ਅੱਥਰੂ
ਕਦੇ ਮੇਰੇ ਅੱਥਰੂ ਬਣੇ ਮੇਰੇ ਸਾਥੀ,
ਕਦੇ ਮੇਰੇ ਹਮਦਰਦ ਬਣ ਕੇ ਖਲੋਏ।
ਕਦੇ ਨੇੜੇ ਰਹਿ ਕੇ ਬਣੇ ਨੇ ਸਹਾਰਾ,
ਹੌਂਸਲੇ ਲਈ ਨੇ ਕਦੇ ਦੂਰ ਹੋਏ।
ਕਦੇ ਮੇਰੇ ਦਿਲ ਨੂੰ ਬਹਿ ਕੇ ਕੀਤਾ ਹੌਲਾ,
ਕਦੇ ਮੇਰੇ ਹਾਸਿਆਂ ਲਈ ਨੇ ਇਹ ਮੋਏ।
ਕਦੇ ਮੇਰੀ ਚਾਹਤ ਅੱਖੀਆਂ ’ਚ ਭਰ ਕੇ ਦੱਸੀ,
ਕਦੇ ਮੇਰੇ ਗਮ ਨੇ ਖੁਦ ਲੁਕ ਕੇ ਲਕੋਏ।
ਕਦੇ ਮੇਰੇ ਲਈ ਖੱਟੀਆਂ ਹਮਦਰਦੀਆਂ,
ਕਦੇ ਹਮਦਰਦ ਇਹ ਨੇ ਗੈਰਾਂ ਦੇ ਹੋਏ।
ਜਾਪਣ ਇਹ ਮੈਨੂੰ ਹਾਸਿਆਂ ਤੋਂ ਸੋਹਣੇ,
ਬਣ ਕੇ ਗਮਾਂ ਦਾ ਸਹਾਰਾ ਨੇ ਜਿਉਂਏ।
‘ਸ਼ਰਨ’ ਦੀ ਤਾਂ ਅਨਮੋਲ ਪੂੰਜੀ ਨੇ ਅੱਥਰੂ,
ਇਸੇ ਲਈ ਹਨ ਸਾਂਭ-ਸਾਂਭ ਰੱਖੇ ਹੋਏ।
ਸ਼ਰਨਜੀਤ ਕੌਰ ਜੋਗਾ,
ਸਮਾਜਿਕ ਸਿੱਖਿਆ ਅਧਿਆਪਕਾ,ਸਰਕਾਰੀ ਸੈਕੰਡਰੀ ਸਕੂਲ (ਲੜਕੇ),
ਜੋਗਾ,ਮਾਨਸਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।