ਰੇਲਵੇ ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਬਿਨਾ ਕਿਸੇ ਦੇਰੀ ਦੇ ਮਿਲੇਗੀ ਕੰਨਫਰਮ ਸੀਟ

trani

ਰੇਲਵੇ ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਹੁਣ ਬਿਨਾ ਕਿਸੇ ਦੇਰੀ ਦੇ ਮਿਲੇਗੀ ਕੰਨਫਰਮ ਸੀਟ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰੇਲ ’ਚ ਸਫ਼ਰ ਕਰਨ ਵਾਲਿਆਂ ਲਈ ਇੱਕ ਖਾਸ ਖੁਸ਼ਖਬਰੀ ਹੈ। ਹੁਣ ਰੇਲ ’ਚ ਸਫ਼ਰ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। ਇਸ ਦਾ ਫਾਇਦਾ ਉਨ੍ਹਾਂ ਯਾਤਰੀਆਂ ਨੂੰ ਵਧੇਰੇ ਹੋਵੇਗਾ ਜਿਨ੍ਹਾਂ ਨੂੰ ਅਚਾਨਕ ਸਫਰ ਕਰਨਾ ਪੈਂਦਾ ਹੈ ਤੇ ਤੁਰੰਤ ਟਿਕਟ ਨਹੀਂ ਮਿਲ ਪਾਉਂਦੀ। ਰੇਲਵੇ ਨੇ ਇੱਕ ਨਵਾਂ ਐਪ ਲਾਂਚ ਕੀਤਾ ਹੈ। ਇੰਡੀਅਨ ਰੇਲੇਵਾ ਕੈਟਰਿੰਗ ਐਂਡ ਟੂਰਜਿਮ ਕਾਰਪੋਰੇਸ਼ਨ ਲਿਮਟਿਡ ਨੇ ਤੁਰੰਤ ਟਿਕਟ ਲਈ ਕਨਫਰੰਮ ਟਿਕਕ ਐਪ ਲਾਂਚ ਕੀਤਾ ਹੈ। (Railways Confirmed Seat )

ਇਸ ਐਪ ਦੀ ਮੱਦਦ ਨਾਲ ਤੁਸੀਂ ਘਰ ਬੈਠੇ ਹੀ ਮਿੰਟਾਂ-ਸਕਿੰਟਾਂ ’ਚ ਤੁਰੰਤ ਟਿਕਟ ਬੁੱਕ ਕਰਵਾ ਸਕਦੇ ਹੋ। ਮਜ਼ੇਦਾਰ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਕੋਈ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਹੁਣ ਰੇਲ ’ਚ ਸਫਰ ਕਰਨ ਵਾਲਿਆਂ ਨੂੰ ਨਾ ਕੀਤੇ ਜਾਣ ਦੀ ਲੋੜ ਹੈ ਤੇ ਨਾ ਕਿਸੇ ਏਜੰਟ ਦੇ ਚੱਕਰ ’ਚ ਪੈਣ ਦੀ ਲੋੜ ਹੈ। ਤੁਸੀਂ ਇਸ ਐਪ ਰਾਹੀਂ ਆਸਾਨੀ ਨਾਲ ਸੀਟ ਬੁੱਕ ਕਰਵਾ ਸਕਦੇ ਹੋ। ਇਸ ਐਪ ’ਤੇ ਯਾਤਰੀ ਸਵੇਰੇ 10 ਵਜੇ ਤੋਂ ਟਿਕਟ ਦੀ ਬੁਕਿੰਗ ਕਰਵਾ ਸਕਦੇ ਹਨ। ਇਸ ਤੋਂ ਬਾਅਦ ਤੁਸੀਂ ਆਨਲਾਈਨ ਪੇਮੈਂਟ ਕਰ ਸਕੋਗੇ।

ਐਪ ਦੇ ਹਨ ਬਹੁਤ ਸਾਰੇ ਫਾਇਦੇ

  • ਇਸ ਐਪ ਰਾਹੀਂ ਤੁਹਾਨੂੰ ਰੇਲ ’ਚ ਤੁਰੰਤ ਸੀਟਾਂ ਦੀ ਜਾਣਕਾਰੀ ਮਿਲ ਜਾਵੇਗੀ।
  • ਇਸ ਤੋਂ ਇਲਾਵਾ ਵੱਖ-ਵੱਖ ਰੇਲ ਨੰਬਰ ਪਾ ਕੇ ਤੁਸੀਂ ਆਸਾਨੀ ਨਲ ਸੀਟ ਕੰਨਫਰਮ ਕਰ ਸਕਦੇ ਹੋ।
  • ਐਪ ਰਾਹੀਂ ਘਰ ਬੈਠੇ ਤੁਸੀ ਜਿਸ ਰੂਟ ’ਤੇ ਜਾਣਾ ਹੈ ਸਾਰੀਆਂ ਰੇਲਾਂ ’ਚ ਬਚੀਆਂ ਸੀਟਾਂ ਦੀ ਜਾਣਕਾਰੀ ਲੈ ਸਕਦੇ ਹੋ।
  • ਇਸ ਐਪ ’ਚ ਟਿਕਟ ਬੁਕਿੰਗ ਲਈ ਇੱਕ ਮਾਸਟਰ ਸੂਚੀ ਵੀ ਹੈ, ਜਿਸ ਨਾਲ ਟਿਕਟ ਬੁਕਿੰਗ ਲਈ ਤੁਹਾਡਾ ਸਮਾਂ ਬਰਬਾਦ ਨਹੀਂ ਹੋਵੇਗਾ।

ਇੰਜ ਕਰੋ ਐਪ ਡਾਊਨਲੋਡ

ਕੰਨਫਰਮ ਟਿਕਟ ਐਪ ਨੂੰ ਗੂਗਰ ਪਲੇਅ ਸਟੋਰ ਤੇ ਆਈਆਰਸੀਟੀਸੀ ਨੈਕਸਟ ਜੇਨਰੇਸ਼ ਐਪ ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ। ਆਈਆਰਸੀਟੀਸੀ ਦੀ ਵੈਬਸਾਈਟ www.irctc.co.in ’ਤੇ ਵੀ ਵੇਰਵਾ ਦਿੱਤਾ ਗਿਆ ਹੈ। ਇਸ ਐਪ ਤੋਂ ਹੋਰ ਵੀ ਬਹੁਤ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ