ਤੇਜ਼ੀ ਨਾਲ ਸੁਧਰ ਰਹੀ ਬੈਂਕਾਂ ਦੀ ਹਾਲਤ

Condition of Banks

ਅਸੇਟ ਗੁਣਵੱਤਾ ਸੁਧਰੀ, ਅਗਲੇ ਵਿੱਤੀ ਸਾਲ ਵਿੱਚ 2.1 ਫੀਸਦੀ ਤੱਕ ਆ ਸਕਦਾ ਹੈ ਗ੍ਰਾਸ ਅੱੈਨਪੀਏ | Condition of Banks

ਮੁੰਬਈ (ਏਜੰਸੀ)। ਅਗਲੇ ਵਿੱਤੀ ਸਾਲ 2024-25 ਦੇ ਅੰਤ ਤੱਕ ਬੈਂਕਿੰਗ ਪ੍ਰਣਾਲੀ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ (ਜੀਐੱਨਪੀਏ) ਘੱਟ ਕੇ 2.1 ਫੀਸਦੀ ’ਤੇ ਆ ਸਕਦੀ ਹੈ। ਗ੍ਰਾਸ ਐੱਨਪੀਏ (ਕੁੱਲ ਐੱਨਪੀਏ ਅਤੇ ਸ਼ੁੱਧ ਐੱਨਪੀਏ ਵਿਚਕਾਰ ਮੁਢਲਾ ਅੰਤਰ ਇਹ ਹੈ ਕਿ ਕੁੱਲ ਐੱਨਪੀਏ ਉਨ੍ਹਾਂ ਸਾਰੇ ਕਰਜ਼ਿਆਂ ਦਾ ਜੋੜ ਹੈ, ਜੋ ਉਧਾਰ ਲੈਣ ਵਾਲਿਆਂ ਵੱਲੋਂ ਵਾਪਸ ਨਹੀਂ ਕੀਤੇ ਗਏ ਹਨ) ਵਿੱਤੀ ਸਾਲ 2023-24 ਵਿੱਚ 2.5-2.7 ਫੀਸਦੀ ਹੋਣ ਦੀ ਸੰਭਾਵਨਾ ਹੈ। (Condition of Banks)

ਘਰੇਲੂ ਰੇਟਿੰਗ ਏਜੰਸੀ ਕੇਅਰ ਰੇਟਿੰਗਸ ਦੀ ਰਿਪੋਰਟ ਅਨੁਸਾਰ ਵਿੱਤੀ ਸਾਲ 2024-25 ਦੇ ਅੰਤ ਤੱਕ, ਇਸ ਵਿੱਚ ਸੁਧਾਰ ਹੋਵੇਗਾ ਅਤੇ ਬੈਂਕਿੰਗ ਪ੍ਰਣਾਲੀ ਦਾ ਕੁੱਲ ਐੱਨਪੀਏ (ਐੱਨਪੀਏ, ਬੱਟੇ ਖਾਤੇ ’ਚ ਪਾਉਣ ਤੋਂ ਬਾਅਦ ਬਕਾਇਆ ਕਰਜ਼ ਰਾਸ਼ੀ) ਘੱਟ ਕੇ 2.1-2.4 ਫੀਸਦੀ ਰਹਿ ਜਾਵੇਗਾ ਰਿਪੋਰਟ ਅਨੁਸਾਰ, 2015-16 ਵਿੱਚ ਏਕਿਊਆਰ ਪ੍ਰਕਿਰਿਆ ਕਾਰਨ ਵਿੱਤੀ ਸਾਲ 2013-14 ਵਿੱਚ ਜੀਐੱਨਪੀਏ 3.8 ਫੀਸਦੀ ਤੋਂ ਵਧ ਕੇ ਵਿੱਤੀ ਸਾਲ 2017-2018 ਵਿੱਚ 11.2 ਫੀਸਦੀ ਹੋ ਗਿਆ, ਜਿਸ ਨਾਲ ਬੈਂਕਾਂ ਨੂੰ ਐੱਨਪੀਏ ਦੀ ਪਛਾਣ ਕਰਨ ਅਤੇ ਬੇਲੋੜੀ ਪੁਨਰਗਠਨ ਨੂੰ ਘਟਾਉਣ ਲਈ ਪ੍ਰੇਰਿਆ ਗਿਆ।

ਜੀਐੱਨਪੀਏ ’ਚ ਆਇਆ ਸੁਧਾਰ | Condition of Banks

ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2018-19 ਤੋਂ ਜੀਐੱਨਪੀਏ ’ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਵਿੱਤੀ ਸਾਲ 2022-23 ’ਚ ਇਹ ਇੱਕ ਦਹਾਕੇ ਦੇ ਹੇਠਲੇ ਪੱਧਰ 3.9 ਫੀਸਦੀ ’ਤੇ ਆ ਗਿਆ ਹੈ। ਵਿੱਤੀ ਸਾਲ 2023-24 ਦੀ ਦਸੰਬਰ ਤਿਮਾਹੀ ’ਚ ਇਹ ਤਿੰਨ ਫੀਸਦੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਸੇ ਕਰਜ਼ ਦੀ ਰਿਕਵਰੀ ਅਤੇ ਬੈਂਕਾਂ ਵੱਲੋਂ ਵਾਧੂ ਫਸੇ ਕਰਜ਼ ਨੂੰ ਰਾਈਟ ਆਫ ਕਰਨ ਨਾਲ ਸੰਪੱਤੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਇੱਕ ਖੇਤਰੀ ਦ੍ਰਿਸ਼ਟੀਕੋਣ ਤੋਂ ਖੇਤੀਬਾੜੀ ਸੈਕਟਰ ਦਾ ਜੀਐੱਨਪੀਏ ਅਨੁਪਾਤ ਮਾਰਚ 2020 ਵਿੱਚ 10.1 ਫੀਸਦੀ ਦੇ ਮੁਕਾਬਲੇ ਸਤੰਬਰ, 2023 ਵਿੱਚ ਘਟ ਕੇ ਸੱਤ ਫੀਸਦੀ ਰਹਿ ਗਈ ਹੈ।

Also Read : ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤ