ਅਫਗਾਨਿਸਤਾਨ ‘ਚ ਕਾਰ ਬੰਬ ਧਮਾਕਾ, 20 ਮੌਤਾਂ

ਏਜੰਸੀ, ਲਸ਼ਕਰ ਗਾਹ, 22 ਜੂਨ: ਅਫਗਾਨਿਸਤਾਨ ਦੇ ਦੱਖਣੀ ਸੂਬੇ ਦੇ ਹੇਲਮੰਡ ਇਲਾਕੇ ‘ਚ ਅੱਜ ਇੱਕ ਕਾਰ ਬੰਬ ਧਮਾਕੇ ‘ਚ 20 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਸੂਬਾ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਨਿਊ ਕਾਬੁਲ ਬੈਂਕ ਬ੍ਰਾਂਚ ਦੇ ਆਮ ਨਾਗਰਿਕ ਸਮੇਤ ਫੌਜ ਅਤੇ ਪੁਲਿਸ ਕਰਮਚਾਰੀ ਤਨਖਾਹ ਲੈਣ ਲਈ ਮੌਜ਼ੂਦ ਸਨ, ਉਦੋਂ ਇੱਥੇ ਧਮਾਕਾ ਹੋਇਆ ਹਮਲੇ ਦੀ ਜ਼ਿੰਮੇਵਾਰੀ ਹਾਲੇ ਕਿਸੇ ਅੱਤਵਾਦੀ ਸਮੂਹ ਨੇ ਨਹੀਂ ਲਈ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਾਲਿਬਾਨ ਅਤੇ ਇਸਲਾਮਿਕ ਸਟੇਟ ਨੇ ਕਈ ਵਾਰ ਅਜਿਹੀਆਂ ਥਾਵਾਂ ‘ਤੇ ਹਮਲਾ ਕੀਤਾ ਹੈ ਜਿੱਥੇ ਸਰਕਾਰੀ ਕੰਮਕਾਜੀ ਲੋਕ ਤਨਖਾਹ ਲੈਣ ਲਈ ਮੌਜ਼ੂਦ ਰਹਿੰਦੇ ਸਨ