ਗੰਭੀਰ ਬਣੇ ਦਿੱਲੀ ਦੇ ਕਪਤਾਨ

 

ਇਸ਼ਾਂਤ ਸ਼ਰਮਾ ਦੇ ਜਖ਼ਮੀ ਹੋਣ ਕਾਰਨ ਮਿਲੀ ਜਿੰਮ੍ਹੇਦਾਰੀ

ਨਵੀਂ ਦਿੱਲੀ, 16 ਸਤੰਬਰ

ਲੰਮੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਗੌਤਮ ਗੰਭੀਰ ਨੂੰ ਵਿਜੇ ਹਜਾਰੇ ਟਰਾਫ਼ੀ ਲਈ ਇਸ਼ਾਂਤ ਸ਼ਰਮਾ ਦੀ ਜਗ੍ਹਾ ਦਿੱਲੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਹੋਣ ਜਾ ਰਹੀ ਹੈ ਜਿਸ ਵਿੱਚ ਕੁੱਲ 37 ਟੀਮਾਂ ਭਾਗ ਲੈ ਰਹੀਆਂ ਹਨ ਗੰਭੀਰ ਨੂੰ 2016-17 ਸੀਜ਼ਨ ਤੋਂ ਬਾਅਦ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਉਹਨਾਂ ਕਪਤਾਨੀ ਕਰਨ ਤੋਂ ਮਨਾ ਕਰ ਦਿੱਤਾ ਅਤੇ ਇਸ਼ਾਂਤ ਸ਼ਰਮਾ ਨੇ ਉਹਨਾਂ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੀ ਸੀ ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਟੀਮ ਦੀ ਉਪਕਪਤਾਨੀ ਦੀ ਜ਼ਿੰਮ੍ਹੇਦਾਰੀ ਨੌਜਵਾਨ ਬੱਲੇਬਾਜ਼ ਧਰੁਵ ਸ਼ੌਰੀ ਨੂੰ ਦਿੱਤੀ ਗਈ ਹੈ ਗੰਭੀਰ ਨੂੰ ਦਿੱਲੀ ਦੀ ਕਮਾਨ ਕਰੀਬ ਇੱਕ ਸਾਲ ਬਾਅਦ ਸੌਂਪੀ ਗਈ ਹੈ
ਹਾਲਾਂਕਿ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਸਾਲ ਟੀਮ ਦੀ ਕਪਤਾਨੀ ਕਰਨ ਵਾਲੇ ਇਸ਼ਾਂਤ ਨੂੰ ਇਸ ਸਾਲ ਟੀਮ ‘ਚ ਨਹੀਂ ਚੁਣਿਆ ਗਿਆ ਹੈ ਇਸ਼ਾਂਤ ਸ਼ਰਮਾ ਹਾਲ ਹੀ ਇੰਗਲੈਂਡ ਵਿਰੁੱਧ ਟੈਸਟ ਲੜੀ ਦਾ ਹਿੱਸਾ ਸਨ, ਜਿੱਥੇ 5ਵੇਂ ਟੈਸਟ ‘ਚ ਗੇਂਦਬਾਜ਼ੀ ਕਰਦਿਆਂ ਉਹਨਾਂ ਨੂੰ ਸੱਟ ਲੱਗੀ ਸੀ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ ਦਿੱਲੀ ਦੀ ਪੂਰੀ ਟੀਮ: ਗੌਤਮ ਗੰਭੀਰ, ਧਰੁਵ ਸ਼ੋਰੀ, ਰਿਸ਼ਭ ਪੰਤ(ਵਿਕਟਕੀਪਰ), ਉਨਮੁਕਤ ਚੰਦ, ਨਿਤਿਸ਼ ਰਾਣਾ, ਹਿੰਮਤ ਸਿੰਘ, ਮਨਨ ਸ਼ਰਮਾ, ਪਵਨ ਨੇਗੀ, ਹਿਤੇਨ ਦਲਾਲ, ਲਲਿਤ ਯਾਦਵ, ਨਵਦੀਪ ਸੈਨੀ, ਗੌਰਵ ਕੁਮਾਰ, ਕੁਲਵੰਤ, ਸਿਮਰਜੀਤ ਸਿੰਘ, ਪਰਾਂਸ਼ੁ ਵਿਜੇਰਾਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।