ਹੋਮਿਓਪੈਥਿਕ ਕਾਲਜ ਦੇ ਵਿਦਿਆਰਥੀਆਂ ਨੇ ਮੈਨੇਜਮੈਂਟ ਸਮੇਤ ਆਪਣੇ ਆਪ ਨੂੰ ਬਣਾਇਆ ਬੰਦੀ

Homoeopathic, College, Students, Inroads, Management

ਪੁਲਿਸ ਅਧਿਕਾਰੀਆਂ ਨੇ ਆ ਕੇ ਛੁਡਵਾਇਆ | Homoeopathic College

ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਪਿਛਲੇ ਦਿਨੀਂ ਕਰਜਾ ਨਾ ਮੋੜਨ ਕਾਰਨ ਬੈਂਕ ਵੱਲੋਂ ਹੋਮਿਓਪੈਥਿਕ ਕਾਲਜ ਸੀਲ ਕੀਤੇ ਜਾਣ ਨਾਲ ਹਨ੍ਹੇਰੇ ‘ਚ ਡੁੱਬ ਰਹੇ ਭਵਿੱਖ ਨੂੰ ਫਿਰ ਤੋਂ ਰੌਸ਼ਨ ਕਰਨ ਲਈ ਸੰਘਰਸ਼ ਕਰ ਰਹੇ ਕਰੀਬ 200 ਵਿਦਿਆਰਥੀਆਂ ਨੇ ਅੱਜ ਰੋਸ ਵਜੋਂ ਅਬੋਹਰ ਦੇ ਹੋਮਿਓਪੈਥਿਕ ਹਸਪਤਾਲ ਪੁੱਜ ਕੇ ਕਾਲਜ ਮੈਨੇਜਮੈਂਟ ਅਧਿਕਾਰੀਆਂ, ਸਟਾਫ ਤੇ ਖ਼ੁਦ ਨੂੰ ਕਰੀਬ 2 ਘੰਟੇ ਤੱਕ ਕਾਲਜ ‘ਚ ਬੰਦ ਕਰ ਲਿਆ ਵਿਦਿਆਰਥੀਆਂ ਨੇ ਜੰਮ ਕੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਨੂੰ ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਨੇ ਛੁਡਵਾਇਆ ਤੇ ਆਪਣੇ ਨਾਲ ਥਾਣੇ ਲੈ ਗਏ। (Homoeopathic College)

ਇਹ ਵੀ ਪੜ੍ਹੋ : ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ

ਜਾਣਕਾਰੀ ਅਨੁਸਾਰ ਸਿੱਖਿਆ ਸਮੇਤ ਹੋਰ ਸਹੂਲਤਾਂ ਤੋਂ ਵਾਂਝੇ ਵਿਦਿਆਰਥੀਆਂ ਨੂੰ ਜਿਵੇਂ ਹੀ ਪਤਾ ਲੱਗਾ ਕਿ ਕਾਲਜ ਮੈਨੇਜਮੈਂਟ ਕਮੇਟੀ ਨੇ ਬੰਦ ਹੋਏ ਕਾਲਜ ਨੂੰ ਕਿਸੇ ਹੋਰ ਕਾਲਜ ‘ਚ ਮਰਜ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਮੈਨੇਜਮੈਂਟ ਦੇ ਚੇਅਰਮੈਨ ਮਨਮੋਹਨ ਸਿੰਘ, ਸੀਐੱਫਓ ਜਸਵਿੰਦਰ ਸਿੰਘ ਤੇ ਸਕੱਤਰ ਭੁਪਿੰਦਰ ਸਿੰਘ ਹੋਮਿਓਪੈਥਿਕ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰ ਲਿਆ ਤੇ ਉਨ੍ਹਾਂ ਨੂੰ ਬੰਦ ਹੋਏ ਕਾਲਜ ਨੂੰ ਫਿਰ ਤੋਂ ਖੁੱਲ੍ਹਵਾ ਕੇ ਉਸ ਦੀ ਪੜ੍ਹਾਈ ਤੇ ਰਹਿਣ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ।

ਕਰੀਬ ਦੋ ਘੰਟਿਆਂ ਤੱਕ ਬੰਦ ਕਮਰਿਆਂ ‘ਚ ਬੈਠੇ ਅਧਿਕਾਰੀਆਂ ਬਾਰੇ ਜਿਵੇਂ ਹੀ ਥਾਣਾ ਨੰਬਰ 1 ਦੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਕਰਮਚਾਰੀ ਮੌਕੇ ‘ਤੇ ਪੁੱਜੇ ਤੇ ਕਾਲਜ ਦੇ ਤਾਲੇ ਖੁੱਲ੍ਹਵਾਏ ਤੇ ਅਧਿਕਾਰੀਆਂ ਨੂੰ ਆਪਣੇ ਨਾਲ ਲੈ ਗਏ ਇੱਧਰ ਸਾਰੇ ਵਿਦਿਆਰਥੀ ਤੇ ਕਾਲਜ ਸਟਾਫ ਵੀ ਥਾਣੇ ‘ਚ ਪੁੱਜੇ ਤੇ ਕਾਲਜ ਨੂੰ ਸੰਚਾਲਿਤ ਕਰਨ ਵਾਲੀ ਭਾਈ ਘਨਈਆ ਸੇਵਾ ਸੋਸਾਇਟੀ ਦੇ ਸੰਚਾਲਕਾਂ, ਕਾਲਜ ਪ੍ਰਬੰਧਕ ਕਮੇਟੀ ਤੇ ਬੈਂਕ ਅਧਿਕਾਰੀਆਂ ਦੇ ਖਿਲਾਫ ਧੋਖਾਧੜੀ ਦਾ ਪਰਚਾ ਦਰਜ ਕਰਦੇ ਹੋਏ ਕਾਲਜ ਖੁੱਲ੍ਹਵਾਉਣ ਦੀ ਮੰਗ ਕੀਤੀ ਖ਼ਬਰ ਲਿਖੇ ਜਾਣ ਤੱਕ ਨਗਰ ਥਾਣਾ 1 ਤੇ 2 ਦੀ ਪੁਲਿਸ ਅਧਿਕਾਰੀ ਦੋਵਾਂ ਪੱਖਾਂ ਦੇ ਬਿਆਨ ਕਲਮਬੱਧ ਕਰ ਬਣਦੀ ਕਾਰਵਾਈ ਕਰ ਰਹੇ ਸਨ ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਦੀਆਂ ਸਹੂਲਤਾਂ ਲਈ ਕਾਲਜ ਖੁੱਲ੍ਹਵਾਉਣ ਦਾ ਯਤਨ ਕੀਤਾ ਸੀ ਜੋ ਅਜੇ ਤੱਕ ਸਾਰਥਕ ਹੁੰਦਾ ਨਜ਼ਰ ਨਹੀਂ ਆ ਰਿਹਾ ਜ਼ਿਕਰਯੋਗ ਹੈ ਕਿ ਕਾਲਜ ਬੰਦ ਹੋਣ ਨਾਲ ਕਾਲਜ ਦੇ ਜ਼ਿਆਦਾਤਰ ਵਿਦਿਆਰਥੀ ਦਰਾਜ ਦੇ ਪੀਜੀ ‘ਚ ਤੇ ਵਿਦਿਆਰਥੀ ਹੋਟਲਾਂ ਤੇ ਧਰਮਸ਼ਾਲਾਵਾਂ ‘ਚ ਰਹਿਕੇ ਕਾਲਜ ਦੇ ਖੁੱਲ੍ਹਣ ਦਾ ਇੰਤਜਾਰ ਕਰ ਰਹੇ ਹਨ।