ਅਧਿਆਪਕਾਂ ਨੇ ਘੇਰਿਆ ਕੈਬਨਿਟ ਮੰਤਰੀ ਸੋਢੀ

Teachers,Surrounded,Cabinet Minister

ਪੁਲਿਸ ਨੇ ਮੰਤਰੀ ਨੂੰ ਮਸਾਂ ਪ੍ਰਦਰਸ਼ਨਕਾਰੀਆਂ ਦੀ ਭੀੜ ‘ਚੋਂ ਕੱਢਿਆ | Cabinet Minister Sodhi

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੱਕੀ ਨੌਕਰੀ ਦੀ ਮੰਗ ਸਬੰਧੀ ਕਈ ਦਿਨਾਂ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਧਰਨਾ ਦੇ ਰਹੇ ਅਧਿਆਪਕਾਂ ਨੇ ਸਖ਼ਤ ਰੁਖ਼ ਅਪਣਾਉਂਦਿਆਂ ਅੱਜ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਘੇਰ ਲਿਆ ਅਤੇ ਉਨ੍ਹਾਂ ਨਾਲ ਸਖ਼ਤ ਸਵਾਲ-ਜਵਾਬ ਕੀਤੇ ਅਧਿਆਪਕਾਂ ਦੇ ਸਖ਼ਤ ਰੁਖ਼ ਕਾਰਨ ਪੁਲਿਸ ਨੇ ਕੈਬਨਿਟ ਮੰਤਰੀ ਨੂੰ ਧਰਨਾਕਾਰੀਆਂ ਦੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਇਸ ਖਿਚੋਤਾਣ ਵਿੱਚ ਪੁਲਿਸ ਵੱਲੋਂ ਅਧਿਆਪਕਾਂ ‘ਤੇ ਹਲਕੇ ਲਾਠੀਚਾਰਜ ਦਾ ਵੀ ਇਸਤੇਮਾਲ ਕਰਨਾ ਪਿਆ ਮੰਤਰੀ ਦੇ ਉਨ੍ਹਾਂ ਦਾ ਮਸਲਾ ਹੱਲ ਕਰਵਾਉਣ ਦੇ ਭਰੋਸੇ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਸ਼ਾਂਤ ਨਾ ਹੋਏ ਅਤੇ ਉਨ੍ਹਾਂ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। (Cabinet Minister Sodhi)

ਇਹ ਵੀ ਪੜ੍ਹੋ : IND Vs AUS 3rd ODI : ਭਾਰਤ ਕੋਲ ਅਸਟਰੇਲੀਆ ’ਤੇ ਕਲੀਨ ਸਵੀਪ ਕਰਨ ਦਾ ਮੌਕਾ

ਜਾਣਕਾਰੀ ਅਨੁਸਾਰ ਅੱਜ ਸੰਗਰੂਰ ਵਿਖੇ ਈਜੀਐਸ/ਏ.ਆਈ. ਈ/ਐਸ.ਟੀ.ਆਰ. ਅਧਿਆਪਕ ਜਥੇਬੰਦੀ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਰੱਖਿਆ ਹੋਇਆ ਸੀ ਇਹ ਪ੍ਰਦਰਸ਼ਨ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ਦੇ ਮੂਹਰੇ ਰੱਖਿਆ ਹੋਇਆ ਸੀ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਪੁੱਜੇ ਹੋਏ ਸਨ ਉੱਧਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਆਪਣੀ ਰਿਹਾਇਸ਼ ‘ਤੇ ਮੌਜ਼ੂਦ ਨਹੀਂ ਸਨ ਪੰਜਾਬ ਦੇ ਦੂਜੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਸਰਕਾਰੀ ਦੌਰੇ ਕਾਰਨ ਸੰਗਰੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ ਅਤੇ ਉਹ ਵਿਜੈਇੰਦਰ ਸਿੰਗਲਾ ਦੀ ਰਿਹਾਇਸ਼ ‘ਚ ਰੁਕੇ ਹੋਏ ਸਨ ਜਿਉਂ ਹੀ ਸੋਢੀ ਸਿੰਗਲਾ ਦੀ ਕੋਠੀ ਤੋਂ ਬਾਹਰ ਆ ਕੇ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਦਿੱਤੀ।

ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ

ਸਾਰੀ ਸੜਕ ਜਾਮ ਕਰ ਦਿੱਤੀ ਤੇ ਕੁਝ ਅਧਿਆਪਕ ਸੜਕ ‘ਤੇ ਹੀ ਲੰਮੇ ਪੈ ਗਏ ਉੱਥੇ ਮੌਜ਼ੂਦ ਪੁਲਿਸ ਵੱਲੋਂ ਮਨਾਉਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਪਿੱਛੇ ਨਹੀਂ ਹਟੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕੈਬਨਿਟ ਮੰਤਰੀ ਰਾਣਾ ਸੋਢੀ ਖੁਦ ਪ੍ਰਦਰਸ਼ਨਕਾਰੀਆਂ ਦੇ ਵਿੱਚ ਆ ਗਏ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਵਾ ਦਿੱਤੀਆਂ ਜਾਣਗੀਆਂ ਪਰ ਮੰਤਰੀ ਦੇ ਵਾਅਦੇ ਤੋਂ ਵੀ ਪ੍ਰਦਰਸ਼ਨਕਾਰੀ ਸ਼ਾਂਤ ਨਾ ਹੋਏ ਅਤੇ ਉਹ  ਮੰਗ ਕਰਨ ਲੱਗੇ ਕਿ ਉਨ੍ਹਾਂ ਦਾ ਅੱਜ ਹੀ ਫੈਸਲਾ ਕੀਤਾ ਜਾਵੇ ਕੈਬਨਿਟ ਮੰਤਰੀ ਨੇ ਬੇਨਤੀ ਕਰਦਿਆਂ ਕਿਹਾ ਕਿ ਉਹ ਇਕੱਲਾ ਕੁਝ ਨਹੀਂ ਕਰ ਸਕਦਾ ਇਸ ਸਬੰਧੀ ਸਮੁੱਚੀ ਕੈਬਨਿਟ ਕੋਈ ਫੈਸਲਾ ਕਰ ਸਕਦੀ ਹੈ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਅੱਜ ਪਿੱਛੇ ਨਹੀਂ ਹਟਣਗੇ ਅਤੇ ਉਨ੍ਹਾਂ ਦਾ ਰਾਹ ਨਹੀਂ ਛੱਡਣਗੇ।

ਪ੍ਰਦਰਸ਼ਨਕਾਰੀਆਂ ਦੇ ਸਖ਼ਤ ਰੁਖ ਕਾਰਨ ਪੁਲਿਸ ਨੂੰ ਵਿੱਚ ਉਤਰਨਾ ਪਿਆ ਅਤੇ ਉਨ੍ਹਾਂ ਨੇ ਅਧਿਆਪਕਾਂ ਨੂੰ ਪਿੱਛੇ ਧੱਕਣਾ ਆਰੰਭ ਕਰ ਦਿੱਤਾ ਅਤੇ ਸਥਿਤੀ ਤਣਾਅਪੂਰਨ ਹੋ ਗਈ ਅਤੇ ਮੰਤਰੀ ਪ੍ਰਦਰਸ਼ਨਕਾਰੀਆਂ ਵਿੱਚ ਬੁਰੀ ਤਰ੍ਹਾਂ ਘਿਰ ਗਏ ਪੁਲਿਸ ਨੂੰ ਮੰਤਰੀ ਨੂੰ ਬਾਹਰ ਕੱਢਣ ਲਈ ਜ਼ੋਰ ਅਜ਼ਮਾਇਸ਼ ਕਰਨੀ ਪਈ ਅਤੇ ਅਧਿਆਪਕਾਂ ਨਾਲ ਧੱਕਾ ਮੁੱਕੀ ਵੀ ਕਰਨੀ ਪਈ ਅੱਜ ਦੇ ਪ੍ਰਦਰਸ਼ਨ ਵਿੱਚ ਦਵਿੰਦਰ ਸਿੰਘ ਮੁਕਤਸਰ, ਹਰਵਿੰਦਰ ਸਿੰਘ, ਕਰਮਿੰਦਰ ਸਿੰਘ ਪਟਿਆਲਾ, ਸਤਿੰਦਰ ਸਿੰਘ, ਗੁਰਚਰਨ ਸਿੰਘ ਤਰਨਤਾਰਨ, ਹਰਪ੍ਰੀਤ ਸਿੰਘ ਜਲੰਧਰ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਵਿੱਚੋਂ ਅਧਿਆਪਕ ਆਗੂ ਪੁੱਜੇ ਹੋਏ ਸਨ।