ਅਪ੍ਰੇਸ਼ਨ ‘ਆਲਆਊਟ’: 24 ਘੰਟਿਆਂ ‘ਚ 5 ਅੱਤਵਾਦੀ ਢੇਰ

Security Forces, kashmir, Search operation

7 ਘੰਟੇ ਚੱਲਿਆ ਮੁਕਾਬਲਾ, 3 ਅੱਤਵਾਦੀ ਮਾਰੇ

ਸ੍ਰੀਨਗਰ, 22 ਜੂਨ: ਪੁਲਵਾਮਾ ‘ਚ ਲਗਭਗ ਸੱਤ ਘੰਟੇ ਚੱਲੇ ਮੁਕਾਬਲੇ ਦੌਰਾਨ ਲਸ਼ਕਰ ਦੇ ਤਿੰਨ ਸਥਾਨਕ ਅੱਤਵਾਦੀਆਂ ਮਾਰੇ ਗਏ ਮੁਕਾਬਲੇ ‘ਚ ਅੱਤਵਾਦੀ ਟਿਕਾਣਾ ਬਣਿਆ ਇੱਕ ਮਕਾਨ ਵੀ ਤਬਾਹ ਹੋ ਗਿਆ ਮੁਕਾਬਲੇ ‘ਚ ਫੌਜ ਦਾ ਇੱਕ ਮੇਜਰ ਵੀ ਜ਼ਖਮੀ ਹੋਇਆ ਹੈ

ਇਸ ਦਰਮਿਆਨ ਅੱਤਵਾਦੀਆਂ ਦੀ ਮੌਤ ਤੋਂ ਬਾਅਦ ਪੁਲਵਾਮਾ ਤੇ ਉਸਦੇ ਨਾਲ ਲੱਗਦੇ ਇਲਾਕਿਆਂ ‘ਚ ਬਣੇ ਤਨਾਅ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਧਾਰਾ 144 ਨੂੰ ਲਾਗੂ ਕਰ ਦਿੱਤਾ ਹੈ ਇਸਲਾਮਿਕ ਯੂਨੀਵਰਸਿਟੀ ਸਾਇੰਸ ਐਂਡ ਟੈਕਨੋਲਾਜੀ ਅਵੰਤੀਪੋਰ ਨੇ ਵੀ ਵੀਰਵਾਰ ਨੂੰ ਆਪਣੀਆਂ ਸਾਰੀਆਂ ਅਕੈਡਮਿਕ ਗਤੀਵਿਧੀਆਂ ਨੂੰ ਮੁਲਤਵੀ ਕਰ ਦਿੱਤਾ ਹੈ

ਸਾਰੇ ਸਿੱਖਿਆ ਅਦਾਰਿਆਂ ‘ਚ ਛੁੱਟੀ ਐਲਾਨੀ

ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਅਗਾਂਜਪੋਰਾ ਦੇ ਇਰਸ਼ਾਦ, ਕਾਕਪੋਰਾ ਦੇ ਮਾਜ਼ਿਦ ਅਤੇ ਸ਼ਾਕਿਰ ਦੇ ਰੂਪ ‘ਚ ਹੋਈ ਹੈ ਉਨ੍ਹਾਂ ਕੋਲੋਂ ਦੋ ਅਸਾਲਟ ਰਾਈਫ਼ਲਾਂ, ਇੱਕ ਪਿਸਤੌਲ ਅਤੇ ਕੁਝ ਗ੍ਰਨੇਡ ਮਿਲੇ ਹਨ ਜਿਕਰਯੋਗ ਹੈ ਕਿ ਸੁਰੱਖਿਆ ਫੋਰਸਾਂ ਨੇ ਬੁੱਧਵਾਰ ਨੂੰ ਨਿਊ ਕਲੋਨੀ ਕਾਕਪੋਰਾ, ਪੁਲਵਾਮਾ ‘ਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਇੱਕ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਰਾਤ ਸਾਢੇ ਨੌ ਵਜੇ ਮੁਕਾਬਲਾ ਸ਼ੁਰੁ ਹੋਇਆ ਸੀ ਸੁਬ੍ਹਾ ਢਾਈ ਕੁ ਵਜੇ ਦੇ ਕਰੀਬ ਦੋ ਅੱਤਵਾਦੀ ਮਾਰੇ ਗਏ ਇਸ ਦੌਰਾਨ ਉਨ੍ਹਾਂ ਦੇ ਟਿਕਾਣਿਆਂ ‘ਚ ਲੱਗੀ ਅੱਗ ਦਾ ਫਾਇਦਾ ਉਠਾਉਂਦਿਆਂ ਤੀਜਾ ਅੱਤਵਾਦੀ ਉੱਥੋਂ ਭੱਜ ਗਿਆ ਉਸ ਨੂੰ ਦੁਬਾਰਾ ਘੇਰਦਿਆਂ ਸੁਰੱਖਿਆ ਬਲਾਂ ਨੇ ਜਵਾਬੀ ਗੋਲੀਬਾਰੀ ਕਰਕੇ ਮਾਰ ਸੁੱਟਿਆ  ਤਿੰਨਾਂ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਇਸ ਤੋਂ ਪਹਿਲਾਂ ਫੌਜ ਨੇ ਉੱਤਰੀ ਕਸ਼ਮੀਰ ਦੇ ਇੱਕ ਇਲਾਕੇ ‘ਚ ਹਿਜਬੁਲ ਮੁਜਾਹੀਦੀਨ ਦੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ 24 ਘੰਟਿਆਂ ਦੌਰਾਨ ਫੌਜ ਨੇ ਪੰਜ ਅੱਤਵਾਦੀਆਂ ਨੂੰ ਮਾਰ ਸੁੱਟਿਆ