‘ਚੈੱਕ ਨਹੀਂ ਇਨਸਾਫ਼ ਚਾਹੀਦੈ’

Check No, Justice

ਰੇਵਾੜੀ ਦੁਰਾਚਾਰ : ਨਿਆਂ ਲਈ ਚਾਰੇ ਪਾਸੇ ਉੱਠੀ ਅਵਾਜ਼ ਪੀੜਤਾ ਦੀ ਮਾਂ ਦੀ ਅਪੀਲ

ਰੇਵਾੜੀ, ਏਜੰਸੀ

ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ‘ਚ 19 ਸਾਲਾ ਲੜਕੀ ਨਾਲ ਸਮੂਹਿਕ ਦੁਰਾਚਾਰ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿੱਥੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦਰਿੰਦਿਆਂ ਨੂੰ ਤੁਰੰਤ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਪੀੜਤ ਲੜਕੀ ਦੇ ਮਾਤਾ-ਪਿਤਾ ਨੇ ਸਰਕਾਰ ਸਹਾਇਤਾ ਰਾਸ਼ੀ ਦਾ ਚੈੱਕ ਮੋੜ ਕੇ ਆਪਣੀ ਬੇਟੀ ਲਈ ਇਨਸਾਨ ਦੀ ਮੰਗ ਕੀਤੀ ਹੈ।

ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਐੱਸਪੀ ਦਾ ਟਰਾਂਸਫਰ ਕਰ ਦਿੱਤਾ ਗਿਆ ਮਾਮਲੇ ‘ਚ ਮੁਲਜ਼ਮਾਂ ਦੀ ਮੱਦਦ ਕਰਨ ਵਾਲੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂਕਿ ਇੱਕ ਡਾਕਟਰ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਦੋਸ਼ੀਆਂ ਦੀ ਤਲਾਸ਼ ‘ਚ ਹਰਿਆਣਾ, ਰਾਜਸਥਾਨ, ਦਿੱਲੀ ਤੇ ਕਈ ਹੋਰ ਸੂਬਿਆਂ ‘ਚ ਕਈ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਾਰੇ ਮੁਲਜ਼ਮ ਛੇਤੀ ਹੀ ਸਲਾਖਾਂ ‘ਚ ਹੋਣਗੇ ਰੇਵਾੜੀ ਦੀ ਵਿਦਿਆਰਥਣ ਨਾਲ ਸਮੂਹਿਕ ਦੁਰਾਚਾਰ ਦੇ ਮਾਮਲੇ ਤੋਂ ਬਾਅਦ ਸਰਕਾਰ ਨੇ ਐਕਸ਼ਨ ਲੈਂਦਿਆਂ ਰੇਵਾੜੀ ਦੇ ਐਸਪੀ ਰਾਜੇਸ਼ ਦੁੱਗਲ ਦਾ ਤਬਾਦਲਾ ਕਰ ਦਿੱਤਾ ਹੈ।

ਰਾਹੁਲ ਸ਼ਰਮਾ ਨੂੰ ਰੇਵਾੜੀ ਦਾ ਨਵਾਂ ਐੱਸਪੀ ਬਣਾਇਆ ਗਿਆ ਹੈ ਇਸ ਭਿਆਨਕ ਅਪਰਾਧ ਦੇ ਚਾਰ ਦਿਨਾਂ ਬਾਅਦ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਉਮੀਦ ਹੈ ਕਿ ਬਾਕੀ ਦੋਸ਼ੀ ਛੇਤੀ ਹੀ ਗ੍ਰਿਫ਼ਤ ‘ਚ ਆ ਜਾਣਗੇ। ਡੀਸੀ ਨੇ ਕਿਹਾ ਕਿ ਲੜਕੀ ਦਾ ਇਲਾਜ ਰੇਵਾੜੀ ‘ਚ ਹੋਵੇਗਾ। ਲੜਕੀ ਦੇ ਮਾਤਾ-ਪਿਤਾ ਰੇਵਾੜੀ ‘ਚ ਇਲਾਜ ਕਰਾਉਣ ਨੂੰ ਲੈ ਕੇ ਸਹਿਮਤ ਹੋ ਗਏ ਹਨ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, ‘ਤਿੰਨ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਇਹ ਮੰਦਭਾਗਾ ਹੈ ਕਿ ਦੋਸ਼ੀ ਤੇ ਪੀੜਤ ਇੱਕ-ਦੂਜੇ ਨੂੰ ਜਾਣਦੇ ਸਨ ਇਹ ਤਾਂ ਹੋਰ ਵੀ ਮੰਦਭਾਗਾ ਹੈ ਕਿ ਇੱਕ ਦੋਸ਼ੀ ਫੌਜ ਦਾ ਜਵਾਨ ਹੈ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਅਸੀਂ ਇੱਕ ਲੱਖ ਰੁਪਏ ਦਾ ਇਨਾਮ ਐਲਾਨਿਆ ਹੈ। ਉਨ੍ਹਾਂ ਨੂੰ ਛੇਤੀ ਹੀ ਫੜ ਲਿਆ ਜਾਵੇਗਾ। ”ਮਾਮਲੇ ‘ਚ ਸਿਆਸਤ ਵੀ ਸ਼ੁਰੂ ਹੋ ਗਈ ਹੈ ਤੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਹ ਖੱਟਰ ਸਰਕਾਰ ਦੀ ਨਾਕਾਮੀ ਹੈ। ਸੂਬੇ ‘ਚ ਕਾਨੂੰਨ ਵਿਵਸਥਾ ਚੌਪਟ ਹੋ ਚੁੱਕੀ ਹੈ।

ਸੂਤਰਾਂ ਅਨੁਸਾਰ, ਲੜਕੀ ਨੂੰ ਨਸ਼ੇ ਦੇ ਇੰਜੈਕਸ਼ਨ ਦੇ ਕੇ ਉਸ ਨਾਲ ਦੁਰਾਚਾਰ ਲਗਭਗ ਦਰਜਨ ਭਰ ਵਿਅਕਤੀਆਂ ਨੇ 8 ਘੰਟਿਆਂ ਤੱਕ ਕੀਤਾ ਹਾਲਾਂਕਿ, ਐਫਆਈਆਰ ‘ਚ ਹਾਲੇ ਸਿਰਫ਼ ਤਿੰਨ ਦੋਸ਼ੀਆਂ ਦਾ ਨਾਂਅ ਹੈ। ਡਾਕਟਰ ਦੇ ਪਹੁੰਚਣ ਤੱਕ ਪੀੜਤਾ ਦਾ ਬਲੱਡ ਪ੍ਰੈਸ਼ਰ ਕਾਫ਼ੀ ਲੋਅ ਹੋ ਚੁੱਕਾ ਸੀ।

‘ਦੋਸ਼ੀਆਂ ਨੂੰ ਫਾਂਸੀ ‘ਤੇ ਲਮਕਾਓ’

ਪੀੜਤਾ ਦੀ ਮਾਂ ਨੇ ਮੁਲਜ਼ਮਾਂ ਨੂੰ ਫਾਂਸੀ ‘ਤੇ ਲਮਕਾ ਦੇਣ ਦੀ ਮੰਗ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਉਨ੍ਹਾਂ ਨੂੰ ਦਿੱਤੇ ਗਏ 2 ਲੱਖ ਰੁਪਏ ਦਾ ਚੈੱਕ ਵਾਪਸ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ, ਸਾਨੂੰ ਇਸ ਚੈੱਕ ਦੀ ਲੋੜ ਨਹੀਂ ਹੈ ਕੀ ਇਹ ਕੀਮਤ ਉਨ੍ਹਾਂ ਦੀ ਬੇਟੀ ਦੀ ਇੱਜ਼ਤ ਲਈ ਰੱਖੀ ਜਾ ਰਹੀ ਹੈ? ਸਾਨੂੰ ਬਸ ਨਿਆਂ ਚਾਹੀਦਾ ਹੈ। ਅਸੀਂ ਕਾਨੂੰਨ ਦੇ ਲੰਮੇ ਹੱਥਾਂ ਬਾਰੇ ਸੁਣਿਆ ਹੈ ਪਰ ਪੁਲਿਸ ਕੀ ਰਹੀ ਹੈ? ਮੁਲਜ਼ਮਾਂ ਨੂੰ ਹਾਲੇ ਤੱਕ ਫੜਿਆ ਨਹੀਂ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।