ਹੁਣ ਨਹੀਂ ਲੱਗਣਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ

Wheat, Sack, Wheat, Take, Place

ਆੜ੍ਹਤੀਆਂ ਦੇ ਹੱਥ ਆਈ ਕਮਾਨ | Chandigarh News

  • ਟੈਂਡਰ ‘ਚ ਤੈਅ ਹੋਏ ਰੇਟ ‘ਤੇ ਆੜ੍ਹਤੀ ਕਰ ਸਕਣਗੇ ਖ਼ੁਦ ਆਪਣੇ ਸਾਧਨਾਂ ‘ਤੇ ਢੁਆਈ ਦਾ ਕੰਮ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀਆਂ ਮੰਡੀਆਂ ਵਿੱਚ ਅਗਲੇ ਮਹੀਨੇ ਖ਼ਰੀਦ ਤੋਂ ਬਾਅਦ ਬੋਰੀਆਂ ਦੇ ਅੰਬਾਰ ਨਹੀਂ ਲੱਗਣਗੇ, ਕਿਉਂਕਿ ਸੂਬਾ (Chandigarh News) ਸਰਕਾਰ ਨੇ ਆੜ੍ਹਤੀਆਂ ਨੂੰ ਕਣਕ ਦੀ ਖ਼ਰੀਦ ਕਰਨ ਦੇ ਨਾਲ ਹੀ ਬੋਰੀਆਂ ਨੂੰ ਖ਼ੁਦ ਆਪਣੇ ਸਾਧਨਾਂ ਰਾਹੀਂ ਗੁਦਾਮਾਂ ਵਿੱਚ ਪਹੁੰਚਾਉਣ ਲਈ ਖੁੱਲ੍ਹ ਦੇ ਦਿੱਤੀ ਹੈ। ਜਿਸ ਨਾਲ ਕੋਈ ਵੀ ਆੜਤੀ ਖਰੀਦ ਕਰਨ ਤੋਂ ਤੁਰੰਤ ਬਾਅਦ ਕਣਕ ਦੀਆ ਬੋਰੀਆਂ ਨੂੰ ਗੁਦਾਮ ਪਹੁੰਚਾ ਸਕੇਗਾ ਸਰਕਾਰ ਇਸ ਕੰਮ ਲਈ ਵੀ ਆੜ੍ਹਤੀਆਂ ਨੂੰ ਅਦਾਇਗੀ ਕਰੇਗੀ।

(Chandigarh News) ਜਾਣਕਾਰੀ ਅਨੁਸਾਰ ਪੰਜਾਬ ਵਿੱਚ ਟਰੱਕ ਯੂਨੀਅਨਾਂ ਨੂੰ ਖ਼ਤਮ ਕਰਨ ਤੋਂ ਬਾਅਦ ਜ਼ਿਆਦਾਤਰ ਟਰੱਕ ਆਪ੍ਰੇਟਰਾਂ ਵੱਲੋਂ ਨਾ ਹੀ ਕੋਈ ਕੰਪਨੀ ਬਣਾਈ ਗਈ ਹੈ ਅਤੇ ਨਾ ਹੀ ਕਿਸੇ ਯੂਨੀਅਨ ਦੇ ਨਾਂਅ ‘ਤੇ ਰਜਿਸਟਰਡ ਕਰਵਾਇਆ ਗਿਆ ਹੈ, ਜਿਸ ਕਾਰਨ ਅਨ ਰਜਿਸਟਰਡ ਟਰੱਕ ਯੂਨੀਅਨਾਂ ਨੂੰ ਸਰਕਾਰ ਕਣਕ ਦੇ ਸੀਜ਼ਨ ਵਿੱਚ ਢੋਆ-ਢੁਆਈ ਦਾ ਠੇਕਾ ਨਹੀਂ ਦੇਵੇਗੀ। ਇਸ ਨਾਲ ਹੀ ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਟਰੱਕ ਯੂਨੀਅਨਾਂ ਭੰਗ ਹੋਣ ਦੇ ਰੋਸ ਵਿੱਚ ਟਰੱਕ ਆਪ੍ਰੇਟਰ ਢੋਆ ਢੁਆਈ ਵਿੱਚ ਅੜਿੱਕਾ ਬਣ ਸਕਦੇ ਹਨ।

ਟਰੈਕਟਰ-ਟਰਾਲੀ ਜਾਂ ਫਿਰ ਕਿਸੇ ਵੀ ਸਾਧਨ ਦੀ ਵਰਤੋਂ ਕਰਨ ਲਈ ਆੜ੍ਹਤੀਆਂ ਨੂੰ ਖੁੱਲ੍ਹੀ ਛੋਟ | Chandigarh News

ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਸ ਸਾਲ ਤੋਂ ਆੜ੍ਹਤੀਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਕਿ ਉਨਾਂ ਵਲੋਂ ਖਰੀਦ ਕੀਤੀ ਗਈ ਕਣਕ ਨੂੰ ਸਬੰਧਿਤ ਏਜੰਸੀ ਦੇ ਗੁਦਾਮ ਤੱਕ ਪਹੁੰਚਾਉਣ ਲਈ ਕੋਈ ਟਰੱਕ ਆਪ੍ਰੇਟਰ ਤਿਆਰ ਨਹੀਂ ਹੁੰਦਾ ਜਾਂ ਫਿਰ ਜ਼ਿਆਦਾ ਦੇਰੀ ਕਰ ਰਿਹਾ ਹੈ ਤਾਂ ਆੜ੍ਹਤੀਆਂ ਨੂੰ ਖੁੱਲ੍ਹੀ ਛੋਟ ਹੋਵੇਗੀ ਕਿ ਉਹ ਕਣਕ ਦੀਆਂ ਬੋਰੀਆਂ ਨੂੰ ਟਰੈਕਟਰ-ਟਰਾਲੀ ਜਾਂ ਫਿਰ ਆਪਣੇ ਖੁਦ ਦੇ ਟਰੱਕ ਅਤੇ ਕਿਸੇ ਵੀ ਹੋਰ ਸਾਧਨ ਰਾਹੀਂ ਢੋਆ ਢੁਆਈ ਕਰ ਸਕਣਗੇ।

ਇਸ ਲਈ ਸਰਕਾਰ ਵੱਲੋਂ ਟੈਂਡਰ ਦਰਮਿਆਨ ਤੈਅ ਕੀਤੇ ਗਏ ਰੇਟ ਅਨੁਸਾਰ ਸਬੰਧਿਤ ਆੜ੍ਹਤੀ ਨੂੰ ਅਦਾਇਗੀ ਕੀਤੀ ਜਾਵੇਗੀ। ਇਸ ਲਈ ਆੜ੍ਹਤੀ ਨੂੰ ਮੌਕੇ ‘ਤੇ ਆਪਣੇ ਹਲਕੇ ਦੇ ਐਸ.ਡੀ.ਐਮ. ਜਾਂ ਫਿਰ ਡਿਪਟੀ ਕਮਿਸ਼ਨਰ ਨੂੰ ਸੂਚਨਾ ਦੇਣੀ ਤਾਂ ਕਿ ਢੋਆ ਢੁਆਈ ਕਰਨ ਲਈ ਅਦਾਇਗੀ ਕਰਨ ਵਿੱਚ ਕੋਈ ਦਿੱਕਤ ਨਾ ਆਏ।

ਆੜ੍ਹਤੀਆਂ ਨੂੰ ਖੁੱਲ੍ਹਾ ਸੱਦਾ, ਢੋਆ ਢੁਆਈ ਕਰਨ : ਅਣਦਿੱਤਾ ਮਿੱਤਰਾ | Chandigarh News

ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਅਣਦਿੱਤਾ ਮਿੱਤਰਾ ਨੇ ਕਿਹਾ ਕਿ ਵਿਭਾਗ ਵੱਲੋਂ ਆੜ੍ਹਤੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਇਸ ਸਾਲ ਢੋਆ ਢੁਆਈ ਵਿੱਚ ਭਾਗ ਲੈਣ ਤਾਂ ਕਿ ਉਨ੍ਹਾਂ ਨੂੰ ਜਿਥੇ ਜਲਦ ਹੀ ਆਪਣੀ ਥਾਂ ਖ਼ਾਲੀ ਕਰਵਾਉਣ ਵਿੱਚ ਫਾਇਦਾ ਹੋਵੇ ਅਤੇ ਉਥੇ ਹੀ ਵੱਖਰੇ ਤੌਰ ‘ਤੇ ਵੀ ਕਮਾਈ ਦਾ ਸਾਧਨ ਬਣੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਆੜ੍ਹਤੀ ਜ਼ਿਆਦਾ ਤੋਂ ਜ਼ਿਆਦਾ ਢੋਆ ਢੁਆਈ ਵਿੱਚ ਭਾਗ ਲੈਣਗੇ।