ਕਿਸਾਨਾਂ ਤੇ ਮਜ਼ਦੂਰਾਂ ਫੂਕਿਆ ਸਰਕਾਰ ਦਾ ਪੁਤਲਾ

ਸੱਚ ਕਹੂੰ ਨਿਊਜ, ਤਰਨਤਾਰਨ 22 ਜੂਨ: ਕਿਸਾਨ ਜਥੇਬੰਦੀ ਦੀ ਜੋਨ ਮੀਟਿੰਗ ਸੀਤੋਂ ਨੌਂ ਅਬਾਦ ਵਿਖੈ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ, ਪੂਰਨ ਸਿੰਘ ਅਤੇ ਗੁਰਸਾਹਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਧਕ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਤੇ ਸੁਖਦੇਵ ਸਿੰਘ ਦੁੱਬਲੀ ਨੇ ਕਿਹਾ ਕੇ ਸੀਤੋ ਨੌ ਅਬਾਦ ਲਾਗੇ ਬਰਸਾਤੀ ਪਾਣੀ ਦੀ ਜੋ ਰੋਹੀ ਹੈ।ਉਸ ਉੱਪਰ ਗੈਰ ਕਾਨੂੰਨੀ ਢੰਗ ਨਾਲ ਬੰਨ੍ਹ ਲਗਾਇਆ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ  ਨੇ 2 ਜੂਨ ਤੱਕ ਰਾਹਤ ਦਿਵਾਉਣ ਦਾ  ਦਿੱਤਾ ਸੀ ਵਿਸ਼ਵਾਸ

ਇਸ ਸਬੰਧੀ 15 ਮਈ ਤੋ 19 ਮਈ ਤਕ ਐਸਡੀਐਮ ਦਫਤਰ ਪੱਟੀ ਅੱਗੇ ਧਰਨਾ ਲਗਾਇਆ ਗਿਆ ਸੀ। ਜਿਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਡਰੇਨਜ ਵਿਭਾਗ ਨੇ 31 ਮਈ ਤਕ ਰੋਹੀ ਦੀ ਨਿਸ਼ਾਨ ਦੇਹੀ ਕਰਕੇ ਇਸ ਦੀ ਲੈਵਲਿੰਗ ਕਰਨ ਤੋਂ ਬਆਦ ਪ੍ਰੋਜੈਕਟ ਤਿਆਰ ਕਰਕੇ ਲੋਕਾਂ ਨੂੰ 2 ਜੂਨ ਤੱਕ ਲੋਕਾਂ ਨੂੰ ਰਾਹਤ ਦਿਵਾਉਣ ਦਾ ਵਿਸ਼ਵਾਸ ਦਿੱਤਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਟਾਲਣ ਵਾਲੀ ਨੀਤੀ ਲਗਾਤਾਰ ਜਾਰੀ ਹੈ ਅਤੇ 15 ਜੂਨ ਨੂੰ  ਡਿਪਟੀ ਕਮਿਸ਼ਨਰ ਤਰਨਤਾਰਨ ਨਾਲ ਹੋਈ।

ਮੀਟਿੰਗ ਵਿਚ ਫਿਰ ਵਿਸ਼ਵਾਸ ਦਿੱਤਾ ਗਿਆ ਕਿ 21 ਜੂਨ ਨੂੰ 10 ਵਜੇ ਸੀਤੋ ਨੌ ਅਬਾਦ ਪੀੜਤ ਲੋਕਾਂ ਵਿੱਚ ਡਰੇਨਜ ਵਿਭਾਗ, ਮਾਲ ਮਹਿਕਮਾ, ਬੀਡੀਓ, ਡੀਡੀਪੀਓ ਅਤੇ ਮਨਰੇਗਾ ਕਾਮਿਆਂ ਸਮੇਤ ਪਹੁੰਚ ਕੇ ਖੜ੍ਹੇ ਪਾਣੀ ਨੂੰ ਕੱਢਿਆ ਜਾਵੇਗਾ। ਸਭਰਾਂ ਨੇ ਕਿਹਾ ਕਿ ਅੱਜ ਫਿਰ ਡੀਸੀ ਤਰਨਤਾਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਇੱਕ ਵਾਰ ਫਿਰ ਆਪਣੀ ਗੱਲ਼ ਤੋਂ ਭੱਜੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਰੀਬ ਤਿੰਨ ਸਾਲ ਤੋਂ ਪੀੜਤ ਲੋਕ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ।ਕਿਸਾਨਾਂ ਨੇ ਰੋਸ ਵਜੋਂ ਰੋਹੀ ਕੰਢੇ ‘ਤੇ ਪ੍ਰਸ਼ਾਸਨ ਦਾ ਪੁਤਲਾ ਵੀ ਫੂਕਿਆ।ਇਸ ਮੌਕੇ ‘ਤੇ ਅਵਤਾਰ ਸਿੰਘ,ਗੁਰਦੇਵ ਸਿੰਘ, ਸੰਤੋਖ ਸਿੰਘ, ਸੁੱਚਾ ਸਿੰਘ, ਹਰਦੀਪ ਸਿੰਘ, ਮੱਲ ਸਿੰਘ ਆਦਿ ਹਾਜ਼ਰ ਸਨ।