ਸ੍ਰੀਲੰਕਾ ਨਾਲ ਟੀ-20 ’ਚ ਅੱਜ ਭਿੜੇਗਾ ਭਾਰਤ

ਸ਼ਾਮ 7 ਵਜੇ ਸ਼ੁਰੂ ਹੋਵੇਗਾ ਮੈਚ (India Vs Sri Lanka Match)

(ਸਪੋਰਟਸ ਡੈਸਕ ) ਮੁੰਬਈ। ਨਵੇਂ ਸਾਲ ਸ਼ੁਰੂ ਹੋ ਗਿਆ ਹੈ ਤੇ ਭਾਰਤ ਨਵੇਂ ਸਾਲ ਦਾ ਪਹਿਲਾ ਮੈਚ ਅੱਜ ਸ਼੍ਰੀਲੰਕਾ ਖਿਲਾਫ ਖੇਡੇਗਾ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ’ਚ ਭਾਰਤ ਦੇ ਵੱਡਾ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ, ਕੇਐਲ ਰਾਹੁਲ ਨਹੀਂ ਖੇ਼ਡ ਰਹੇ। (India Vs Sri Lanka Match) ਇਸ ਮੈਚ ਦੀ ਕਪਤਾਨੀ ਹਾਰਦਿਕ ਪਾਂਡਿਆ ਕਰ ਰਹੇ ਹਨ। ਪਾਂਡਿਆ ਲਈ ਬਿਨਾ ਸੀਨੀਅਰ ਖਿਡਾਰੀਆਂਂ ਦੇ ਖੇਡਣਾ ਇੱਕ ਚੌਣੁਤੀ ਹੋਵੇਗਾ। ਸਭ ਤੋਂ ਵੱਡੀ ਸਮੱਸਿਆ ਪਾਂਡਿਆ ਲਈ ਓਪਨਰ ਜੋਡ਼ੀ ਦੇ ਹੋਵੇਗੀ। ਇਸ ਮੈਚ ’ਚ ਨਵੀਂ ਓਪਨਿੰਗ ਜੋੜੀ ਦੇ ਨਾਲ ਸ਼੍ਰੀਲੰਕਾ ਖਿਲਾਫ ਉਤਰ ਸਕਦੀ ਹੈ। ਜੇਕਰ ਸ਼ੁਭਮਨ ਗਿੱਲ ਨੂੰ ਮੌਕਾ ਮਿਲਦਾ ਹੈ ਤਾਂ ਟੀਮ ਇੰਡੀਆ ਸ਼ੁਭਮਨ ਗਿੱਲ ਦੇ ਨਾਲ ਈਸ਼ਾਨ ਕਿਸ਼ਨ ਦੀ ਸ਼ੁਰੂਆਤ ਕਰਦੀ ਨਜ਼ਰ ਆਵੇਗੀ।

ਅੰਕਡ਼ਿਆਂ ਦੀ ਗੱਲ ਕਰੀਏ ਤਾਂ ਜਦੋਂ ਵੀ ਭਾਰਤੀ ਟੀਮ ਨਵੇਂ ਸਾਲ ਦੀ ਸ਼ੁਰੂਆਤ ’ਤੇ ਖੇਡੀ ਹੈ ਤਾਂ ਲਗਭਗ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਜਿਹੇ ‘ਚ ਟੀਮ ਇੰਡੀਆ ਲਈ ਕਪਤਾਨ ਹਾਰਦਿਕ ਪੰਡਯਾ ਦੇ ਸਾਹਮਣੇ ਸਾਲ ਦਾ ਪਹਿਲਾ ਮੈਚ ਜਿੱਤਣਾ ਚੁਣੌਤੀ ਹੋਵੇਗੀ ਕਿਉਂਕਿ ਟੀਮ ਨੇ ਪਿਛਲੇ 10 ਸਾਲਾਂ ‘ਚ ਸਿਰਫ ਇਕ ਵਾਰ ਹੀ ਸਾਲ ਦਾ ਪਹਿਲਾ ਮੈਚ ਜਿੱਤਿਆ ਹੈ। ਪੰਡਿਆਂ ਪਹਿਲੀ ਵਾਰ ਘਰੇਲੂ ਮੈਦਾਨ ‘ਤੇ ਕਪਤਾਨੀ ਕਰ ਰਹੇ ਹਨ। ਭਾਰਤ ਦੀ ਯੁਵਾ ਬ੍ਰਿਗੇਡ ਇਸ ਮੈਚ ਵਿੱਚ ਜਿੱਤ ਨਾਲ ਸਾਲ ਦੀ ਸ਼ੁਰੂਆਤ ਕਰਨਾ ਚਾਹੇਗੀ। ਇਸ ਦੇ ਨਾਲ ਹੀ ਏਸ਼ੀਆਈ ਚੈਂਪੀਅਨ ਸ਼੍ਰੀਲੰਕਾ ਨਵੇਂ ਚਿਹਰਿਆਂ ਨਾਲ ਭਾਰਤ ਨੂੰ ਹਰਾਉਣਾ ਚਾਹੇਗਾ।

ਹਾਰਦਿਕ ਦੀ ਕਪਤਾਨੀ ਵਿੱਚ 5 ਮੈਚ ਖੇਡੇ

ਭਾਰਤ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਆਉਣ ਵਾਲਾ ਕਪਤਾਨ ਵਜੋਂ ਵੇਖਿਆ ਜਾ ਰਿਹਾ ਹੈ। ਹਾਰਦਿਕਾ ਪਾਂਡਿਆ ਬੱਲੋ ਨਾਲ ਹੀ ਨਹੀਂ ਸਗੋਂ ਗੇਂਦ ਨਾਲ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਹਾਰਦਿਕ ਦੀ ਕਪਤਾਨੀ ‘ਚ ਭਾਰਤ ਨੇ ਹੁਣ ਤੱਕ 5 ਟੀ-20 ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ 4 ਜਿੱਤੇ ਅਤੇ ਇੱਕ ਮੈਚ ਟਾਈ ਰਿਹਾ। ਇਸ ਸੀਰੀਜ਼ ਤੋਂ ਬਾਅਦ ਹਾਰਦਿਕ ਪਾਂਡਿਆ ਤਿੰਨ ਵਨਡੇ ਸੀਰੀਜ਼ ਲਈ ਟੀਮ ਦੇ ਉਪ-ਕਪਤਾਨ ਹੋਣਗੇ, ਜਦਕਿ ਰੋਹਿਤ ਸ਼ਰਮਾ ਕਪਤਾਨ ਹੋਣਗੇ।

ਦੋਵਾਂ ਟੀਮਾਂ ਇਸ ਪ੍ਰਕਾਰ ਹਨ

ਭਾਰਤ: ਹਾਰਦਿਕ ਪਾਡਿਆ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ੁਭਮਨ ਗਿੱਲ, ਸੂਰਿਆ ਕੁਮਾਰ ਯਾਦਵ, ਸੰਜੂ ਸੈਮਸਨ, ਦੀਪਕ ਹੁੱਡਾ, ਅਕਸ਼ਰ ਪਟੇਲ/ਵਾਸ਼ਿੰਗਟਨ ਸੁੰਦਰ, ਹਰਸ਼ਲ ਪਟੇਲ, ਯੁਜ਼ਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।

ਸ਼੍ਰੀਲੰਕਾ: ਦਸੁਨ ਸ਼ਨਾਕਾ (ਸੀ), ਕੁਸਲ ਮੇਂਡਿਸ (ਵਿਕਟਕੀਪਰ.), ਪਥੁਮ ਨਿਸਾਂਕਾ, ਅਵਿਸ਼ਕਾ ਫਰਨਾਂਡੋ, ਭਾਨੁਕਾ ਰਾਜਪਕਸੇ, ਧਨੰਜੈ ਡੀ ਸਿਲਵਾ/ਚਰਿਥ ਅਸਾਲੰਕਾ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਕਾਸੁਨ ਰਜਿਥਾ/ਲਾਹਿਰੂ ਕੁਮਾਰਾ, ਦਿਲਸ਼ਾਨ ਮਦਸ਼ੰਕਾ ਅਤੇ ਮਾਹੀਸ਼ ਤੀਕਸ਼ਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ