ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਅੱਤਵਾਦ ਦੇ ਵਿੱਤੀ ਸਰੋਤਾਂ ‘ਤੇ ਚੁੱਕੇ ਸਵਾਲ

ਏਜੰਸੀ, ਸੰਯੁਕਤ ਰਾਸ਼ਟਰ, 22 ਜੂਨ: ਪਾਕਿਸਤਾਨ ਦਾ ਪ੍ਰਤੱਖ ਰੂਪ ਨਾਲ ਜ਼ਿਕਰ ਕੀਤੇ ਬਿਨਾਂ ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਉਨ੍ਹਾਂ ਸਰੋਤਾਂ ਦਾ ਪਤਾ ਲਾਉਣ ਲਈ ਕਿਹਾ ਹੈ ਜਿੱਥੋਂ ਅਫਗਾਨਿਸਤਾਨ ‘ਚ ਸਰਕਾਰ ਵਿਰੋਧੀ ਤੱਤ ਦੁਨੀਆ ‘ਚ ਸਭ ਤੋਂ ਵੱਡੀਆਂ ਸਮੂਹਿਕ ਫੌਜਾਂ ਨਾਲ ਲੜਨ ਲਈ ਹਥਿਆਰ, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਰਾਜਦੂਤ ਸਈਅਦ ਅਕਬਰੂਦੀਨ ਨੇ ਕਿਹਾ ਕਿ ਅਸੀਂ ਇਸ ਚਲਨ ‘ਚ ਉਤਸ਼ਾਹ ਵੇਖ ਰਹੇ ਹਾਂ ਕਿ ਅਫਗਾਨਿਸਤਾਨ ‘ਚ ਹਿੰਸਾ ਨੂੰ ਰੋਜ਼ਾਨਾ ਦੀ ਘਟਨਾ ਦੇ ਰੂਪ ‘ਚ ਲਿਆ ਜਾ ਰਿਹਾ ਹੈ

ਅਫਗਾਨਿਸਤਾਨ ਦੇ ਸਬੰਧ ‘ਚ ਸੁਰੱਖਿਆ ਪ੍ਰੀਸ਼ਦ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਿਨਾ ਕਿਸੇ ਲਾਗ ਲਪੇਟ ਦੇ ਅਕਬਰੂਦੀਨ ਨੇ ਕਿਹਾ ਕਿ ਇਹ ਸਰਕਾਰ ਵਿਰੋਧੀ ਤੱਤ ਕਿੱਥੋਂ ਹਥਿਆਰ, ਧਮਾਕਾਖੇਜ਼, ਸਿਖਲਾਈ ਅਤੇ ਧਨ ਹਾਸਲ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੁਰੱਖਿਅਤ ਸ਼ਰਨ ਕਿੱਥੋਂ ਮਿਲਦੀ ਹੈ? ਇਹ ਕਿਵੇਂ ਹੋ ਸਕਦਾ ਹੈ ਕਿ ਇਹ ਤੱਤ ਦੁਨੀਆ ‘ਚ ਸਭ ਤੋਂ ਵੱਡੇ ਸਮੂਹਿਕ ਫੌਜ ਕੋਸ਼ਿਸਾਂ ‘ਚੋਂ ਇੱਕ ਖਿਲਾਫ਼ ਖੜ੍ਹੇ ਹੋ ਗਏ ਹਨ? ਇਹ ਕਿਵੇਂ ਸੰਭਵ ਹੋਇਆ ਹੈ ਕਿ ਇਹ ਤੱਤ ਅਫਗਾਨ ਵਿਅਕਤੀਆਂ ਦੇ ਕਤਲਾਂ ‘ਤੇ ਉਨ੍ਹਾਂ ਨਾਲ ਬਰਬਰਤਾ ‘ਚ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ?