱਧ ਸਰਵੋਤਮ ਹੈ?

ਬਹੁਤ ਸਾਰੀ ਚੀਜ਼ਾਂ ’ਚ ਇਹ ਜੋ ਵੀ ਖਾਂਦੀ ਹੈ ਉਸ ਨੂੰ ਬਹੁਤ ਤੇਜ਼ੀ ਨਾਲ ਦੁੱਧ ’ਚ ਬਦਲ ਦਿੰਦੀ ਹੈ ਦੂਜੇ ਪਾਸੇ ਵੱਛੇ ਹਲ ’ਚ ਜੁੜਦੇ ਸਨ ਆਪ ਜੀ ਨੇ ਫਰਮਾਇਆ ਕਿ ਗਊ ਦੇ ਉੱਪਰ ਤੁਸੀਂ ਹੱਥ ਫੇਰੋਗੇ ਤਾਂ ਤੁਹਾਨੂੰ ਪਾਜ਼ਿਟਿਵ ਐਨਰਜ਼ੀ ਜ਼ਰੂਰ ਆਵੇਗੀ ਹੋਰ ਪਸ਼ੂ ’ਤੇ ਹੱਥ ਫੇਰ ਲਓ ਅਤੇ ਗਊ ’ਤੇ ਹੱਥ ਫੇਰ ਲਓ ਤਾਂ ਉਸ ਵਿਚ ਤੁਹਾਨੂੰ ਫ਼ਰਕ ਜ਼ਰੂਰ ਮਹਿਸੂਸ ਹੋਵੇਗਾ ਦੂਜੀ ਗੱਲ ਗਊ ਦੇ ਮਲ-ਮੂਤਰ ’ਚ ਐਂਟੀ ਬੈਕਟੀਰੀਆ ਤੱਤ ਹੁੰਦੇ ਹਨ

Saint-Dr-MSG

ਆਪ ਜੀ ਨੇ ਫਰਮਾਇਆ ਕਿ ਅਸੀਂ ਰਾਜਸਥਾਨ ਦੇ ਵਾਸੀ ਹਾਂ ਅਤੇ 1972-73 ’ਚ ਸਾਡੇ ਜੋ ਚੁੱਲ੍ਹੇ-ਚੌਂਕੇ ਹੁੰਦੇ ਸਨ, ਚੁੱਲ੍ਹਾ ਬਣਾਇਆ ਜਾਂਦਾ ਸੀ ਤਾਂ ਉਸ ’ਚ ਗਊ ਦੇ ਗੋਬਰ (ਗੋਹੇ) ਤੇ ਮੂਤਰ ਨੂੰ ਮਿੱਟੀ ’ਚ ਰਲਾ ਕੇ ਉੱਥੇ ਪੋਚਾ ਜ਼ਰੂਰ ਮਾਰਿਆ ਜਾਂਦਾ ਸੀ ਤੇ ਬਾਲਟੀ ’ਚ ਭਿਉਂ ਕੇ ਉਹ ਰੱਖ ਦਿੱਤਾ ਜਾਂਦਾ ਸੀ, ਦੋ ਦਿਨ ਬਾਅਦ, ਇੱਕ ਦਿਨ ਬਾਅਦ ਉਹ ਪੋਚਾ ਸਾਰੀਆਂ ਥਾਵਾਂ ’ਤੇ ਮਾਰਿਆ ਜਾਂਦਾ ਸੀ ਇੰਨਾ ਹੀ ਨਹੀਂ, ਕਿਸੇ ਦੇ ਬੱਚਾ ਹੁੰਦਾ ਸੀ ਤਾਂ ਉਸ ਘਰ ’ਚ, ਕੱਚੇ ਮਕਾਨ ’ਚ ਵੀ ਗਊ ਦੇ ਮਲ-ਮੂਤਰ ਨੂੰ ਮਿੱਟੀ ਵਿੱਚ ਰਲਾ ਕੇ ਪੋਚਾ ਮਾਰਿਆ ਜਾਂਦਾ ਸੀ, ਭਾਵ ਪਲੱਸਤਰ ਕੀਤਾ ਜਾਂਦਾ ਸੀ

ਬੈਕਟੀਰੀਆ ਤੋਂ ਰਹਿੰਦਾ ਸੀ ਬਚਾਅ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗਊ ਦਾ ਗੋਹਾ ਤੇ ਉਸ ਦਾ ਮੂਤਰ ਰਲਾ ਕੇ ਪੋਚਾ ਲਾਉਣ ਨਾਲ ਬਿਮਾਰੀਆਂ ਨਹੀਂ ਆਉਂਦੀਆਂ ਤੇ ਨਿੰਮ ਕਿਉਂ ਬੰਨ੍ਹਦੇ ਸਨ? ਅੱਜ-ਕੱਲ੍ਹ ਕਹਿੰਦੇ ਹਨ ਕਿ ਮੁੰਡਾ ਹੋਵੇਗਾ ਤਾਂ ਨਿੰਮ ਬੰਨ੍ਹਾਂਗੇ, ਨਹੀਂ ਸਾਡੇ ਟਾਈਮ ’ਚ ਜਿਸ ਮਾਤਾ ਦੇ ਬੱਚਾ ਹੁੰਦਾ ਸੀ, ਉਸ ਦੇ ਘਰ ਨਿੰਮ ਦੇ ਪੱਤੇ ਬੰਨ੍ਹੇ ਹੀ ਜਾਂਦੇ ਸੀ ਮੋਸਟਲੀ (ਜ਼ਿਆਦਾਤਰ), ਉਸ ਦੀ ਵਜ੍ਹਾ ਵੀ ਇਹੀ ਸੀ ਕਿ ਉਹ ਐਂਟੀ ਬੈਕਟੀਰੀਆ ਹੈ, ਐਂਟੀ ਵਾਇਰਸ ਹੈ ਤਾਂ ਬਿਮਾਰੀਆਂ ਆਉਂਦੀਆਂ ਹੀ ਨਹੀਂ ਬੱਚੇ ਨੇ ਖੁੱਲ੍ਹਾ ਸੌਣਾ ਪਹਿਲਾਂ ਵੀ ਤੁਹਾਨੂੰ ਇੱਕ ਵਾਰ ਜ਼ਿਕਰ ਕੀਤਾ ਸੀ ਕਿ ਪੇਸ਼ਾਬ ਕਰ ਦਿੱਤਾ ਤਾਂ ਪੰਜਾਬੀ ’ਚ ਕਹਿੰਦੇ ਹਨ ਪੋਤੜਾ, ਕੱਪੜਾ ਜਿਹਾ ਬੰਨ੍ਹ ਦਿੰਦੇ ਸਨ, ਉਹ ਗਿੱਲਾ ਹੋ ਗਿਆ ਦੂਜਾ ਬੰਨ੍ਹ ਦਿੰਦੇ ਸਨ

ਅੱਜ ਵਾਲਿਆਂ ਨੂੰ ਮੌਜ ਬਣੀ ਹੋਈ ਹੈ ਇੱਕ ਲਿਫ਼ਾਫ਼ਾ ਜਿਹਾ ਚੜ੍ਹਾ ਦਿੰਦੇ ਹਨ, ਸਾਰਾ ਦਿਨ ਲੱਗਾ ਰਹਿੰਦਾ ਬੇਟਾ, ਦੇ ਤੇਰੇ ਦੀ, ਲੈ ਤੇਰੇ ਦੀ, ਬਾਹਰ ਬੂੰਦ ਨਹੀਂ ਨਿੱਕਲਦੀ ਬਾਹਰ ਤਾਂ ਨਹੀਂ ਨਿੱਕਲਦੀ, ਉਸ ਦਾ ਅਦਰ ਕੀ ਹੁੰਦਾ ਹੋਵੇਗਾ ਉਹ ਤਾਂ ਸੋਚੋ, ਅੰਦਰ ਤਾਂ ਸਭ ਗੜਬੜ ਹੀ ਹੈ?ਨਾ ਤਾਂ ਸਾਡੀ ਸੰਸਕ੍ਰਿਤੀ ਬੜੀ ਸਿਹਤਮੰਦ ਸੀ

ਨਿੰਮ ਵੀ ਬਹੁਤ ਗੁਣਕਾਰੀ :

ਹੁਣ ਤੁਸੀਂ ਲੋਕ ਆਪਣੇ-ਆਪ ਨੂੰ?ਹਾਈਟੈਕ ਮੰਨਦੇ ਹੋ ਅਸੀਂ ਕਹਿੰਦੇ ਹਾਂ ਅਸੀਂ ਲੋਕ ਹਾਈਟੈਕ ਸੀ ਉਸ ਟਾਈਮ ’ਚ, ਬਹੁਤ ਸਾਰੀਆਂ ਚੀਜ਼ਾਂ ਵਿਚ ਤੁਸੀਂ ਐਂਟੀ ਬੈਕਟੀਰੀਆ, ਐਂਟੀ ਵਾਇਰਸ ਲਈ ਪਤਾ ਨਹੀਂ ਕਿੰਨਾ ਖ਼ਰਚ ਕਰਦੇ ਹੋ ਤੇ ਅਸੀਂ ਸਿਰਫ਼ ਗਊ ਦੇ ਗੋਬਰ ਤੇ ਮੂਤਰ ਨਾਲ ਐਂਟੀ ਬੈਕਟੀਰੀਆ ਤੇ ਐਂਟੀ ਵਾਇਰਸ ਬਣਾ ਲੈਂਦੇ ਸੀ ਨਿੰਮ ਬੰਨ੍ਹ ਲਿਆ ਐਂਟੀ ਬੈਕਟੀਰੀਆ ਹੋ ਗਿਆ ਨਿੰਮ ਦੇ ਪੱਤੇ ਵਿਛਾ ਦਿੱਤੇ ਤਾਂ ਹੋ ਗਿਆ ਐਂਟੀ ਬੈਕਟੀਰੀਆ ਤੇ ਤੁਸੀਂ ਕਿੰਨਾ ਖ਼ਰਚ ਕਰ ਰਹੇ ਹੋ ਤੇ ਆਪਣੇ-ਆਪ ਨੂੰ ਹਾਈਟੈੱਕ ਕਹਿ ਰਹੇ ਹੋ ਯਾਰ, ਕਮਾਲ ਦੀ ਗੱਲ ਹੈ ਤਾਂ ਕਹਿਣ ਦਾ ਮਤਲਬ ਸਾਡੇ ਪਵਿੱਤਰ ਵੇਦ ਬਹੁਤ ਜ਼ਿਆਦਾ ਹਾਈਟੈਕ ਸਨ ਤੇ ਹਨ ਉਨ੍ਹਾਂ ’ਚ ਇਹ ਚੀਜ਼ਾਂ ਸਨ

ਗਾਵਾਂ ਲਈ ਹੋਵੇ ਗੌਚਰ ਭੂਮੀ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਦੇਖਦੇ ਹਾਂ ਤੇ ਪਹਿਲਾਂ ਵੀ ਦੇਖਿਆ ਕਰਦੇ ਸਾਂ ਕਿ ਗਾਵਾਂ ਸੜਕਾਂ ’ਤੇ ਬਹੁਤ ਘੁੰਮਦੀਆਂ ਹਨ ਕਿਤੇ ਢੱਠੇ ਭਿੜ ਰਹੇ ਹਨ ਆਪ ਜੀ ਨੇ ਫ਼ਰਮਾਇਆ ਕਿ ਗੌਚਰ ਭੂਮੀ, ਇੱਕ ਜ਼ਮੀਨ ਹੁੰਦੀ ਹੈ, ਜੋ ਅਸੀਂ ਬਾਗੜੀ ’ਚ ਸੁਣਿਆ ਉੱਧਰ ਰਾਜਸਥਾਾਨ ’ਚ, ਭਾਵ ਗਾਵਾਂ ਲਈ ਸਪੈਸ਼ਲ ਜਗ੍ਹਾ, ਰਹਿਣ ਲਈ, ਚਰਨ ਲਈ ਦਿੱਤੀ ਜਾਂਦੀ ਸੀ ਰਾਜੇ-ਮਹਾਰਾਜੇ ਹੁੰਦੇ ਸਨ ਜਾਂ ਅੱਜ ਵੀ ਹੋ ਸਕਦਾ ਹੈ ਓਦਾਂ ਹੀ ਹੋਵੇ, ਤਾਂ ਉਹ ਸਪੈਸ਼ਲ ਜ਼ਮੀਨ ਹੁੰਦੀ ਸੀ, ਤਾਂ ਜੇਕਰ ਉਹ ਲੀਜ ’ਤੇ ਮਿਲੇ, ਉਸ ’ਚ ਤੁਸੀਂ ਟਿਊਬਵੈੱਲ ਲਾਓ, ਉਸ ’ਚ ਖੁੱਲ੍ਹੇ ਸ਼ੈੱਡ ਵਗੈਰਾ ਹੋਣ, ਵੱਡੇ-ਵੱਡੇ ਰੱੁੱਖ਼ ਹੋਣ ਤਾਂ ਜੋ ਗਾਵਾਂ ਹਨ ਜਾਂ ਢੱਠੇ ਹਨ

ਉਹ ਉੱਥੇ ਤੁਰਨ-ਫਿਰਨ ਤਾਂ ਨੈਚੁਰਲੀ ਇੱਕ ਤਾਂ ਉਹ ਵਾਤਾਵਰਨ ਮਿਲੇ, ਜੋ ਮੰਨ ਲੈਂਦੇ ਹਾਂ ਕਦੇ ਸਤਿਯੁਗ ’ਚ ਹੁੰਦਾ ਹੋਵੇੇਗਾ, ਕਿ ਖੁੱਲ੍ਹੇ ਵਾਤਾਵਰਨ ’ਚ ਉਹ ਘੁੰਮ ਰਹੀਆਂ ਹਨ, ਉਨ੍ਹਾਂ?ਦੇ ਗਲ ’ਚ ਰੱਸਾ ਨਹੀਂ?ਹੈ, ਉਹ ਚਰ ਰਹੀਆਂ ਹਨ, ਕਿਤੇ ਖਾ ਰਹੀਆਂ ਹਨ, ਤਾਂ ਇਹ ਇੱਕ ਫਰਜ਼ ਬਣਦਾ ਹੈ ਕਿ ਸਾਨੂੰ ਵੀ ਆਪਣੀ ਵਿਰਾਸਤ ਸੰਭਾਲਣੀ ਚਾਹੀਦੀ ਹੈ ਸਾਡੀ ਸੰਸਕ੍ਰਿਤੀ ਸੰਭਾਲਣੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ