ਤਾਮਿਲਨਾਡੂ ਹਿੰਸਾ : ਅਗਲੇ 5 ਦਿਨਾਂ ਲਈ ਇੰਟਰਨੈੱਟ ਸੇਵਾਵਾਂ ਬੰਦ

Internet, Services, Tamil Nadu, Violence

ਨਵੀਂ ਦਿੱਲੀ (ਏਜੰਸੀ)। ਤਾਮਿਲਨਾਡੂ ‘ਚ ਬੁੱਧਵਾਰ ਰਾਤ ਤੋਂ ਇੰਟਰਨੈੱਟ ਸੇਵਾਵਾਂ ਅਸਥਾਈ ਰੂਪ ‘ਚ ਬੰਦ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੇ ਤੂਤੀਕੋਰਿਨ ‘ਚ ਸਾਰੀਆਂ ਸਾਵਧਾਨੀਆਂ ਵਰਤਦਿਆਂ ਫਿਰ ਹਿੰਸਾ ਭੜਕ ਗਈ। ਸਥਾਨਕ ਹਸਪਤਾਲ ‘ਚ ਪ੍ਰਦਰਸ਼ਨਕਾਰੀ ਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਪਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਹਿੰਸਕ ਪ੍ਰਦਰਸ਼ਨ ‘ਚ ਇੱਕ 22 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ 3 ਹੋਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਬਾਅਦ ਪੂਰੇ ਸ਼ਹਿਰ ‘ਚ ਧਾਰਾ 144 ਲਾ ਦਿੱਤੀ ਗਈ ਹੈ ਅਤੇ ਇੰਟਰਨੈੱਟ ਸੇਵਾਵਾਂ ‘ਤੇ ਪ੍ਰਸ਼ਾਸਨ ਨੇ 5 ਦਿਨਾਂ ਲਈ ਰੋਕ ਲਾ ਦਿੱਤੀ ਹੈ। ਮੀਡੀਆ ਰਿਪੋਰਟਸ ਮੁਤਾਬਿਕ ਹੁਣ ਤੱਕ ਤਾਮਿਲਨਾਡੂ ਹਿੰਸਾ ‘ਚ ਕੁੱਲ 13 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। (Tamil Nadu Violence)

ਦੱਸ ਦਈਏ ਕਿ ਹਿੰਸਾ ਪ੍ਰਦਰਸ਼ਨ ਦੀ ਸ਼ੁਰੂਆਤ ਮੰਗਲਵਾਰ ਤੋਂ ਹੋਈ ਸੀ। ਇਹ ਤੂਤੀਕੋਰਿਨ (ਹੁਣ ਥੂਥਕੁੜੀ) ਸ਼ਹਿਰ ‘ਚ ਲੋਕ ਵੇਦਾਂਤਾ ਗਰੁੱਪ ਦੀ ਸਟਰਲਾਈਟ ਕਾਪਰਸ ਯੂਨਿਟ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀ ਅਤੇ ਪੁਲਿਸ ‘ਚ ਹਿੰਸਕ ਝੜਪ ਹੋਈ। ਜਿਸ ਤੋਂ ਬਾਅਦ ਪੁਲਿਸ ਕਾਰਵਾਈ ‘ਚ ਕਰੀਬ ਇੱਕ ਦਰਜ਼ਨ ਵਿਅਕਤੀ ਮਾਰੇ ਗਏ ਅਤੇ 24 ਤੋਂ ਜ਼ਿਆਦਾ ਜ਼ਖ਼ਮੀ ਦੱਸੇ ਜਾ ਰਹੇ ਹਨ। ਕੌਮਾਂਤਰੀ ਖਨਨ ਕੰਪਨੀ ਵੇਦਾਂਤਾ ਲਿਮਿਟਡ ਦੀ ਸਟਰਲਾਈਟ ਕਾਪਰ ਤਾਂਬੇ ਨੂੰ ਢਾਲਣ ਦਾ ਕੰਮ ਕਰਦੀ ਹੈ ਅਤੇ ਤੂਤੀਕੋਰਿਨ ਸਥਿੱਤ ਇਸ ਪਲਾਂਟ ਤੋਂ ਸਾਲਾਨਾ ਕਰੀਬ ਚਾਰ ਲੱਖ ਟਨ ਤਾਂਬਾ ਢਾਲਿਆ ਜਾਂਦਾ ਹੈ। (Tamil Nadu Violence)