ਚੀਨ ਨੂੰ ਉੱਤਰੀ ਕੋਰੀਆ ‘ਤੇ ਹੋਰ ਦਬਾਅ ਬਣਾਉਣ ਦੀ ਜ਼ਰੂਰਤ: ਅਮਰੀਕਾ

ਏਜੰਸੀ, ਵਾਸ਼ਿੰਗਟਨ, 22 ਜੂਨ: ਅਮਰੀਕਾ ਨੇ ਕਿਹਾ ਕਿ ਚੀਨ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਤਣਾਅ ਵਧਣ ਤੋਂ ਰੋਕਣ ਲਈ ਉੱਤਰੀ ਕੋਰੀਆ ‘ਤੇ ਹੋਰ ਜ਼ਿਆਦਾ ਦਬਾਅ ਬਣਾਵੇ ਅਮਰੀਕੀ ਡਿਪਲੋਮੈਂਟਾਂ ਅਤੇ ਉੱਚ ਰੱਖਿਆ ਅਧਿਕਾਰੀਆਂ ਨੇ ਸੁਰੱਖਿਆ ਗੱਲਬਾਤ ਲਈ ਆਪਣੇ ਚੀਨੀ ਹਮਰੁੱਤਬਾ ਨਾਲ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਹ ਉਨ੍ਹਾਂ ਕੰਪਨੀਆਂ ‘ਤੇ ਰੋਕ ਲਾਵੇ ਜੋ ਸੰਯੁਕਤ ਰਾਸ਼ਟਰ ਪਾਬੰਦੀਆਂ ਦੀ ਉਲੰਘਣਾ ਕਰਦਿਆਂ ਉੱਤਰੀ ਕੋਰੀਆ ਨਾਲ ਕਥਿਤ ਤੌਰ ‘ਤੇ ਸੌਦੇ ਕਰ ਰਹੀ ਹੈ

ਅਮਰੀਕੀ ਰੱਖਿਆ ਅਧਿਕਾਰੀਆਂ ਨੇ ਚੀਨ ਦੇ ਰੱਖਿਆ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

ਟਰੰਪ ਨੇ ਗੱਲਬਾਤ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ ਉੱਤਰੀ ਕੋਰੀਆ ਨੂੰ ਕੰਟਰੋਲ ਕਰਨ ਨਾਲ ਜੁੜੀ ਚੀਨ ਦੀ ਕੋਸ਼ਿਸ਼ ਕਾਰਗਾਰ ਸਾਬਤ ਨਹੀਂ ਹੋ ਰਹੀ ਹੈ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਿਹਾ ਕਿ ਟਰੰਪ ਦਾ ਬਿਆਨ ਉੱਤਰੀ ਕੋਰੀਆ ‘ਤੇ ਅਮਰੀਕੀ ਲੋਕਾਂ ਦੀ ਰਾਇ ਨੂੰ ਪ੍ਰਗਟ ਕਰਦਾ ਹੈ ਅਸੀਂ ਵੇਖਦੇ ਹਾਂ ਇੱਕ ਸਿਹਤਮੰਦ ਨੌਜਵਾਨ ਉੱਥੇ ਜਾਂਦਾ ਹੈ ਅਤੇ ਮੌਤ ਦੀ ਕਗਾਰ ‘ਤੇ ਪਹੁੰਚ ਕੇ ਦੇਸ਼ ਪਰਤਦਾ ਹੈ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ‘ਚ ਰੱਖਿਆ ਮੰਤਰੀ ਮੈਟਿਸ ਅਤੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਚੀਨ ਦੇ ਵਿਦੇਸ਼ ਨੀਤੀ ਮੁਖੀ ਯਾਂਗ ਜੇਚੀ ਅਤੇ ਪੀਐਲਏ ਦੇ ਜੁਆਂਇੰਟ ਸਟਾਫ਼ ਵਿਭਾਗ ਦੇ ਮੁਖੀ ਫਾਂਗ ਫੇਂਗੁਈ ਦੀ ਮੇਜ਼ਬਾਨੀ ਕੀਤੀ

ਪਾਕਿ ਕਰੇਗਾ ਚੀਨ ਲਈ ਅਸਾਨ ਵੀਜ਼ਾ ਨੀਤੀ ਦੀ ਸਮੀਖਿਆ

ਪਾਕਿਸਤਾਨ ‘ਚ ਵਪਾਰ ਵੀਜ਼ਾ ‘ਤੇ ਆਏ ਚੀਨ ਦੇ ਦੋ ਪਾਦਰੀਆਂ ਦੇ ਕਤਲ ਤੋਂ ਬਾਅਦ ਪਾਕਿ ਨੇ ਕਿਹਾ ਕਿ ਉਹ ਚੀਨ ਦੇ ਨਾਗਰਿਕਾਂ ਲਈ ਵਰਤਮਾਨ ਦੀਆਂ ਚੱਲ ਰਹੀਆਂ ਨੀਤੀਆਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਆਪਣੀ ਵੀਜਾ ਨੀਤੀ ਦੀ ਸਮੀਖਿਆ ਕਰੇਗਾ ਗ੍ਰਹਿ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਚੀਨ ਦੇ ਨਾਗਰਿਕਾਂ ਲਈ ਵਪਾਰ ਅਤੇ ਵਰਕ ਪਰਮਿਟ ਦੇਣ ਦੀਆਂ ਸਥਿਤੀਆਂ ਅਤੇ ਜ਼ਰੂਰਤਾਂ ਦੀ ਸਮੀਖਿਆ ਕੀਤੀ ਜਾਵੇਗੀ