ਸੇਫ ਕੰਪੇਨ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਿਲਿਆ ਹੁਲਾਰਾ

Safe Campaign

ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਰੂਪੀ ਦੈਂਤ ਤੋਂ ਬਚਾਉਣ ਲਈ ਲਗਾਤਾਰ ਜੁਟੇ ਹੋਏ ਹਨ । ਆਪ ਜੀ ਨੇ ਡੈੱਪਥ ਮੁਹਿੰਮ ਚਲਾ ਕੇ ਮੈਡੀਟੇਸ਼ਨ ਰਾਹੀਂ ਲੋਕਾਂ ਨੂੰ ਨਸ਼ੇ ਤੋਂ ਦੂਰ ਕਰ ਰਹੇ ਹਨ ਅਤੇ ਨਸ਼ਿਆਂ ਵਿਰੁਧ ਜਾਗਰੂਕ ਕਰ ਰਹੇ ਹਨ। ਆਪ ਜੀ ਨੇ ਐਤਵਾਰ ਨੂੰ ‘ਡੈੱਪਥ’ ਮੁਹਿੰਮ ਨੂੰ ਮਜ਼ਬੂਤ ਕਰਦੀ ‘ਸੇਫ’ (SAFE) ਮੁਹਿੰਮ ਸ਼ੁਰੂ ਕੀਤੀ । ਜਿਸ ਦੇ ਤਹਿਤ ਡੈੱਪਥ ਮੁਹਿੰਮ ਰਾਹੀਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਪੌਸ਼ਟਿਕ ਖੁਰਾਕ (ਹੈਲਦੀ ਡਾਈਟ) ਦਿੱਤੀ ਜਾਵੇਗੀ ।

ਇਸ ਮੁਹਿੰਮ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੁਦ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਐਤਵਾਰ ਨੂੰ ਕੀਤੀ ਮੁਹਿੰਮ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 15 ਦਿਨ ਜਾਂ ਇੱਕ ਮਹੀਨੇ ਦੀ ਪੌਸ਼ਟਿਕ ਡਾਈਟ ਕਿੱਟ ਦਿੱਤੀ ਜਾਵੇਗੀ । ਜਿਸ ’ਚ ਆਰਗੈਨਿਕ ਪ੍ਰਟੀਨ ਪ੍ਰੋਡੈਕਟ, ਛੋਲੇ, ਈਸਵਗੋਲ ਤੇ ਓਆਰਐੱਸ ਘੋਲ ਦੇ ਪੈਕੇਟ ਦਿੱਤੇ ਜਾਣਗੇ । ਇਸ ਤੋਂ ਇਲਾਵਾ ਕਿੱਟ ’ਚ ਡ੍ਰਾਈਫਰੂਟ ਵੀ ਦਿੱਤੇ ਜਾਣਗੇ, ਤਾਂ ਕਿ ਜੋ ਨੌਜਵਾਨ ਨਸ਼ਾ ਛੱਡਦੇ ਹਨ ਉਹ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋ ਜਾਣ ।
ਇਹ ਹੈ ਨਵਾਂ ਮਾਨਵਤਾ ਭਲਾਈ ਕਾਰਜ SAFE
S– ਸਿੰਪਲ ਹੈਲਦੀ ਡਾਈਟ
A– ਆਫਟਰ ਕਾਸਟਿੰਗ ਡਰੱਗ ਫੋਰ
F– ਫਾਸਟਰ ਰਿਕਵਰੀ ਬੇਸਡ ਆਨ
E-ਇਲੈਕਟ੍ਰੌਨਾਈਟ ਐਂਡ ਪ੍ਰੋਟੀਨ਼

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।