‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ

saha satnam ji

ਇਹ ਗੱਲ ਸੰਨ 1985 ਦੀ ਹੈ ਮੈਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Ji Maharaj) ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਪਹੁੰਚਿਆ। ਉਸ ਸਮੇਂ ਮਜਲਸ ਦੌਰਾਨ ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਸਨ। ਮੈਂ ਜਾ ਕੇ ਮਜਲਸ ਵਿਚ ਬੈਠ ਗਿਆ ਕੁਝ ਦੇਰ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਪੁੱਛਿਆ, ‘‘ਤੇਰੀ ਡਿਊਟੀ ਰਾਮਾ ਮੰਡੀ ਵਿਚ ਹੈ?’’ ਮੈਂ ਕਿਹਾ, ‘‘ਪਿਤਾ ਜੀ, ਅੱਜ-ਕੱਲ੍ਹ ਮੇਰੀ ਡਿਊਟੀ ਸਰਦੂਲਗੜ੍ਹ ਮਾਰਕਫੈਡ ਵਿਚ ਹੈ।’’ ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਕਹਿਣ ਲੱਗੇ, ‘‘ਬੇਟਾ, ਤੂੰ ਨਾਮ-ਚਰਚਾ ਵਿਚ ਜਾਂਦਾ ਹੈਂ?’’ ਮੈਂ ਕਿਹਾ, ‘‘ਪਿਤਾ ਜੀ, ਮੈਂ ਨਾਮ-ਚਰਚਾ ਵਿਚ ਕਦੇ ਨਹੀਂ ਗਿਆ।’’

ਉਸ ਤੋਂ ਬਾਅਦ ਆਪ ਜੀ ਨੇ ਫਿਰ ਫ਼ਰਮਾਇਆ, ‘‘ਤੂੰ ਸ਼ਬਦ ਬੋਲਦਾ ਹੈਂ?’’ ਮੈਂ ਕਿਹਾ, ‘‘ਪਿਤਾ ਜੀ, ਮੈਂ ਕਦੇ ਵੀ ਸ਼ਬਦ ਨਹੀਂ ਬੋਲਿਆ’’ ਲਗਭਗ ਪੰਦ੍ਹਰਾਂ ਦਿਨ ਬਾਅਦ ਮੇਰਾ ਤਬਾਦਲਾ ਰਾਮਾ ਮੰਡੀ ਹੋ ਗਿਆ ਜਦੋਂਕਿ ਵਿਭਾਗ ਵੱਲੋਂ ਕੋਈ ਤਿਆਰੀ ਨਹੀਂ ਸੀ ਉਸ ਤੋਂ ਬਾਅਦ ਮੈਂ ਨਾਮ-ਚਰਚਾ ਵਿਚ ਵੀ ਜਾਣ ਲੱਗਾ। ਪੂਜਨੀਕ ਪਰਮ ਪਿਤਾ ਜੀ ਦੀ ਮਿਹਰ ਨਾਲ ਮੈਨੂੰ ਮਜਲਸ ਅਤੇ ਨਾਮ-ਚਰਚਾ ਵਿਚ ਸ਼ਬਦ ਬੋਲਣ ਦੀ ਸੇਵਾ ਵੀ ਮਿਲ ਗਈ ਉਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦਿਨ ਪੂਜਨੀਕ ਪਰਮ ਪਿਤਾ ਜੀ ਇਹ ਸਾਰੀਆਂ ਗੱਲਾਂ ਇਸੇ ਲਈ ਕਹਿ ਰਹੇ ਸਨ।

‘ਪੂਜਨੀਕ ਪਰਮ ਪਿਤਾ ਜੀ ਦੀ ਡੰਗੋਰੀ’ ਕਿਰਾਏਦਾਰ ਨੇ ਛੱਡ ਦਿੱਤੀ ਸ਼ਰਾਬ

ਇਸੇ ਤਰ੍ਹਾਂ ਸੰਨ 1988 ਵਿਚ ਮੇਰੀ ਬਦਲੀ ਰਾਮਾ ਮੰਡੀ ਤੋਂ ਮੁੱਲਾਂਪੁਰ ਮਾਰਕਫੈਡ ਬਰਾਂਚ ਵਿਚ ਹੋ ਗਈ ਮੁੱਲਾਂਪੁਰ ਜਾਣ ਤੋਂ ਪਹਿਲਾਂ ਸਾਡਾ ਮਕਾਨ ਬਠਿੰਡੇ ਵਿਚ ਸੀ, ਜਿਸ ਨੂੰ ਅਸੀਂ ਕਿਰਾਏ ’ਤੇ ਦੇਣ ਦਾ ਫੈਸਲਾ ਕਰ ਲਿਆ। ਅਸੀਂ ਇੱਕ ਅਜਿਹੇ ਵਿਅਕਤੀ ਨੂੰ ਮਕਾਨ ਦੇ ਬੈਠੇ, ਜਿਸ ਨੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ-ਸ਼ਬਦ ਤਾਂ ਲਿਆ ਹੋਇਆ ਸੀ ਪਰ ਉਹ ਸ਼ਰਾਬ ਰੋਜ਼ਾਨਾ ਹੀ ਪੀਂਦਾ ਸੀ ਸਾਨੂੰ ਇਸ ਗੱਲ ਦਾ ਪਤਾ ਬਾਅਦ ਵਿਚ ਲੱਗਾ ਇੱਕ ਦਿਨ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ ਅਤੇ ਉਸ ਨੂੰ ਰਿਕਸ਼ੇ ’ਤੇ ਲਿਆਂਦਾ ਗਿਆ। ਇਸ ਦੌਰਾਨ ਰਿਕਸ਼ਾ ਚਾਲਕ ਨੇ ਉਸ ਦਾ ਬਟੂਆ ਕੱਢਣ ਦੀ ਤਿੰਨ-ਚਾਰ ਵਾਰ ਕੋਸ਼ਿਸ਼ ਕੀਤੀ ਪਰ ਜਦੋਂ ਉਹ ਬਟੂਆ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਪੂਜਨੀਕ ਪਰਮ ਪਿਤਾ ਜੀ ਉਸ ਨੂੰ ਡੰਗੋਰੀ ਨਾਲ ਰੋਕ ਦਿੰਦੇ ਆਖ਼ਰਕਾਰ ਰਿਕਸ਼ਾ ਚਾਲਕ ਬੇਵੱਸ ਹੋ ਕੇ ਉਸ ਨੂੰ ਘਰ ਛੱਡ ਗਿਆ।

ਅਗਲੇ ਦਿਨ ਰਿਕਸ਼ਾ ਚਾਲਕ ਫਿਰ ਘਰ ਆਇਆ ਅਤੇ ਅੰਦਰ ਆਉਣ ਲੱਗਾ ਕਿਰਾਏਦਾਰ ਦੀ ਪਤਨੀ ਨੇ ਉਸ ਨੂੰ ਰੋਕਿਆ ਅਤੇ ਕਿਹਾ ਕਿ ਤੈਨੂੰ ਪੈਸੇ ਦੇ ਦਿੱਤੇ ਸਨ ਤਾਂ ਹੁਣ ਕੀ ਕਰਨ ਆਇਆ ਹੈਂ? ਉਸ ਨੇ ਬੀਤੇ ਦਿਨ ਵਾਲੀ ਸਾਰੀ ਗੱਲ ਦੱਸੀ ਅਤੇ ਸ਼ਰਮਿੰਦਾ ਹੋ ਕੇ ਕਹਿਣ ਲੱਗਾ ਕਿ ਤੁਸੀਂ ਕਿਸ ਨੂੰ ਮੰਨਦੇ ਹੋ? ਜਿਸ ਨੂੰ ਤੁਸੀਂ ਮੰਨਦੇ ਹੋ ਉਨ੍ਹਾਂ ਦੀ ਕੋਈ ਤਸਵੀਰ ਦਿਖਾਓ।

ਜਦੋਂ ਉਸ ਨੂੰ ਤਸਵੀਰ ਦਿਖਾਈ ਤਾਂ ਉਸ ਨੇ ਕਿਹਾ ਜਦੋਂ ਵੀ ਮੈਂ ਬਟੂਆ ਕੱਢਣ ਦੀ ਕੋਸ਼ਿਸ਼ ਕਰਦਾ ਸੀ ਤਾਂ ਇਹੀ ਬਾਬਾ ਜੀ ਡੰਗੋਰੀ ਨਾਲ ਮੈਨੂੰ ਰੋਕ ਦਿੰਦੇ ਸਨ। ਮੈਨੂੰ ਵੀ ਇਨ੍ਹਾਂ ਦੇ ਦਰਸ਼ਨ ਕਰਵਾਓ ਉਸ ਤੋਂ ਬਾਅਦ ਰਿਕਸ਼ੇ ਵਾਲੇ ਨੇ ਮਹੀਨੇਵਾਰ ਸਤਿਸੰਗ ’ਤੇ ਨਾਮ-ਸ਼ਬਦ ਦੀ ਦਾਤ ਪ੍ਰਾਪਤ ਕੀਤੀ ਇਸ ਘਟਨਾ ਤੋਂ ਬਾਅਦ ਸਾਡੇ ਕਿਰਾਏਦਾਰ ਨੇ ਵੀ ਸ਼ਰਾਬ ਪੀਣੀ ਬੰਦ ਕਰ ਦਿੱਤੀ।
ਸਤਪਾਲ ਸਿੰਘ, ਬਠਿੰਡਾ (ਪੰਜਾਬ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ