ਪਿੰਡ ਮੇਘਾ ਰਾਏ ਹਿਠਾੜ ਦੇ ਮੌਜੂਦਾ ਸਰਪੰਚ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Guruharshaye

ਰਾਜਨੀਤਿਕ ਦਬਾਅ ਹੇਠ ਪੁਲਸ ਨੇ ਕੀਤਾ ਸਰਪੰਚ ਨੂੰ ਗ੍ਰਿਫਤਾਰ, ਪਿੰਡ ਵਾਲਿਆਂ ਨੇ ਲਗਾਏ ਦੋਸ਼ | Guruharsahai

ਗੁਰੂਹਰਸਾਏ (ਸੱਤਪਾਲ ਥਿੰਦ/ਵਿਜੈ ਹਾਂਡਾ)। ਹਲਕਾ ਗੁਰੂਹਰਸਾਏ ਦੇ ਅਧੀਨ ਪੈਂਦੇ ਪਿੰਡ ਮੇਘਾ ਰਾਏ ਹਿਠਾੜ ਦੇ ਮੌਜੂਦਾ ਸਰਪੰਚ ਚਿਮਨ ਸਿੰਘ ਨੂੰ ਬੀਤੀ ਰਾਤ ਕਰੀਬ 10 ਵਜੇ ਦੇ ਘਰ ਵਿੱਚੋਂ ਥਾਣਾ ਗੁਰੂ ਹਰਸਹਾਏ ਦੀ ਪੁਲਿਸ ਗਿਰਫ਼ਤਾਰ ਕਰ ਲਿਆ ਸੀ । ਜਿਸ ਤੋਂ ਬਾਅਦ ਪਿੰਡ ਦੇ ਬੰਦਿਆਂ ਵੱਲੋਂ ਥਾਣੇ ਪਹੁੰਚ ਕੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਗਈ ਕੇ ਕਿਸ ਜੁਰਮ ਵਿਚ ਮੌਜੂਦਾ ਸਰਪੰਚ ਨੂੰ ਗਿਰਫ਼ਤਾਰ ਕੀਤਾ ਹੈ ।

ਇਸ ਮੌਕੇ ਪਿੰਡ ਵਾਸੀਆਂ ਨੇ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਕਿ ਥਾਣਾ ਗੁਰੂਹਰਸਾਏ ਦੀ ਪੁਲਿਸ ਨੇ ਬੀਤੀ ਰਾਤ ਬਿਨਾ ਕਿਸੇ ਸਬੂਤਾਂ ਤੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਿਕਰ ਯੋਗ ਹੈ ਕਿ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਲੋਕਾਂ ਵੱਲੋਂ ਪਿੰਡ ਦੀ ਫਿਰਨੀ ਤੇ ਕੀਤੇ ਗਏ ਨਜਾਇਜ ਕਬਜੇ ਨੂੰ ਹਟਾਉਣ ਲਈ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਬੀ ਡੀ ਪੀ ਓ ਗੁਰੂਹਰਸਹਾਏ ਵੱਲੋਂ ਕਬਜ਼ਾ ਹਟਾਉਣ ਦੀ ਕਾਰਵਾਈ ਕੀਤੀ ਗਈ ਸੀ। (Guruharsahai)

Guruharshaye

ਜਿਸ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਸ ਫੋਰਸ ਦੇ ਨਾਲ ਬੀਤੇ ਹਫਤੇ ਕਬਜ਼ਾ ਲੈਣ ਗਿਆ ਸੀ ਲੇਕਿਨ ਪਿੰਡ ਵਾਸੀਆਂ ਨੇ ਮੰਗ ਕੀਤੀ ਅਤੇ ਦਬਾਰ ਤੋਂ ਮਿਣਤੀ ਕੀਤੀ ਜਾਵੇ । ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਜਾਣੀ ਸੀ ਲੇਕਿਨ ਪੁਲਿਸ ਨੇ ਇਕ ਰਾਤ ਪਹਿਲਾ ਪਿੰਡ ਦੇ ਮੌਜੂਦਾ ਸਰਪੰਚ ਚਿਮਨ ਸਿੰਘ ਨੂੰ ਚੁੱਕ ਲਿਆ ਹੈ ।

ਇਹ ਵੀ ਪੜ੍ਹੋ : ਟੈਕਸ ਭਰਨ ਦੇ ਬਾਵਜੂਦ ਟਰਾਂਸਪੋਰਟਰਾਂ ਨੂੰ ਹੋਣਾ ਪੈ ਰਿਹਾ ਹੈ ਖੱਜਲ-ਖੁਆਰ