ਡਿਪਟੀ ਕਮਿਸ਼ਨਰ ਨਹੀਂ ਆਇਆ ਕਾਬੂ ਤਾਂ ਵਾਪਸ ਲਿਆ ਜਿਲਾ ਚੋਣ ਅਫ਼ਸਰ ਦਾ ਅਧਿਕਾਰੀ

The Deputy Commissioner did not come under the control of the District Electoral Officer

 ਪਹਿਲੀਵਾਰ ਹੋਇਆ ਇੰਜ ਕਿ ਡਿਪਟੀ ਕਮਿਸ਼ਨਰ ਨਹੀਂ ਹੋਣਗੇ ਜਿਲਾ ਚੋਣ ਅਧਿਕਾਰੀ

ਚੰਡੀਗੜ। ਮੋਗਾ ਡਿਪਟੀ ਕਮਿਸ਼ਨਰ ਅਤੇ ਸੂਬਾ ਚੋਣ ਕਮਿਸ਼ਨਰ ਵਿਚਕਾਰ 2 ਪਿੰਡਾਂ ਦੀ ਚੋਣ ਨੂੰ ਰੱਦ ਕਰਨ ਦੇ ਮਾਮਲੇ ਵਿੱਚ ਚਲ ਰਹੀਂ ਲੜਾਈ ਤੋਂ ਬਾਅਦ ਹੁਣ ਜਦੋਂ ਡਿਪਟੀ ਕਮਿਸ਼ਨਰ ਕਾਬੂ ਨਹੀਂ ਆਇਆ ਤਾਂ ਆਦੇਸ਼ ਵਾਪਸ ਨਹੀਂ ਲਏ ਤਾਂ ਸੂਬਾ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਤੋਂ ਜਿਲਾ ਚੋਣ ਅਧਿਕਾਰੀ ਦਾ ਅਹੁਦਾ ਹੀ ਵਾਪਸ ਲੈ ਲਿਆ। ਜਿਸ ਤੋਂ ਬਾਅਦ ਪਹਿਲੀਵਾਰ ਕਿਸੇ ਚੋਣ ਵਿੱਚ ਡਿਪਟੀ ਕਮਿਸ਼ਨਰ ਜਿਲ੍ਹਾ ਚੋਣ ਅਧਿਕਾਰੀ ਦਾ ਕੰਮ ਨਹੀਂ ਦੇਖੇਗਾ।
ਸੂਬਾ ਚੋਣ ਕਮਿਸ਼ਨ ਨੇ ਇਹ ਫੈਸਲਾ ਪੰਜਾਬ ਸਰਕਾਰ ਵਲੋਂ ਵੀ ਇਸ ਵਿਵਾਦ ਵਿੱਚ ਕੋਈ ਸਹਾਇਤਾ ਨਾ ਮਿਲਣ ਤੋਂ ਬਾਅਦ ਲਿਆ ਗਿਆ ਹੈ। ਸੂਬਾ ਚੋਣ ਕਮਿਸ਼ਨਰ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਹੀ ਬਦਲਣਾ ਚਾਹੁੰਦੇ ਸਨ ਪਰ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਨੂੰ ਬਦਲਣ ਲਈ ਕੋਈ ਪੈਨਲ ਅਤੇ ਹਾਂ ਪੱਖੀ ਹੁੰਗਾਰਾ ਨਹੀਂ ਮਿਲਣ ਤੋਂ ਬਾਅਦ ਚੋਣ ਕਮਿਸ਼ਨਰ ਨੇ ਆਖਰ ਵਿੱਚ ਇਹ ਫੈਸਲਾ ਲਿਆ ਹੈ।
ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਤੋਂ ਜਿਲਾ ਚੋਣਕਾਰ ਅਫਸਰ ਦਾ ਕਾਰਜ ਭਾਰ ਵਾਪਸ ਲੈਂਦੇ ਹੋਏ ਅਜੈ ਕੁਮਾਰ ਸੂਦ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਜਨਰਲ ਮੋਗਾ ਨੂੰ ਜਿਲ੍ਹਾ ਚੋਣਕਾਰ ਅਫਸਰ, ਮੋਗਾ ਦਾ ਚਾਰਜ ਦੇਣ ਦਾ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।