ਸਾਊਦੀ ਅਰਬ : ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਡ੍ਰੋਨ ਹਮਲਾ

Saudi Arabia, Drone, Attack , Biggest Oil, Company

ਕੰਪਨੀ ਦੇ ਦੋ ਪਲਾਂਟਾਂ ‘ਚ ਲੱਗੀ ਭਿਆਨਕ ਅੱਗ | Saudi Arabia

ਦਮਿਸ਼ਕ (ਏਜੰਸੀ)। ਸਾਊਦੀ ਅਰਬ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਦੇ ਦੋ ਪਲਾਂਟਾਂ ‘ਤੇ ਡ੍ਰੋਨ ਹਮਲਾ ਹੋਇਆ ਹੈ ਇਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ ਇਸ ਘਟਨਾ ਦੇ ਇੱਕ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਹਮਲੇ ਵਾਲੇ ਇਲਾਕੇ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਜਬਰਦਸਤ ਗੁਬਾਰ ਉੱਠ ਰਿਹਾ ਹੈ ਇਸ ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਦਰਅਸਲ ਸਾਊਦੀ ਅਰਬ ਦੇ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ‘ਤੇ ਡ੍ਰੋਨ ਨਾਲ ਹਮਲਾ ਹੋਇਆ ਹੈ। (Saudi Arabia)

ਇਹ ਦੋਵੇਂ ਤੇਲ ਪਲਾਂਟ ਅਬਕੈਕ ਅਤੇ ਖੁਰੈਸ ਇਲਾਕੇ ‘ਚ ਸਥਿਤ ਹਨ ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਦਸ ਦੇ ਆਸ-ਪਾਸ ਡ੍ਰੋਨ ਭੇਜੇ ਗਏ ਸਨ ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸਾਊਦੀ ਅਰਬ ਦੀ ਪ੍ਰੈੱਸ ਏਜੰਸੀ ਨੇ ਦੱਸਿਆ, ਅਰਾਮਕੋ ਦੀਆਂ ਉਦਯੋਗਿਕ ਸੁਰੱਖਿਆ ਫੋਰਸਾਂ ਨੇ ਅਬਕੈਕ ਅਤੇ ਖੁਰੈਸ ਪਲਾਂਟਾਂ ‘ਚ ਡ੍ਰੋਨ ਹਮਲੇ ਕਾਰਨ ਲੱਗੀ ਅੱਗ ਨਾਲ ਨਜਿੱਠਣਾ ਸ਼ੁਰੂ ਕੀਤਾ ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ‘ਚ ਕਿੰਨੇ ਵਿਅਕਤੀ ਜ਼ਖਮੀ ਹੋਏ ਹਨ ਅਤੇ ਇਸ ਨਾਲ ਕਿਸ ਤਰ੍ਹਾਂ ਨਜਿੱਠਿਆ ਗਿਆ ਹੈ ਪਲਾਂਟਾਂ ‘ਚ ਲੱਗੀ ਅੱਗ ਤੋਂ ਬਾਅਦ ਦਾ ਇੱਕ ਵੀਡੀਓ ਜ਼ਰੂਰ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਹਰਿਆਣਾ ਦੇ ਸਰਸਾ ’ਚ ਐੱਨਆਈਏ ਦੀ ਛਾਪੇਮਾਰੀ, ਜਾਣੋ ਕਿਸ ਦੇ ਘਰ ਹੋਈ ਛਾਪੇਮਾਰੀ

ਪਰ ਉਸ ‘ਚ ਸਿਰਫ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ ਦੋਵਾਂ ਪਲਾਂਟਾਂ ‘ਚ ਅੱਗ ਦੀ ਘਟਨਾ ਡ੍ਰੋਨ ਹਮਲੇ ਤੋਂ ਬਾਅਦ ਵਾਪਰੀ ਹੈ ਇਸ ਹਮਲੇ ਤੋਂ ਬਾਅਦ ਸਾਊਦੀ ਅਰਬ ਦੀ ਤੇਲ ਕੰਪਨੀ ਅਤੇ ਉਸ ਦੇ ਸਮਝੌਤੇ ਸਬੰਧੀ ਕੁਝ ਦੇਸ਼ਾਂ ਦਰਮਿਆਨ ਤਣਾਅ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਅਰਾਮਕੋ ਸਾਊਦੀ ਅਰਬ ਦੀ ਕੌਮੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਕੰਪਨੀ ਹੈ ਅਤੇ ਮਾਲੀਏ ਦੇ ਮਾਮਲੇ ‘ਚ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ਪਿਛਲੇ ਕੁਝ ਮਹੀਨਿਆਂ ‘ਚ ਹੂਤੀ ਵਿਦਰੋਹੀ ਸੰਗਠਨ ਨੇ ਸਾਊਦੀ ਅਰਬ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਅਤੇ ਡ੍ਰੋਨ ਹਮਲਿਆਂ ਨਾਲ ਕਈ ਵਾਰ ਹਮਲਾ ਕੀਤਾ ਹੈ ਇੰਨਾ ਹੀ ਨਹੀਂ ਪਿਛਲੇ ਮਹੀਨੇ ਤੇਲ ਕੰਪਨੀ ਅਰਾਮਕੋ ਦੇ ਕੁਦਰਤੀ ਗੈਸ ਦੇ ਸੈਂਟਰ ‘ਤੇ ਵੀ ਹਮਲਾ ਹੋਇਆ ਸੀ ਇਹ ਹਮਲਾ ਵੀ ਹੂਤੀ ਸੰਗਠਨ ਨੇ ਹੀ ਕੀਤਾ ਸੀ।