90ਵੇਂ ਆਸਕਰ ਪੁਰਸਕਾਰਾਂ ਦਾ ਐਲਾਨ

Announcing, 90th, Oscar, Awards

ਸ਼ਸ਼ੀ ਕਪੂਰ, ਸ੍ਰੀਦੇਵੀ ਨੂੰ ਕੀਤਾ ਗਿਆ ਯਾਦ | Awards

  • ‘ਦ ਸ਼ੇਪ ਆਫ਼ ਵਾਟਰ’ ਸਰਵਸ੍ਰੇਸ਼ਟ ਫਿਲਮ

ਲਾਸ ਏਂਜਲਸ (ਏਜੰਸੀ)। ਅਕਾਦਮੀ (awards) ਪੁਰਸਕਾਰ ਦੇ 90ਵੇਂ ਸੈਸ਼ਨ ‘ਚ ਅੱਜ ‘ਦ ਸ਼ੇਪ ਆਫ ਵਾਟਰ’ ਨੂੰ ਸਰਵਸ੍ਰੇਸ਼ਟ ਫਿਲਮ ਦਾ ਪੁਰਸਕਾਰ ਮਿਲਿਆ ਫਿਲਮ ਨੇ ਗਿਲਿਯੇਰਮੋ ਦੇਲ ਤੋਰੋ ਨੂੰ ਉਨ੍ਹਾਂ ਦਾ ਪਹਿਲਾ ਆਸਕਰ ਜਿੱਤਣ ਦਾ ਮੌਕਾ ਵੀ ਦਿੱਤਾ ਗਿਲਿਯੇਰਮੋ ਦੇਲ ਤੋਰੋ ਨੂੰ ‘ਦ ਸ਼ੇਪ ਆਫ ਵਾਟਰ’ ਲਈ ਸਰਵਸ੍ਰੇਸ਼ਟ ਡਾਇਰੈਕਟਰ ਦਾ ਪੁਰਸਕਾਰ ਮਿਲਿਆ ਹੈ। ਮੈਕਸੀਕੋ ਦੇ ਡਾਇਰੈਕਟਰ ਨੇ ਇਸ ਸਾਲ ਗੋਲਡਨ ਗਲੋਬਸ, ਡੀਜੀਏ, ਦ ਕ੍ਰਿਟਿਕਸ ਚਵਾਈਸ ਅਤੇ ਬਾਫਟਾ ਪੁਰਸਕਾਰ (Awards) ਵੀ ਆਪਣੇ ਨਾਂਅ ਕੀਤਾ ਹੈ ਉਨ੍ਹਾਂ ਨੂੰ ਇਸ ਸ਼੍ਰੇਣੀ ‘ਚ ਕ੍ਰਿਸਟੋਫਰ ਨੋਲਨ (ਡੰਕਿਰਕ), ਜਾਰਡਨ ਪੀਲੇ (ਗੈਟ ਆਊਟ), ਗ੍ਰੇਟਾ ਗਰਵਿੰਗ (ਲੇਡੀ ਬਰਡ) ਅਤੇ ਪਾਲ ਥਾਮਸ ਐਂਡਰਸਨ (ਫੈਂਟਮ ਥ੍ਰੇਡ) ਨੂੰ ਹਰਾਇਆ ਪਿਛਲੇ ਪੰਜ ਸਾਲਾਂ ‘ਚ ਕਿਸੇ ਮੈਕਸੀਕੋ ਵਾਸੀ ਨੂੰ ਚੌਥਾ ਆਸਕਰ ਮਿਲਿਆ ਹੈ

ਅਭਿਨੇਤਾ ਗੈਰੀ ਓਲਡਮੈਨ ਨੂੰ ‘ਡਾਰਕੇਸਟ ਆਵਰ’ ਵਿਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਲਿ ਦੀ ਭੂਮਿਕਾ ਲਈ ਸਰਵਸ੍ਰੇਸ਼ਨ ਅਭਿਨੇਤਾ ਦਾ (Awards) ਆਸਕਰ ਮਿਲਿਆ ਆਸਕਰ ਪੁਰਸਕਾਰ ਸਵੀਕਾਰ ਕਰਦਿਆਂ ਗੋਲਡਮੈਨ ਨੇ ਕਿਹਾ ਕਿ ‘ਗੌਰਵਸ਼ਾਲੀ ਪੁਰਸਕਾਰ ਲਈ ਸ਼ੁੱਕਰੀਆ’ ਉੱਥੇ ‘ਥ੍ਰੀ ਬਿਲਬੋਰਡਜ਼ ਆਊਟਸਾਈਡ ਏਬਿੰਗ ਮਿਸੌਰੀ’ ਲਈ ਫ੍ਰਾਂਸਿਸ ਮੈਕਡੋਰਮੈਂਡ ਨੂੰ ਸਰਵਸ੍ਰੇਸ਼ਟ ਅਭਿਨੇਤਰੀ ਦਾ ਆਸਕਰ ਮਿਲਿਆ ਇਹ 60 ਸਾਲਾ ਅਦਾਕਾਰਾ  ਨੂੰ ਦੂਜਾ ਆਸਕਰ ਪੁਰਸਕਾਰ ਹੈ ਭਾਵੁਕ ਮੈਕਡੋਰਮੈਂਡ ਨੇ ਕਿਹਾ ਮੈਂ ਅੱਜ ਰਾਤ ਤੁਹਾਨੂੰ ਸਿਰਫ ਦੋ ਸ਼ਬਦ ਕਹਿਣਾ ਚਾਹਾਂਗੀ, ਸਮਾਵੇਸ਼ ਅਤੇ ਲੇਖਕ’ ਅਭਿਨੇਤਾ ਸੈਮ ਰਾਕਵੇਲ ਨੂੰ ਨਿਰਦੇਸ਼ਕ ਮਾਰਟਿਨ ਮੈਕਡੋਰਘ ਦੀ ‘ਥ੍ਰੀ ਬਿਲਬੋਰਡਸ ਆਊਟ ਏਬਿੰਗ ਮਿਸੌਰੀ’ ‘ਚ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਲਈ ਆਸਕਰ ‘ਚ ਸਰਵਸ੍ਰੇਸ਼ਟ ਸਹਿ-ਕਲਾਕਾਰ ਪੁਰਸਕਾਰ ਨਾਲ ਨਵਾਜਿਆ ਗਿਆ ਹੈ।