ਲੱਖ-ਲੱਖ ਸਿਜਦਾ ਪਰਉਪਕਾਰੀ ਸਤਿਗੁਰੂ ਨੂੰ

Sant Dr. MSG

ਸਰਸਾ (ਤਿਲਕ ਰਾਜ ਇੰਸਾਂ)। ਐਤਵਾਰ ਨੂੰ ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੀ 30 ਦਿਨਾਂ ਦੀ ਪੈਰੋਲ ਪੂਰੀ ਕਰਨ ਤੋਂ ਬਾਅਦ ਸੁਨਾਰੀਆ ਪਰਤ ਗਏ। ਇਹ 30 ਦਿਨ ਆਪਣੇ ਪਿੱਛੇ ਰੂਹਾਨੀਅਤ ਤੇ ਇਨਸਾਨੀਅਤ ਦਾ ਬਹੁਤ ਵੱਡਾ ਸੰਦੇਸ਼ ਛੱਡ ਗਏ ਹਨ। ਸੱਚੇ ਸੰਤ ਕਿਸੇ ਵੀ ਹਾਲਾਤ ’ਚ ਹੋਣ ਉਨ੍ਹਾਂ ਦੇ ਦਿਲ ’ਚ ਹਮੇਸ਼ਾ ਇਨਸਾਨੀਅਤ ਲਈ ਜਜ਼ਬਾ ਠਾਠਾਂ ਮਾਰਦਾ ਰਹਿੰਦਾ ਹੈ। ਉਹ ਖੁਦ ਰੱਬ ਦੀ ਰਜ਼ਾ ਤੋਂ ਪੂਰੀ ਤਰ੍ਹਾਂ ਜਾਣੂੰ ਹੁੰਦੇ ਹਨ। ਆਮ ਬੰਦੇ ਦੀ ਬੁੱਧੀ ਰੱਬ ਦੀ ਰਜ਼ਾ ਨੂੰ ਕਦੇ ਵੀ ਸਮਝ ਨਹੀਂ ਸਕਦੀ। ਰੱਬ ਦੀ ਰਜ਼ਾ ’ਚ ਰਹਿੰਦੇ ਹੋਏ ਵੀ ਸੰਤਾਂ ਦੇ ਹਿਰਦੇ ’ਚ ਇਨਸਾਨੀਅਤ ਦੀਆਂ ਛੱਲਾਂ (ਲਹਿਰਾ) ਉਠਦੀਆਂ ਰਹਿੰਦੀਆਂ ਹਨ। ਇਹਨਾਂ 30 ਦਿਨਾਂ ਦੌਰਾਨ ਹਰਿਆਣਾ, ਪੰਜਾਬ ’ਤੇ ਭਿਆਨਕ ਹੜ੍ਹਾਂ ਦਾ ਅਜਿਹਾ ਕਹਿਰ ਵਰ੍ਹਿਆ ਕਿ ਤ੍ਰਾਹੀ-ਤ੍ਰਾਹੀ ਹੋ ਗਈ। ਸਤਲੁਜ, ਘੱਗਰ ਤੇ ਯਮਨਾ ’ਚ ਚੜ੍ਹੇ ਪਾਣੀ ਨਾਲ ਆਸ-ਪਾਸ ਸਮੁੰਦਰ ਦਾ ਮੰਜਰ ਬਣ ਗਿਆ।

ਭਲਾਈ ਕਾਰਜਾਂ ਲਈ ਉਤਸ਼ਾਹਿਤ ਕਰਨਾ

ਪੂਜਨੀਕ ਗੁਰੂ ਜੀ ਹਮੇਸ਼ਾ ਹੀ ਸੇਵਾਦਾਰਾਂ ਨੂੰ ਦੁਖੀ ਮਨੁੱਖਤਾ ਤੇ ਪਸ਼ੂਆਂ ਦੀ ਮੱਦਦ ਦੀ ਸਿੱਖਿਆ ਦਿੰਦੇ ਹਨ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਹਜ਼ਾਰਾਂ ਸੇਵਾਦਾਰਾਂ ਨੇ ਅਜਿਹੀ ਮੱਦਦ ਲੜੀ (ਸ਼੍ਰੰਖਲਾ) ਬਣਾਈ ਕਿ ਸ਼ੂਕਦੇ ਘੱਗਰ ਦਾ ਮੂੰਹ ਮੋੜ ਦਿੱਤਾ। ਹਨੂੰਮਾਨਗੜ੍ਹ ਤੋਂ ਲੈ ਕੇ ਐਲਨਾਬਾਦ, ਰਾਣੀਆਂ, ਸਰਸਾ, ਰਤੀਆ, ਅੰਬਾਲਾ ਤੱਕ ਅਤੇ ਉਧਰ ਪੰਜਾਬ ’ਚ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ’ਚ ਲੱਖਾਂ ਪ੍ਰਭਾਵਿਤ ਲੋਕਾਂ ਦੀ ਮੱਦਦ ਕੀਤੀ। ਲੋਕਾਂ ਨੂੰ ਡੂੰਘੇ ਪਾਣੀ ’ਚੋਂ ਸੁਰੱਖਿਅਤ ਕੱਢਿਆ, ਸਾਮਾਨ ਵੀ ਸੁਰੱਖਿਅਤ ਪਹੁੰਚਾਇਆ, ਲੰਗਰ ਦਾ ਪ੍ਰਬੰਧ ਕੀਤਾ ਤੇ ਪਸ਼ੂਆਂ ਲਈ ਚਾਰਾ ਵੀ ਵੰਡਿਆ। ਇੱਕ ਇਕੱਲੇ ਸ਼ਰਧਾਲੂ ਨੇ ਹੀ 90 ਵਿਅਕਤੀਆਂ ਨੂੰ ਡੂੰਘੇ ਪਾਣੀ ’ਚੋਂ ਕੱਢ ਕੇ ਲਿਆਂਦਾ। ਜਿਸ ਦੀ ਹਿੰਮਤ ਵੇਖ ਕੇ ਫੌਜੀ ਜਵਾਨ ਵੀ ਅਸ਼-ਅਸ਼ ਕਰ ਉੱਠੇ।

ਮੁਰੀਦਾਂ ਦਾ ਹੌਸਲਾ ਕਾਬਿਲੇ ਤਾਰੀਫ਼

ਪੰਦਰਾਂ ਦਿਨਾਂ ਦੇ ਕਰੀਬ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ ਰਹੇ। ਇੱਕ ਮੁਰੀਦ/ਸ਼ਿਸ਼ ਲਈ ਬਹੁਤ ਵੱਡੀ ਤੇ ਪ੍ਰਬਲ ਇੱਛਾ ਹੁੰਦੀ ਹੈ ਆਪਣੇ ਸਤਿਗੁਰੂ ਦੇ ਦਰਸ਼-ਦੀਦਾਰ ਕਰਨ ਦੀ, ਖਾਸ ਕਰਕੇ ਉਦੋਂ ਜਦੋਂ ਗੁਰੂ ਦੇ ਦਰਸ਼ਨ ਕੀਤੇ ਕਈ ਮਹੀਨੇ ਗੁਜ਼ਰ ਗਏ ਹੋਣ ਤੇ ਕਰੋੜਾਂ ਸ਼ਰਧਾਲੂ ਸਵੇਰੇ-ਸ਼ਾਮ, ਦਿਨ-ਰਾਤ ਇੱਕ ਹੀ ਅਰਦਾਸ ਕਰਦੇ ਹੋਣ ਕਿ ਗੁਰੂ ਜੀ ਛੇਤੀ ਆ ਜਾਣ। ਜਦੋਂ ਗੁਰੂ ਜੀ ਆ ਜਾਣ ਤਾਂ ਫਿਰ ਦਰਸ਼ਨ ਕਰਨ ਤੋਂ ਬਿਨਾਂ ਹੋਰ ਕੋਈ ਗੱਲ ਸੁੱਝਦੀ ਨਹੀਂ। ਪਰ ਸ਼ਰਧਾਲੂਆਂ ਨੇ ਆਪਣੀ ਇਸ ਪ੍ਰਬਲ ਇੱਛਾ ਦੇ ਬਾਵਜੂਦ ਸਤਿਗੁਰੂ ਦੇ ਇਸ ਹੁਕਮ ’ਤੇ ਫੁੱਲ ਚੜ੍ਹਾਏ ਕਿ ਮੁਸੀਬਤਾਂ ’ਚ ਘਿਰੇ ਲੋਕਾਂ ਦੀ ਮੱਦਦ ਕਰਨਾ ਮੁਰੀਦ ਦਾ ਪਹਿਲਾ ਧਰਮ ਹੈ।

ਧੰਨ ਹਨ ਇਹ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਜਿਨ੍ਹਾਂ ਨੇ ਲੱਖਾਂ ਦੁਖੀ ਲੋਕਾਂ ਦੀ ਮੱਦਦ ਕੀਤੀ। ਪੂਜਨੀਕ ਗੁਰੂ ਜੀ ਜਦੋਂ ਵੀ ਆਉਦੇ ਹਨ ਤਾਂ ਇਨਸਾਨੀਅਤ ਦੀ ਸੇਵਾ ਹੀ ਪੂਜਨੀਕ ਗੁਰੂ ਜੀ ਦਾ ਮੁੱਖ ਮਕਸਦ ਹੁੰਦਾ ਹੈ। ਪੂਜਨੀਕ ਗੁਰ ਜੀ ਨੇ ਦੋ ਨਵੇਂ ਭਲਾਈ ਕਾਰਜ ਸ਼ੁਰੂ ਕਰਵਾਏ।

ਭਲਾਈ ਕਾਰਜਾਂ ਦਾ ਕਾਰਵਾਂ

ਹਰ ਡੇਰਾ ਸ਼ਰਧਾਲੂ ਟ੍ਰੀ ਕੰਪੇਨ ਤਹਿਤ ਬੂਟਾ ਲਾਵੇਗਾ, ਜਿਸ ’ਤੇ ਚਲਦਿਆਂ ਇਸ ਸਾਲ 56 ਬੂਟੇ ਅਤੇ ਹਰ ਸਾਲ ਇਨ੍ਹਾਂ ਬੂਟਿਆਂ ਦੀ ਗਿਣਤੀ ’ਚ ਵਾਧਾ ਕੀਤਾ ਜਾਇਆ ਕਰੇਗਾ। ਇਸੇ ਤਰ੍ਹਾਂ ਥੋੜ੍ਹੀ ਦੂਰੀ ਦੇ ਕੰਮਕਾਜ ਲਈ ਕਿਸੇ ਹੋਰ ਵਹੀਕਲ ਨਾਲ ਸਫ਼ਰ ਕਰਕੇ ਪ੍ਰਦੂਸ਼ਣ ਫੈਲਾਉਣ ਦੀ ਥਾਂ ਸਾਈਕਲ ਦੀ ਵਰਤੋਂ ਕੀਤੀ ਜਾਵੇਗੀ। ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਇਨ੍ਹਾਂ ਭਲਾਈ ਕਾਰਜਾਂ ’ਚ ਡਟਣ ਦਾ ਪ੍ਰਣ ਲਿਆ। ਪੂਜਨੀਕ ਗੁਰੂ ਜੀ ਨੇ ਐੱਮਐੱਸਜੀ ਆਨਲਾਈਨ ਗੁਰੂਕੁਲ ਰਾਹੀਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਧਾਮ ਤੇ ਹੋਰ ਸਥਾਨਾਂ ’ਤੇ ਇਕੱਠੇ ਹੋਏ ਲੱਖਾਂ ਲੋਕਾਂ ਦਾ ਨਸ਼ਾ ਤੇ ਹੋਰ ਬੁਰਾਈਆਂ ਵੀ ਛੁਡਵਾਈਆਂ।

ਪੂਜਨੀਕ ਗੁਰੂ ਜੀ ਅਤੇ ਆਪ ਜੀ ਦੀ ਬੇਟੀ ਹਨੀਪ੍ਰੀਤ ਇੰਸਾਂ ਨੇ 5 ਲੱਖ 60 ਹਜ਼ਾਰ ਰੁਪਏ ਵੀ ਦੀਨ-ਦੁਖੀਆਂ ਦੀ ਮੱਦਦ ਲਈ ਦਾਨ ਕੀਤੇ। ਮਾਨਵਤਾ ਨੂੰ ਸਮਰਪਿਤ ਸਤਿਗੁਰੂ ਜੀ ਨੂੰ ਕਰੋੜਾਂ ਵਾਰ ਸਿਜਦਾ। ਸਾਧ-ਸੰਗਤ ਇਸ ਗੱਲ ਕਰਕੇ ਵੀ ਸਿਜਦਾ ਕਰਨ ਦੇ ਕਾਬਲ ਹੈ ਕਿ ਆਪਣੇ ਸਤਿਗੁਰੂ ਲਈ ਏਨਾ ਪਿਆਰ, ਏਨਾ ਸਤਿਕਾਰ, ਗੁਰੂ ਜੀ ਦੇ ਦਰਸ਼ਨਾਂ ਲਈ ਬੇਅੰਤ ਤੜਫ ਬੇਮਿਸਾਲ ਹੈ। ਮੁਰੀਦ ਨੂੰ ਗੁਰੂ ਦੇ ਦਰਸ਼ਨ ਨਾ ਹੋਣ ਤਾਂ ਇੱਕ ਪਲ ਦਾ ਵਿਛੋੜਾ ਵੀ ਅਸਹਿ ਹੁੰਦਾ ਹੈ। ਸਾਧ-ਸੰਗਤ ਦਾ ਸਬਰ, ਅਨੁਸ਼ਾਸਨ ਤੇ ਕਾਨੂੰਨ ਦਾ ਸਤਿਕਾਰ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ : ‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ