ਰੂਹਾਨੀ ਰੂ-ਬ-ਰੂ ਲਾਈਵ: ਤੁਹਾਡੇ ਸਵਾਲ, ਸਤਿਗੁਰੂ ਜੀ ਦੇ ਜਵਾਬ

ਰੂਹਾਨੀ ਰੂ-ਬ-ਰੂ ਲਾਈਵ: ਤੁਹਾਡੇ ਸਵਾਲ, ਸਤਿਗੁਰੂ ਜੀ ਦੇ ਜਵਾਬ

ਸਵਾਲ : ਗੁਰੂ ਜੀ ਮੈਂ ਬਹੁਤ ਭੌਤਿਕਤਾਵਾਦ ਵਿਚ ਫਸਿਆ ਹੋਇਆ ਹਾਂ, ਸਤਿਗੁਰੂ ਜੀ ਕਿਰਪਾ ਕਰੋ ਜੀ!

ਪੂਜਨੀਕ ਗੁਰੂ ਜੀ: ਬੇਟਾ, ਤੁਸੀਂ ਸਿਮਰਨ ਕਰੋ ਰੂਹਾਨੀਅਤ ’ਚ ਆਓ, ਸੂਫੀਅਤ ’ਚ ਆਓ, ਆਤਮਿਕ ਗਿਆਨ ਹਾਸਲ ਕਰੋ ਸਿਮਰਨ ਨਾਲ, ਤਾਂ ਯਕੀਨਨ ਭੋਤਿਕਤਾਵਾਦ ਤੋਂ ਤੁਸੀਂ ਥੋੜ੍ਹਾ ਬਾਹਰ ਆ ਸਕੋਗੇ ਅਤੇ ਚੰਗਿਆਈ ਦੇ ਖੇਤਰ ’ਚ ਅੱਗੇ ਵਧ ਸਕੋਗੇ

ਸਵਾਲ : ਗੁਰੂ ਜੀ ਸਾਡੇ ਬੱਚੇ ਨਸ਼ੇ ’ਚ ਫਸੇ ਹੋਏ ਹਨ ਤੁਸੀਂ ਆ ਕੇ ਉਨ੍ਹਾਂ ਨੂੰ ਇਸ ਬਰਬਾਦੀ ਵਿੱਚੋਂ ਬਾਹਰ ਕੱਢੋ

ਪੂਜਨੀਕ ਗੁਰੂ ਜੀ: ਭਾਈ, ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬੇਟਾ ਕਿ ਹਰ ਬੱਚੇ ਨੂੰ ਨਸ਼ੇ ਤੋਂ ਦੂਰ ਕਰੀਏ ਬਾਕੀ ਜਿਵੇਂ ਰਾਮ ਜੀ ਚਾਹੁਣਗੇ, ਉਸ ਦੇ ਅਨੁਸਾਰ ਹੋਵੇਗਾ ਉਹ ਕਰਨ ਕਰਾਵਣਹਾਰ ਹੈ

ਸਵਾਲ : ਫੈਸਲਾ ਲੈਣ ਦੀ ਸਮਰੱਥਾ ਨੂੰ ਮਜ਼ਬੂਤ ਕਿਵੇਂ ਕਰੀਏ ਜੀ? ਜਿਵੇਂ ਸਹੀ ਫੈਸਲਾ ਇੱਕਦਮ ਕਿਵੇਂ ਲਈਏ?

ਪੂਜਨੀਕ ਗੁਰੂ ਜੀ: ਕਈ ਵਾਰ ਇਹ ਹੁੰਦਾ ਹੈ ਕਿ ਆਦਮੀ ਡਬਲ ਮਾਈਂਡ ਹੋ ਜਾਂਦਾ ਹੈ, ਕਿ ਇਕ ਫੈਸਲਾ ਇਹ ਹੈ ਤੇ ਇੱਕ ਇਹ ਹੈ ਤਾਂ ਉਸ ਲਈ ਜ਼ਰੂਰੀ ਹੈ ਬੇਸ ਬਣਾਉਣਾ ਤੁਸੀਂ ਪਹਿਲਾਂ ਤਾਂ ਆਤਮਬਲ ਹਾਸਲ ਕਰੋ ਸਿਮਰਨ ਦੁਆਰਾ, ਉਹ ਇੱਕ ਹੀ ਤਰੀਕਾ ਹੈ ਮੈਥਡ ਆਫ ਮੈਡੀਟੇਸ਼ਨ ਕਹਿ ਲਓ, ਗੁਰਮੰਤਰ, ਨਾਮ ਸ਼ਬਦ ਜਾਂ ਕਲਮਾ, ਉਸ ਦਾ ਅਭਿਆਸ ਕਰੋ ਤਾਂ ਤੁਹਾਡੀ ਬਾਡੀ ਦਾ ਇੱਕ ਗ੍ਰਾਊਂਡ ਬਣ ਜਾਵੇਗਾ, ਆਤਮਾ ਦਾ, ਫਿਰ ਤੁਸੀਂ ਡਿਸੀਜ਼ਨ ਲਉਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਹੀ ਹੈ ਅਤੇ ਇਹ ਗਲਤ ਹੈ ਇਹ ਅਨੁਭਵ ਕਰਨਾ ਪੈਂਦਾ ਹੈ ਤੇ ਜੋ ਕਰਨਾ ਸਿੱਖ ਲੈਂਦੇ ਹਨ, ਉਹ ਇਸ ਨਾਲ ਡਿਸੀਜ਼ਨ ਲੈ ਸਕਦੇ ਹਨ

ਸਵਾਲ : ਗੁੁਰੂ ਜੀ ਬੱਚੇ ਸਾਡੀ ਨਹੀਂ ਸੁਣਦੇ ਹਨ, ਪਰ ਤੁਹਾਡੀ ਸੁਣਦੇ ਹਨ? ਪਿਛਲੇ ਸਮੇਂ ’ਚ ਸਾਨੂੰ ਬਹੁਤ ਪ੍ਰੇਸ਼ਾਨੀ ਆਈ?

ਪੂਜਨੀਕ ਗੁਰੂ ਜੀ: ਤਾਂ ਚੰਗੀ ਗੱਲ ਹੈ ਉਹ ਆਪਣੇ ਪੀਰ-ਫਕੀਰ ਦੀ ਗੱਲ ਤਾਂ ਸੁਣ ਰਹੇ ਹਨ, ਤਾਂ ਬੱਚਿਓ ਜੋ ਸਾਡੀ ਗੱਲ ਸੁਣ ਰਹੇ ਹੋ ਤੁਸੀਂ ਤਾਂ ਆਪਣੇ ਮਾਂ-ਬਾਪ ਦੀਆਂ ਵੀ ਜੋ ਜਾਇਜ਼ ਗੱਲਾਂ ਹਨ ਉਹ ਸੁਣ ਲਿਆ ਕਰੋ ਤੇ ਜੇ ਲੱਗਦਾ ਹੈ ਕਿ ਨਜਾਇਜ਼ ਗੱਲਾਂ ਹਨ ਤਾਂ ਚੁੱਪ ਹੋ ਜਾਇਆ ਕਰੋ, ਅੱਗੋਂ ਬਹਿਸ ਨਾ ਕਰਿਆ ਕਰੋ, ਆਖਰ ਤੁਹਾਡੇ ਜਨਮਦਾਤਾ ਹਨ ਤੁਹਾਨੂੰ ਪਾਲ਼-ਪੋਸ ਕੇ ਵੱਡਾ ਕੀਤਾ ਹੈ ਸਾਡੀ ਇਹ ਸੰਸਕ੍ਰਿਤੀ ਹੈ ਜੋ ਸਿਖਾਉਂਦੀ ਹੈ ਕਿ ਆਪਣੇ ਵੱਡਿਆਂ ਦੀ ਇੱਜਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਹੈ

ਸਵਾਲ : ਪਿਤਾ ਜੀ ਮੈਂ ਬਹੁਤ ਸੈਂਸਟਿਵ (ਭਾਵੁਕ) ਹਾਂ ਛੋਟੀ ਜਿਹੀ ਗੱਲ ਨਾਲ ਟੈਨਸ਼ਨ ’ਚ ਆ ਜਾਂਦੀ ਹਾਂ, ਸਿਰ ’ਚ ਦਰਦ ਹੋ ਜਾਂਦਾ ਹੈ, ਰਹਿਮਤ ਕਰੋ?

ਪੂਜਨੀਕ ਗੁਰੂ ਜੀ: ਸੈਂਸਟਿਵ ਹੋਣ ਕਾਰਨ ਕਈ ਵਾਰ ਬੜਾ ਮੁਸ਼ਕਲ ਹੋ ਜਾਂਦਾ ਹੈ ਤਾਂ ਤੁਸੀਂ ਬੇਟਾ ਕੋਈ ਵੀ ਗੱਲ ਸੁਣ ਕੇ ਇੱਕਦਮ ਰਿਐਕਟ ਨਾ ਕਰਿਆ ਕਰੋ ਗੱਲ ਉੱਥੇ ਹੀ ਘੁੰਮ ਕੇ ਆ ਜਾਂਦੀ ਹੈ ਕਿ ਤੁਹਾਡੇ ਅੰਦਰ ਆਤਮਬਲ ਦੀ ਬਹੁਤ ਕਮੀ ਹੈ, ਤਾਂ ਉਸ ਲਈ ਸਿਮਰਨ, ਸੇਵਾ ਹੀ ਇੱਕ ਤਰੀਕਾ ਹੈ ਕਿ ਭਗਤੀ ਕਰੋ ਅਤੇ ਦੀਨ-ਦੁਖੀਆਂ ਦੀ ਸੇਵਾ ਕਰੋ ਤੇ ਜ਼ਿਆਦਾ ਆਪਣੀਆਂ ਸੋਚਾਂ ਵਿਚ ਨਾ ਰਹੋ, ਤੁਸੀਂ ਸਮਾਜ ’ਚ ਥੋੜ੍ਹਾ ਘੁਲ-ਮਿਲ ਕੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਯਕੀਨਨ ਇਹ ਚੀਜ਼ਾਂ ਦੂੂਰ ਹੋ ਜਾਣਗੀਆਂ

ਸਵਾਲ : 142ਵੇਂ ਮਾਨਵਤਾ ਭਲਾਈ ਕਾਰਜ ਦੇ ਅੰਤਰਗਤ ਸਾਧ-ਸੰਗਤ ਨੇ ਆਪਣੇ ਘਰਾਂ ’ਚ ਤਿਰੰਗਾ ਸਥਾਪਿਤ ਕਰ ਦਿੱਤਾ ਹੈ ਜੀ

ਪੂਜਨੀਕ ਗੁਰੂ ਜੀ: ਬਹੁਤ ਖੁਸ਼ੀ ਦੀ ਗੱਲ ਹੈ, ਜਿਨ੍ਹਾਂ ਨੇ ਘਰਾਂ ’ਚ ਤਿਰੰਗਾ ਸਥਾਪਿਤ ਕਰ ਲਿਆ ਹੈ ਕਿਉਂਕਿ ਦੇਸ਼ ਭਗਤੀ ਦਾ ਜ਼ਜ਼ਬਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਸਭ ਨੂੰ ਅਸ਼ੀਰਵਾਦ, ਜਿਨ੍ਹਾਂ?ਤਿਰੰਗੇ ਨੂੰ?ਇੱਕ ਉੱਚੀ ਥਾਂ ’ਤੇ ਲਾਇਆ ਹੈ, ਤਾਂ ਕਿ ਉਸ ਨੂੰ ਸਲੂਟ ਕੀਤਾ ਜਾ ਸਕੇ ਸਾਡਾ ਵੀ ਸਲੂਟ ਸਭ ਬੱਚਿਆਂ ਨੂੰ ਤੇ ਤਿਰੰਗੇ ਨੂੰ

ਸਵਾਲ : ਪ੍ਰੇਮ ਘੋੜੇ ’ਤੇ ਚੜ੍ਹ ਕੇ ਲੱਜਤ ਬਹੁਤ ਆਉਂਦੀ ਹੈ, ਪਰ ਉੁਤਰਨ ਦਾ ਦਿਲ ਨਹੀਂ ਕਰਦਾ ਪ੍ਰੇਮ ਘੋੜੇ ’ਤੇ ਹਮੇਸ਼ਾ ਸਵਾਰ ਰਹਿਣ ਲਈ ਕੀ ਕਰੀਏ?

ਪੂਜਨੀਕ ਗੁਰੂ ਜੀ: ਰਾਮ-ਨਾਮ ਦਾ ਜੋ ਪਿਆਰ ਹੈ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਜੋ ਇਸ਼ਕ ਹੈ, ਉਸ ਦੇ ਘੋੜੇ ’ਤੇ ਜੋ ਸਵਾਰ ਹੋ ਜਾਂਦੇ ਹਨ, ਬਿਲਕੁਲ ਸਹੀ ਕਿਹਾ ਉੱਤਰਨ ਦਾ ਦਿਲ ਨਹੀਂ ਕਰਦਾ ਪਰ ਤੁਸੀਂ ਸਮਾਜ ਵਿਚ ਰਹਿ ਰਹੇ ਹੋ, ਤੁਸੀਂ ਘਰ-ਪਰਿਵਾਰ ਵਾਲੇ ਹੋ ਤਾਂ ਹਮੇਸ਼ਾ ਉਸ ’ਤੇ ਚੜੇ੍ਹ ਰਹੋਗੇ ਤਾਂ ਦੂਸਰੇ ਕੰਮਾਂ ਤੋਂ ਧਿਆਨ ਹਟ ਜਾਵੇਗਾ ਪਰ ਉਸ ਨਾਲ ਜੁੜੇ ਰਹੋਗੇ ਇਹ ਲਾਜ਼ਮੀ ਹੈ ਇਸ ਲਈ ਤੁਸੀਂ ਸਿਮਰਨ ਵੀ ਕਰਦੇ ਰਹੋ ਤੇ ਨਾਲ ਰੁਟੀਨ ਦਾ ਕੰਮ ਵੀ ਕਰਦੇ ਰਹੋ, ਤੇ ਸਵੇਰੇ -ਸ਼ਾਮ ਜਦੋਂ ਸਮਾਂ ਮਿਲਦਾ ਹੈ ਤਾਂ ਉਸ ’ਚ ਭਗਤੀ ਕਰੋ, ਇਬਾਦਤ ਕਰੋ ਤਾਂ ਫਿਰ ਤੋਂ ਪ੍ਰੇਮ ਘੋੜੇ ’ਤੇ ਸਵਾਰ ਹੋ ਜਾਇਆ ਕਰੋਗੇ ਤਾਂ ਜੁੜੇ ਵੀ ਰਹੋਗੇ ਤੇ ਖੁਸ਼ੀ ਵੀ ਆਉਂਦੀ ਰਹੇਗੀ ਤੇ ਦੁਨਿਆਵੀ ਕੰਮਾਂ ’ਚ ਵੀ ਸਫਲ ਹੋ ਸਕੋਗੇ

ਸਵਾਲ : ਪਿਤਾ ਜੀ ਸੰਤਾਂ ’ਤੇ ਇਲਜ਼ਾਮ ਕਿਉਂ ਲਾਏ ਜਾਂਦੇ ਹਨ? ਇਤਿਹਾਸ ’ਚ ਪਹਿਲਾਂ ਵੀ ਇਹ ਹੋਇਆ ਹੈ, ਪਰ ਆਪ ਜੀ ਨੇ ਜੋ ਦੁਨੀਆਂ ਲਈ ਸੈਕਰੀਫਾਈਸ ਕੀਤਾ ਹੈ, ਉਸ ਲਈ ਬਿਲੀਅਨ ਆਫ ਸਲਿਊਟ ਯੂ

ਪੂਜਨੀਕ ਗੁਰੂ ਜੀ: ਜੀ, ਬੁਰਾਈ ਤੇ ਅੱਛਾਈ ਦੋ ਤਾਕਤਾਂ ਹਮੇਸ਼ਾ ਤੋਂ ਚੱਲੀਆਂ ਆਈਆਂ ਹਨ ਜਦੋਂ ਤੋਂ ਦੁਨੀਆ ਸਾਜੀ ਹੈ ਅੱਛਾਈ ਕਰਨ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਅਤੇ ਬੁਰਾਈ ਕਰਨ ਵਾਲਾ ਅੱਗੇ ਰਹਿੰਦਾ ਹੈ, ਹਮੇਸ਼ਾ ਅਜਿਹਾ ਨਹੀਂ ਰਹਿੰਦਾ ਅੱਛਾਈ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਅੱਛਾਈ ਹਮੇਸ਼ਾ ਜਿੰਦਾ ਰਹਿੰਦੀ ਹੈ ਤੇ ਬੁਰਾਈ ਦੀ ਉਮਰ ਲੰਮੀ ਨਹੀਂ ਹੁੰਦੀ ਹੈ ਤਾਂ ਸੰਤ, ਪੀਰ-ਫਕੀਰ ਅੱਛਾਈ ਕਰਦੇ ਹਨ ਜਿਵੇਂ ਅਸੀਂ ਹੁਣੇ-ਹੁਣੇ ਜਵਾਬ ਦਿੱਤਾ ਸੀ ਕਿ ਸੰਤ-ਮਹਾਂਪੁਰਸ਼ਾਂ ਦਾ ਨਾਮ ਕਰੋੜਾਂ ਦਿਲਾਂ ਦੇ ਅੰਦਰ ਅੱਜ ਵੀ ਜਗਮਗਾ ਰਿਹਾ ਹੈ, ਸਤਿਕਾਰ ਦੇ ਰੂਪ ’ਚ ਅੱਜ ਵੀ ਉਨ੍ਹਾਂ ਦੇ ਦਿਲੋ-ਦਿਮਾਗ ’ਚ ਉਹ ਬੈਠਾ ਹੋਇਆ ਹੈ ਜਦੋਂਕਿ ਜੋ ਬੁਰਾਈ ਹੋਈ ਉਨ੍ਹਾਂ ਦੇ ਨਾਲ ਉਸ ਸਮੇਂ ਉਨ੍ਹਾਂ ਦੀ ਉਮਰ ਓਨੀ ਹੀ ਰਹੀ, ਉਸੇ ਸਮੇਂ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਗਿਆ, ਇੱਕ-ਅੱਧੇ ਨੂੰ ਛੱਡ ਕੇ ਅਦਰਵਾਇਜ਼ ਬੁਰਾਈ ਦਾ ਨਾਂਅ ਯਾਦ ਨਹੀਂ ਰੱਖਿਆ ਜਾਂਦਾ ਅੱਜ ਰਾਵਣ ਨੂੰ ਬੁਰਾਈ ਦੇ ਪ੍ਰਤੀਕ ਦੇ ਰੂਪ ’ਚ ਤੇ ਰਾਮ ਜੀ ਨੂੰ ਅੱਛਾਈ ਦੇ ਪ੍ਰਤੀਕ ਦੇ ਰੂਪ ’ਚ ਜਾਣਿਆ ਜਾਂਦਾ ਹੈ

ਸਵਾਲ: ਪਿਤਾ ਜੀ ਵਿਆਹ ਤੋਂ ਬਾਅਦ ਜੀਵਨ ’ਚ ਬਹੁਤ ਬਦਲਾਅ ਆ ਜਾਂਦੇ ਹਨ ਇੱਕਦਮ ਪੂਰੇ ਪਰਿਵਾਰ ਦੀ ਜਿੰਮੇਵਾਰੀ ਆ ਜਾਂਦੀ ਹੈ ਇਹ ਡਰ ਲੱਗਦਾ ਹੈ ਕਿ ਇਨ੍ਹਾਂ ’ਚ ਫਸ ਕੇ ਸੇਵਾ-ਸਿਮਰਨ ਤੋਂ ਦੂਰ ਨਾ ਹੋ ਜਾਈਏ?

ਪੂਜਨੀਕ ਗੁਰੂ ਜੀ: ਨਹੀਂ, ਅਜਿਹਾ ਤਾਂ ਨਹੀਂ ਹੁੰਦਾ ਤੁਸੀਂ ਖਾਣਾ ਬਣਾਉਂਦੇ ਸਮੇਂ ਸਿਮਰਨ ਕਰੋ, ਚੱਲਦੇ-ਫਿਰਦੇ ਸਿਮਰਨ ਕਰੋ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ ਤਾਂ ਪਰਿਵਾਰ ’ਚ ਅਡਜਸਟ ਹੋਇਆ ਜਾ ਸਕਦਾ ਹੈ ਮੰਨਿਆ ਕਿ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਜਨਮ ਕਿਤੇ ਹੋਰ ਹੋਇਆ ਤੇ ਧੀਆਂ ਸਾਡੀਆਂ ਜਾਂਦੀਆਂ ਕਿਤੇ ਹੋਰ ਆ, ਤਾਂ ਤੁਸੀਂ ਸੱਚ ਕਹਿ ਰਹੇ ਹੋ ਕਿ ਬੜਾ ਮੁਸ਼ਕਲ ਹੁੰਦਾ ਹੈ ਅਡਜਸਟ ਕਰ ਸਕਣਾ ਪਰ ਤੁਸੀਂ ਸਿਮਰਨ ਕਰਦੇ ਰਹੋਗੇ ਅਤੇ ਸ਼ਾਂਤ ਚਿੱਤ ਹੋ ਕੇ ਸੰਜਮ ਦੇ ਨਾਲ ਉੱਥੇ ਰਹਿਣ ਦੀ ਕੋਸ਼ਿਸ਼ ਕਰੋਗੇ ਤਾਂ ਉਨ੍ਹਾਂ ਦੇ ਸੁਭਾਅ ਨੂੰ ਤੁਸੀਂ ਪੜ੍ਹ ਸਕੋਗੇ, ਫ਼ਿਰ ਉਸ ਦੇ ਅਨੁਸਾਰ ਥੋੜ੍ਹਾ ਚੱਲਣ ਦੀ ਕੋਸ਼ਿਸ਼ ਕਰੋ ਹਾਂ, ਬੁਰਾਈ ਨਹੀਂ ਕਰਨੀ, ਅੱਛਾਈ ਦੇ ਨਾਲ ਉਨ੍ਹਾਂ ਦੇ ਦਿਲਾਂ ਨੂੰ ਜਿੱਤਿਆ ਜਾ ਸਕਦਾ ਹੈ

ਸਵਾਲ: ਮੇਰੀ ਸ਼ਕਲ ਦੇਖ ਕੇ ਬਚਪਨ ਤੋਂ ਹੀ ਮੇਰਾ ਬਹੁਤ ਅਪਮਾਨ ਕੀਤਾ ਜਾਂਦਾ ਹੈ, ਕੀ ਕਰਾਂ?
ਪੂਜਨੀਕ ਗੁਰੂ ਜੀ: ਬੇਟਾ, ਸ਼ਕਲ ਨਾਲ ਅਪਮਾਨ ਦਾ ਕੋਈ ਲੈਣਾ-ਦੇਣਾ ਨਹੀਂ ਹੈ ਪਰ ਤੁਸੀਂ ਸੋਚੋ ਨਾ, ਤੰਗਦਿਲ ਨਾ ਬਣੋ ਤੁਸੀਂ ਇਹ ਸੋਚੋ ਮੇਰੀ ਸ਼ਕਲ ਵਧੀਆ ਹੈ ਰਾਮ ਜੀ ਨੇ ਜੋ ਸ਼ਕਲ ਦੇ ਦਿੱਤੀ ਉਹ ਬਹੁਤ ਹੀ ਵਧੀਆ ਹੈ ਆਪਣੇ ਅੰਦਰ ਕਾਨਫੀਡੈਂਸ (ਭਰੋਸਾ) ਰੱਖੋ, ਆਪਣੇ ਅੰਦਰ ਹੀਣ ਭਾਵਨਾ ਨਾ ਭਰੋ ਫ਼ਿਰ ਯਕੀਨਨ ਕੋਈ ਅਪਮਾਨ ਕਰੇਗਾ ਵੀ ਤਾਂ ਤੁਹਾਨੂੰ ਲੱਗੇਗਾ ਹੀ ਨਹੀਂ ਤੁਸੀਂ ਆਪਣੇ-ਆਪ ’ਤੇ ਇਹ ਲਿਆਓ ਨਾ, ਚਾਹੇ ਕੋਈ ਕੁਝ ਬੋਲਦਾ ਰਹੇ, ਤੁਸੀਂ ਸੋਚੋ ਨਾ ਅਤੇ ਅਜਿਹੀਆਂ ਗੱਲਾਂ ਨੂੰ ਇਗਨੋਰ (ਅਣਗੋਲੇ) ਕਰ ਦਿਓ ਅਤੇ ਸਿਮਰਨ ਕਰਦੇ ਰਹੋ ਤਾਂ ਅਜਿਹਾ ਕਰਨ ਵਾਲਾ ਖੁਦ ਹੀ ਚਿੰਤਾ ’ਚ ਪੈ ਜਾਵੇਗਾ

ਸਵਾਲ : ਕੁਝ ਲੋਕ ਚੰਗੇ ਬਣ ਕੇ ਫਾਇਦਾ ਉਠਾਉਂਦੇ ਹਨ? ਅਜਿਹੇ ਲੋਕਾਂ ਦੀ ਪਛਾਣ ਕਿਵੇਂ ਕਰੀਏ?
ਪੂਜਨੀਕ ਗੁਰੂ ਜੀ: ਅੱਛਾਈ ਅਤੇ ਬੁਰਾਈ ਦੀ ਪਛਾਣ ਉਦੋਂ ਹੀ ਹੋ ਸਕਦੀ ਹੈ ਜਦੋਂ ਤੁਹਾਡੇ ਅੰਦਰ ਆਤਮਬਲ ਹੋਵੇਗਾ, ਆਤਮਗਿਆਨ ਹੋਵੇਗਾ ਅਤੇ ਇਹ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ ਸੇਵਾ ਅਤੇ ਸਿਮਰਨ ਕਰਦੇ ਹੋ ਇੱਕ ਕਹਾਵਤ ਵੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਤਾਂ ਉਸੇ ਦੇ ਅਨੁਸਾਰ ਜੋ ਦਿਸਦੇ ਹਨ, ਕਈ ਵਾਰ ਉਹ ਅੱਛੇ ਨਹੀਂ ਹੁੰਦੇ ਅਤੇ ਜੋ ਨਹੀਂ ਦਿਸਦੇ ਕਈ ਵਾਰ ਉਹ ਅੱਛੇ ਹੋ ਜਾਂਦੇ ਹਨ ਹਰ ਕਾਲਾ ਬੱਦਲ ਵਰ੍ਹਦਾ ਨਹੀਂ ਅਤੇ ਜੋ ਵਰ੍ਹਦੇ ਹਨ ਉਹ ਗੱਜਦੇ ਨਹੀਂ ਅਤੇ ਗੱਜਣ ਵਾਲੇ ਕਦੇ-ਕਦੇ ਹੀ ਵਰ੍ਹਦੇ ਹਨ ਸੋ ਕਹਿਣ ਦਾ ਮਤਲਬ ਜੇਕਰ ਕਿਸੇ ਦੀ ਪਛਾਣ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਨਾਲ ਕੁਝ ਅਜਿਹਾ ਵਿਹਾਰ ਰੱਖੋ ਕਿ ਤੁਹਾਡਾ ਨੁਕਸਾਨ ਨਾ ਹੋਵੇ ਅਤੇ ਤੁਸੀਂ ਉਸ ਨੂੰ ਪੜ੍ਹ ਵੀ ਸਕੋ ਯਕੀਨ ਤਾਂ ਕਰਨਾ ਪੈਂਦਾ ਹੈ ਸਮਾਜ ਵਿਚ, ਪਰ ਇੱਕਦਮ ਕਿਸੇ ’ਤੇ 100 ਫੀਸਦੀ ਯਕੀਨ ਨਾ ਕਰੋ, ਸਿਵਾਏ ਰਾਮ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ, ਉਸ ਦੇ ਕਿਸੇ ਸੰਤ, ਪੀਰ-ਫ਼ਕੀਰ ਦੇ ਨਹੀਂ ਤਾਂ ਤੁਸੀਂ ਧੋਖਾ ਖਾ ਸਕਦੇ ਹੋ

https://www.instagram.com/saintdrmsginsan/?utm_source=ig_embed&ig_rid=6d77bdc7-8849-42bf-a868-62408c13b644

ਸਵਾਲ: ਪਾਪਾ ਜੀ ਗੁੱਸੇ ਹੋ ਜਾਂਦਾ ਹਾਂ, ਫ਼ਿਰ ਬੋਲੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਅਤੇ ਉਹ ਲੋਕ ਫਾਇਦਾ ਉਠਾਉਂਦੇ ਹਨ, ਕੀ ਕਰਾਂ?
ਪੂਜਨੀਕ ਗੁਰੂ ਜੀ: ਤਾਂ ਗੁੱਸੇ ਹੀ ਨਾ ਹੋਇਆ ਕਰੋ ਬੇਟਾ ਕਿਸ ਨੇ ਆਖਿਆ ਹੈ ਗੁੱਸੇ ਹੋਣ ਲਈ ਤੁਸੀਂ ਕੰਟਰੋਲ ਕਰੋ ਆਪਣੇ-ਆਪ ’ਤੇ ਫ਼ਿਰ ਬੋਲੇ ਬਿਨਾਂ ਰਿਹਾ ਨਹੀਂ ਜਾਂਦਾ ਇਹ ਤਾਂ ਇਨਸਾਨੀਅਤ ਹੈ ਜੋ ਗੁੱਸਾ ਕਰਕੇ ਜਲਦੀ ਮੰਨ ਜਾਂਦੇ ਹਨ, ਉਨ੍ਹਾਂ ਦੇ ਅੰਦਰ ਇਨਸਾਨੀਅਤ ਜ਼ਿਆਦਾ ਹੁੰਦੀ ਹੈ ਜਾਂ ਭਾਵੁਕਤਾ ਹੁੰਦੀ ਹੈ ਤਾਂ ਤੁਸੀਂ ਗੁੱਸੇ ਹੀ ਨਾ ਹੋਵੋ ਬਾਅਦ ’ਚ ਜਲਦੀ ਬੋਲਣਾ ਹੀ ਹੈ ਤਾਂ ਕੀ ਫਾਇਦਾ ਗੁੱਸੇ ਹੋਣ ਦਾ ਇਸ ਲਈ ਸ਼ਾਂਤ ਚਿੱਤ ਰਹੋ ਸਿਮਰਨ ਦੇ ਨਾਲ

ਸਵਾਲ : ਪਿਤਾ ਜੀ ਜੇਕਰ ਕੋਈ ਆਤਮਾ ਬਿਨਾਂ ਨਾਮ ਦੇ ਚਲੀ ਜਾਵੇ ਤਾਂ ਉਸ ਲਈ ਕੀ ਕਰੀਏ?
ਪੂਜਨੀਕ ਗੁਰੂ ਜੀ: ਸਿਮਰਨ ਕਰੋ, ਮਾਲਕ ਅੱਗੇ ਦੁਆ ਕਰੋ ਤਾਂ ਕਿ ਭਗਵਾਨ ਉਸ ਆਤਮਾ ਦਾ ਭਲਾ ਕਰੇ

ਸਵਾਲ: ਪਿਤਾ ਜੀ ਤੁਹਾਨੂੰ ਜੰਕ ਫੂਡ ਪਸੰਦ ਹੈ ਜਾਂ ਕੀ ਖਾਣਾ ਪਸੰਦ ਹੈ?

ਪੂਜਨੀਕ ਗੁਰੂ ਜੀ: ਬੇਟਾ ਅਸੀਂ ਲੋਕ ਤਾਂ?ਦੇਸੀ ਲੋਕ ਹਾਂ ਚਟਣੀ ਖਾਣ ਵਾਲੇ ਅਤੇ ਨਾਲ ਮੱਖਣ ਵਗੈਰਾ ਤਾਂ ਜ਼ਰੂਰ ਖਾਂਦੇ ਸਾਂ ਘਿਓ, ਮੱਖਣ ਜਾਂ ਮੱਠੀਆਂ, ਗੁਲਗੁਲੇ ਇਹ ਚੀਜ਼ਾਂ ਬਣਾਉਣਾ ਜਾਂ ਪਿਆਜ਼ ਦੇ ਪਕੌੜੇ ਵਗੈਰਾ ਬਣਾ ਲਿਆ ਕਰਦੇ ਸੀ ਘਰਾਂ ’ਚ ਅਤੇ ਸਭ ਤੋਂ ਵਧੀਆ ਦਿਨ ਹੁੰਦਾ ਸੀ ਜਦੋਂ ਕੜਾਹ ਬਣਾਇਆ ਜਾਂਦਾ ਸੀ, ਕਿ ਯਾਰ ਕਮਾਲ ਹੋ ਗਈ ਜਾਂ ਖੀਰ ਬਣ ਗਈ ਜਾਂ ਸੇਵੀਆਂ ਬਣ ਗਈਆਂ, ਇਹ ਡਿਸ਼ ਹੁੰਦੀ ਸੀ ਮਿੱਠੀ ਜ਼ਿਆਦਾ ਹੀ ਕਈ ਵਾਰ ਹੁੰਦਾ ਸੀ ਕਿ ਕੰਮ-ਧੰਦਾ ਕਰਕੇ ਥੱਕ ਜਾਂਦੇ ਸਾਂ ਤਾਂ ਗੁੜ ਖਾਣਾ, ਦੁੱਧ ਪੀਣਾ ਅਤੇ ਇੱਕਦਮ ਫਰੈਸ਼ਨੈੱਸ (ਤਾਜ਼ਗੀ) ਆ ਜਾਂਦੀ ਸੀ, ਤਾਂ ਇਹ ਚੀਜ਼ਾਂ ਅਸੀਂ ਲੋਕ ਜ਼ਿਆਦਾ ਖਾਇਆ ਕਰਦੇ ਸੀ ਤਾਂ ਉਹੀ ਚੀਜ਼ਾਂ ਅੱਜ ਵੀ ਉਸੇ ਤਰ੍ਹਾਂ ਹੀ ਪਸੰਦ ਹਨ ਜੰਕ ਫੂਡ ਇਹ ਕਦੇ ਹੀ ਖਾਂਦੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ