ਟਾਂਡਾ ਦੇ ਪੁਲਿਸ ਥਾਣੇ ’ਚ ਲੱਗੀ ਭਿਆਨਕ ਅੱਗ

fire

ਦਰਜਨਾਂ ਵਾਹਨ ਸੜ ਕੇ ਸੁਆਹ, ਕਈ ਕੇਸਾਂ ’ਚ ਨਾਮਜ਼ਦ ਸਨ ਇਹ ਵਾਹਨ

(ਸੱਚ ਕਹੂੰ ਨਿਊਜ਼) ਲੁਧਿਆਣਾ। ਥਾਣਾ ਟਾਂਡਾ ’ਚ ਭਿਆਨਕ ਅੱਗ ਲੱਗਣ ਕਰਨ ਦਰਜਨਾਂ ਵਾਹਨ ਸੜ ਕੇ ਸੁਆਹ ਹੋ ਗਏ। ਅੱਗ ਐਨੀ ਭਿਆਨਕ ਸੀ ਕਿ ਥਾਣੇ ’ਚ ਖੜੇ ਦਰਜਨਾਂ ਵਾਹਨਾਂ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਇਹ ਵਾਹਨ ਕਈ ਕੇਸਾਂ ’ਚ ਨਾਮਜ਼ਦ ਸਨ। ਅੱਗ ਵਧੇਰੇ ਫੈਲਦੀ ਵੇਖ ਕੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ।

ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ ਪਰ ਹਾਲੇ ਪੂਰਾ ਅੰਦਾਜਾ ਨਹੀਂ ਲਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਹੈ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਥਾਣੇ ’ਚ ਕਿੰਨਾ ਕੁ ਨੁਕਸਾਨ ਹੋਇਆ ਹੈ। ਅੱਗ ਲੱਗਣ ਕਾ ਕਾਰਨ ਸਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ। ਅੱਗ ਐਨੀ ਭਿਆਨਕ ਸੀ ਜੇਕਰ ਸਮੇਂ ਸਿਰ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ