ਮੁੱਖ ਮੰਤਰੀ ਦੇ ਮਹਿਲਾਂ ਨੇੜੇ ਵਰ੍ਹਦੇ ਮੀਂਹ ‘ਚ ਹੀ ਡਟੇ ਰਹੇ ਅਧਿਆਪਕ

Teachers, Rain, Chief, Minister, Palace

ਮੁੱਖ ਮੰਤਰੀ ਨੂੰ ਵਾਅਦਾ ਯਾਦ ਕਰਵਾਉਣ ਲਈ ਸੀਡੀ ਲੈ ਕੇ ਆਏ ਅਧਿਆਪਕ | Teachers

ਪਟਿਆਲ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪੰਜਾਬ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਵਰ੍ਹਦੇ ਮੀਂਹ ਅੰਦਰ ਹੀ ਕੈਪਟਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਂਜ ਅੱਜ ਇਨ੍ਹਾਂ ਅਧਿਆਪਕਾਂ ਨੇ ਪੁਲਿਸ ਨੂੰ ਅੱਧੀ ਦਿਹਾੜੀ ਤੱਕ ਵਾਹਣੀ ਪਾਈ ਰੱਖਿਆ ਤੇ ਇਹ ਅਧਿਆਪਕ ਪੁਲਿਸ ਤੋਂ ਅੱਖ ਬਚਾ ਕੇ ਭਲਿੰਦਰਾ ਸਟੇਡੀਅਮ ਤੱਕ ਪੁੱਜ ਗਏ ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਪੁਲਿਸ ਫੋਰਸ ਨੇ ਇਨ੍ਹਾਂ ਨੂੰ ਰੋਕ ਲਿਆ। (Teachers)

ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੇ ਝੰਡੇ ਹੇਠ ਠੇਕੇ ‘ਤੇ ਲੱਗੇ ਸਿੱਖਿਆ ਪ੍ਰੋਵਾਈਡਰ ਅਧਿਆਪਕ, ਈਜੀਐੱਸ ਅਧਿਆਪਕ, ਐੱਸਟੀਆਰ ਅਧਿਆਪਕ, ਆਈਈਟੀ ਅਧਿਆਪਕਾਂ ਵੱਲੋਂ ਪਟਿਆਲਾ ਤੇ ਸੰਗਰੂਰ ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਇੰਦਰਜੀਤ ਸਿੰਘ ਮਾਨਸਾ, ਜੋਗਾ ਸਿੰਘ ਘਨੌਰ, ਗੁਰਪ੍ਰੀਤ ਸਿੰਘ ਗੁਰੀ, ਕਰਮਜੀਤ ਕੌਰ ਪਾਤੜਾਂ ਤੇ ਮੱਖਣ ਸਿੰਘ ਤੋਲੇਵਾਲ ਦੀ ਅਗਵਾਈ ਹੇਠ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਇਕੱਠੇ ਹੋਏ ਤੇ ਉਸ ਤੋਂ ਬਾਅਦ ਪੁਲਿਸ ਨੂੰ ਝਕਾਨੀ ਦੇ ਕੇ ਇੱਥੇ ਰਾਜਾ ਭਲਿੰਦਰਾ ਸਟੇਡੀਅਮ ਤੱਕ ਪੁੱਜ ਗਏ, ਜਿਸ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਇਹ ਵੀ ਪੜ੍ਹੋ : ਸਤਿਗੁਰੂ ਜੀ ਨੇ ਦਇਆ ਮਿਹਰ ਨਾਲ ਬਚਾਈ ਜੀਵ ਦੀ ਜ਼ਿੰਦਗੀ

ਇਸ ਧਰਨੇ ਵਿੱਚ ਮਹਿਲਾ ਅਧਿਆਪਕਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਮਹਿਲਾ ਪੁਲਿਸ ਕਰਮਚਾਰੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਹੋਏ ਸਨ। ਇਸ ਦੌਰਾਨ ਅਧਿਆਪਕਾਂ ਵੱਲੋਂ ਵਰਦੇ ਮੀਂਹ ਅੰਦਰ ਪੱਕੇ ਕਰੋ ਜਾਂ ਗ੍ਰਿਫਤਾਰ ਕਰੋ, ਕੈਪਟਨ ਵੋਟਾਂ ਤੋਂ ਪਹਿਲਾਂ ਕੀਤਾ ਵਾਅਦਾ ਪੂਰਾ ਕਰੋ ਆਦਿ ਦੇ ਨਾਅਰੇ ਲਾਏ ਗਏ। ਇਸ ਮੌਕੇ ਇਨ੍ਹਾਂ ਅਧਿਆਪਕਾਂ ਵੱਲੋਂ ਸੀਡੀ, ਜਿਸ ‘ਚ ਕੈਪਟਨ ਵੱਲੋਂ ਇਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ‘ਤੁਹਾਡੇ ਤੋਂ ਵੱਧ ਤਨਖਾਹ ਮੇਰਾ ਮਾਲੀ ਲੈਂਦਾ ਹੈ,  ਸਰਕਾਰ ਬਣਦੇ ਸਾਰ ਤੁਹਾਨੂੰ ਪੱਕਾ ਕਰਾਂਗਾ’ ਦੀ ਸੀਡੀ ਮੋਤੀ ਮਹਿਲ ਸੌਂਪਣ ਲਈ ਲੈਕੇ ਜਾ ਰਹੇ ਸਨ ਤਾਂ ਵੱਡੀ ਗਿਣਤੀ ਪੁਲਿਸ ਫੌਰਸ ਨੇ ਬੈਰੀਕੇਡ ਲਾ ਕੇ ਮੋਤੀ ਮਹਿਲ ਤੋਂ ਕਾਫੀ ਦੂਰ ਪਹਿਲਾਂ ਹੀ ਰੋਕ ਲਿਆ। ਇਸ ਮੌਕੇ ਅਧਿਆਪਕ ਆਗੂਆਂ ਨੇ ਕਿਹਾ ਕਿ ਜਾਂ ਤਾ 23 ਜੁਲਾਈ ਨੂੰ ਮੁੱਖ ਮੰਤਰੀ ਉਨ੍ਹਾਂ ਨਾਲ ਮੀਟਿੰਗ ਕਰਨ ਜਾਂ ਫਿਰ ਸਾਨੂੰ ਗ੍ਰਿਫਤਾਰ ਕਰੋ।

ਇਸ ਦੌਰਾਨ ਪ੍ਰਸ਼ਾਸਨ ਨੇ ਇਸ ਮੰਚ ਦੇ ਆਗੂਆਂ ਨਾਲ ਲੰਮੀ ਗੱਲਬਾਤ ਤੋਂ ਬਾਅਦ 23 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਮੀਟਿੰਗ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਸ਼ਾਮ ਨੂੰ ਇਨ੍ਹਾਂ ਵੱਲੋਂ ਆਪਣਾ ਧਰਨਾ ਚੁੱਕਿਆ ਗਿਆ।  ਇਸ ਮੌਕੇ ਆਗੂਆਂ ਨੇ ਕਿਹਾ ਕਿ 23 ਨੂੰ ਮੀਟਿੰਗ ਲਈ ਜਾਵਾਂਗੇ ਜੇਕਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਠੋਸ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਹ 24 ਜੁਲਾਈ ਤੋਂ ਕੱਚੇ ਅਧਿਆਪਕ ਪੱਕੇ ਕਰੋ ਜਾਂ ਗ੍ਰਿਫਤਾਰ ਕਰੋ ਦੇ ਐਕਸ਼ਨ ਤਹਿਤ ਹਰ ਰੋਜ ਮੁੱਖ ਮੰਤਰੀ ਨਿਵਾਸ ਅੱਗੇ ਗ੍ਰਿਫਤਾਰੀਆਂ ਦੇਣਗੇ।