ਲੋਕਤੰਤਰ ਨੂੰ ਧੱਬਾ

ਲੋਕਤੰਤਰ ਨੂੰ ਧੱਬਾ

ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਮੁਲਕ ਅਮਰੀਕਾ ਦੇ ਸਿਆਸੀ ਸਿਸਟਮ ਦੀ ਸਾਖ ਬੁਰੀ ਤਰ੍ਹਾਂ ਡਿੱਗ ਪਈ ਹੈ ਲੋਕਤੰਤਰ ’ਚ ਸੱਤਾ ਲੋਕਾਂ ਦੀ ਅਮਾਨਤ ਹੁੰਦੀ ਹੈ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਨੂੰ ਨਿੱਜੀ ਜਾਗੀਰ ਸਮਝ ਕੇ ਕਬਜ਼ਾ ਕਰ ਕੇ ਬੈਠ ਗਏ ਚੋਣਾਂ ਅਤੇ ਚੋਣਾਂ ਤੋਂ ਬਾਅਦ ਅਦਾਲਤ ’ਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਟਰੰਪ ਦੇ ਹਮਾਇਤੀਆਂ ਨੇ ਜੇਤੂ ਰਾਸ਼ਟਰਪਤੀ ਬਾਇਡੇਨ ਨੂੰ ਜਿੱਤ ਦਾ ਸਰਟੀਫ਼ਿਕੇਟ ਮਿਲਣ ਮੌਕੇ ਕਾਂਗਰਸ ਸੰਸਦ ’ਚ ਹਿੰਸਾ ਕਰਵਾਈ ਟਰੰਪ ਨੇ ਟਵੀਟ ਕਰਕੇ ਹਿੰਸਕ ਘਟਨਾ ਦੀ ਸ਼ਲਾਘਾ ਕੀਤੀ ਇਸ ਘਟਨਾ ਨਾਲ ਦੁਨੀਆ ਦੇ ਉਨ੍ਹਾਂ ਮੁਲਕਾਂ ’ਚ ਬੇਹੱਦ ਨਿਰਾਸ਼ਾ ਫੈਲੀ ਹੈ

ਜੋ ਆਪਣੇ ਨਾਗਰਿਕਾਂ ਨੂੰ ਅਮਰੀਕੀ ਲੋਕਤੰਤਰ ਦਾ ਪਾਠ ਪੜ੍ਹਾਉਂਦਿਆਂ ਲੋਕਤੰਤਰ ਦੀ ਮਜ਼ਬੂਤੀ ਲਈ ਯਤਨ ਕਰ ਰਹੇ ਸਨ ਅਸਲ ’ਚ ਚੋਣਾਂ ਦੇ ਨਤੀਜਿਆਂ ’ਚ ਆਪਣੀ ਹਾਰ ਨੂੰ ਭਾਂਪਦਿਆਂ ਹੀ ਟਰੰਪ ਨੇ ਐਲਾਨ ਕਰ ਦਿੱਤਾ ਸੀ ਕਿ ਸੱਤਾ ਬਦਲੀ ਸੌਖੀ ਨਹੀਂ ਹੋਵੇਗੀ ਸੱਤਾ ਲਈ ਅਜਿਹਾ ਰਾਜਾਸ਼ਾਹੀ ਮੋਹ ਅਮਰੀਕਾ ’ਚ 200 ਸਾਲ ਬਾਅਦ ਸਾਹਮਣੇ ਆਇਆ ਹੈ ਅੱਜ ਲੋਕਤੰਤਰ ਦਾ ਪ੍ਰਸਾਰ ਹੋ ਰਿਹਾ ਹੈ ਤੇ ਰਾਜਾਸ਼ਾਹੀ ਤੇ ਤਾਨਾਸ਼ਾਹੀ ਨੂੰ ਇੱਕ ਬੁਰਾਈ ਦੇ ਰੂਪ ’ਚ ਮੰਨਿਆ ਗਿਆ ਹੈ ਇੱਥੇ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਆਪਣੀ ਅਮੀਰੀ, ਤਕਨੀਕ ਤੇ ਫੌਜੀ ਸ਼ਕਤੀ ਕਾਰਨ ਅਮਰੀਕਾ ਗਰੀਬ ਮੁਲਕਾਂ ਦੀ ਮੱਦਦ ਤੇ ਅੱਤਵਾਦ ਖਿਲਾਫ਼ ਵਿਸ਼ਵ ਪੱਧਰੀ ਮੁਹਿੰਮ ’ਚ ਮੂਹਰਲੀ ਕਤਾਰ ਦਾ ਦੇਸ਼ ਹੈ

ਜੇਕਰ ਅਮਰੀਕੀ ਹੁਕਮਰਾਨ ਸੱਤਾ ਦੀ ਲੜਾਈ ’ਚ ਇੰਨੇ ਹੇਠਲੇ ਪੱਧਰ ’ਤੇ ਆ ਗਏ ਤਾਂ ਅਮਰੀਕਾ ਦੀ ਤਾਕਤ ਘਟਣੀ ਸੁਭਾਵਿਕ ਹੀ ਹੈ ਅਮਰੀਕੀ ਚਿੰਤਨ ਤੇ ਦਰਸ਼ਨ ਅਜ਼ਾਦੀ ਦੇ ਸੰਕਲਪ ’ਤੇ ਆਧਾਰਿਤ ਹੈ ਜਿੱਥੇ ਕਿਸੇ ਵੀ ਨਾਗਰਿਕ ਨੂੰ ਅਧੀਨ ਰੱਖਣ ਦੀ ਮਨਾਹੀ ਹੈ ਫ਼ਿਰ ਇੱਕ ਹੁਕਮਰਾਨ ਹਾਰਨ ਦੇ ਬਾਵਜੂਦ ਲਗਾਤਾਰ ਸੱਤਾ ਹਾਸਲ ਕਰਨ ਲਈ ਅੜ ਜਾਂਦਾ ਹੈ ਤਾਂ ਉਸ ਦੀ ਇੱਛਾ ਮੁਲਕ ਨੂੰ ਜਬਰੀ ਆਪਣੇ ਸ਼ਾਸਨ ਅਧੀਨ ਲਿਆਉਣ ਬਰਾਬਰ ਹੈ ਇਹ ਕਹਿਣਾ ਕੋਈ ਗਲਤ ਨਹੀਂ ਹੋਵੇਗਾ ਕਿ ਟਰੰਪ ਦੀ ਇਹ ਕਾਰਵਾਈ ਨਾ ਸਿਰਫ਼ ਲੋਕਤੰਤਰ ਵਿਰੋਧੀ ਸਗੋਂ ਅਸੱਭਿਅਕ ਤੇ ਸ਼ਰਮਨਾਕ ਵੀ ਹੈ ਇਸ ਕੋਝੀ ਕਾਰਵਾਈ ਨਾਲ ਟਰੰਪ ਦੇ ਸਿਆਸੀ ਕਰੀਅਰ ਦਾ ਲਗਭਗ ਭੋਗ ਪੈ ਗਿਆ ਹੈ

ਚਾਰ ਸਾਲਾਂ ਦੇ ਸ਼ਾਸਨ ਦੇ ਬਾਵਜੂਦ ਟਰੰਪ ਨੂੰ ਇੱਕ ਤਾਨਾਸ਼ਾਹ ਵਾਂਗ ਹੀ ਯਾਦ ਕੀਤਾ ਜਾਵੇਗਾ ਉਂਜ ਵੀ ਆਪਣੇ ਕਾਰਜਕਾਲ ਦੌਰਾਨ ਵੀ ਟਰੰਪ ਗੁੱਸੇ, ਧਮਕੀਆਂ ਤੇ ਨਸਲਵਾਦ ਦੇ ਦੋਸ਼ਾਂ ’ਚ ਘਿਰਿਆ ਰਿਹਾ ਜੋ ਅਮਰੀਕੀਵਾਦ ਦਾ ਮੂਲ ਭਾਵਨਾ ਦੇ ਉਲਟ ਹੈ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਲਈ ਇਹ ਪਹਿਲੀ ਜਿੰਮੇਵਾਰੀ ਬਣ ਗਈ ਹੈ ਕਿ ਉਹ ਟਰੰਪ ਤੇ ਉਹਨਾਂ ਦੇ ਹਮਾਇਤੀਆਂ ਖਿਲਾਫ਼ ਕਾਰਵਾਈ ਕਰਕੇ ਦੇਸ਼ ਦੀ ਮਾਣ ਮਰਿਆਦਾ ਨੂੰ ਬਹਾਲ ਕਰੇ ਹਿੰਸਾ ਦੀ ਇਸ ਵੱਡੀ ਕਾਰਵਾਈ ਨੂੰ ਨਜ਼ਰਅੰਦਾਜ਼ ਕਰਨਾ ਮੁਲਕ ਦੇ ਸਿਆਸੀ ਸੱਭਿਆਚਾਰ ’ਤੇ ਧੱਬਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.