ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News IND Vs AFG : ...

    IND Vs AFG : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

    IND Vs AFG
    IND Vs AFG : ਭਾਰਤ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਦਾ ਫੈਸਲਾ

    ਸਪੋਰਟਸ ਡੈਸਕ। ਟੀ ਟਵੰਟੀ ਵਿਸ਼ਵ ਕੱਪ ਦੇ ਸੁਪਰ-8 ’ਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਹੋ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਹੰਮਦ ਸਿਰਾਜ ਦੀ ਥਾਂ ਕੁਲਦੀਪ ਯਾਦਵ ਦੀ ਟੀਮ ਵਿੱਚ ਵਾਪਸੀ ਹੋਈ ਹੈ। ਰੋਹਿਤ ਸ਼ਰਮਾ ਨਾਲ ਵਿਰਾਟ ਕੋਹਲੀ ਇੱਕ ਵਾਰ ਫਿਰ ਓਪਨਿੰਗ ਕਰਨਗੇ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤੋਂ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਦਾ ਦਾਮੋਦਾਰ ਰਹੇਗਾ।

    ਟੀਮ ਇੰਡੀਆ ਟੀ-20 ਵਿਸ਼ਵ ਕੱਪ ’ਚ ਹੁਣ ਤੱਕ ਅਜੇਤੂ ਹੈ, ਜਦਕਿ ਅਫਗਾਨਿਸਤਾਨ ਆਖਰੀ ਮੈਚ ਵੈਸਟਇੰਡੀਜ਼ ਤੋਂ ਹਾਰ ਚੁੱਕਿਆ ਹੈ, ਪਰ ਇਸ ਮੈਚ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਕਾਰਨ ਹੈ ਇਸ ਸਾਲ 17 ਜਨਵਰੀ ਨੂੰ ਖੇਡਿਆ ਗਿਆ ਭਾਰਤੀ ਅਫਗਾਨਿਸਤਾਨ ਦੌਰੇ ਦਾ ਤੀਜਾ ਮੈਚ। ਟੀ-20 ਇੰਟਰਨੈਸ਼ਨਲ ’ਚ ਦੋਵਾਂ ਟੀਮਾਂ ਦਾ ਇਹ ਤੀਜਾ ਮੁਕਾਬਲਾ ਸੀ। ਬੈਂਗਲੁਰੂ ’ਚ ਮੈਚ ਦਾ ਨਤੀਜਾ 2 ਸੁਪਰ ਓਵਰਾਂ ਤੋਂ ਬਾਅਦ ਨਿੱਕਲਿਆ ਸੀ। ਫਿਰ ਟੀ-20 ਅੰਤਰਰਾਸ਼ਟਰੀ ਦੇ ਇਤਿਹਾਸ ’ਚ ਪਹਿਲੀ ਵਾਰ ਦੋ ਸੁਪਰ ਓਵਰ ਹੋਏ।

    ਹੁਣ ਮੈਚ ਸਬੰਧੀ ਜਾਣਕਾਰੀ | IND vs AFG

    • ਟੂਰਨਾਮੈਂਟ : ਟੀ20 ਪੁਰਸ਼ ਵਿਸ਼ਵ ਕੱਪ 2024
    • ਸੁਪਰ 8 : ਭਾਰਤ ਬਨਾਮ ਅਫਗਾਨਿਸਤਾਨ
    • ਮਿਤੀ : 20 ਜੂਨ
    • ਜਗ੍ਹਾ : ਕੇਨਸਿੰਗਟਨ ਓਵਲ, ਬ੍ਰਿਜਟਾਊਨ
    • ਸਮਾਂ : ਟਾਸ-7:30 ਵਜੇ, ਮੈਚ ਸ਼ੁਰੂ : 8:00 ਵਜੇ

    ਭਾਰਤ ਨੂੰ ਵਿਸ਼ਵ ਕੱਪ ’ਚ ਕਦੇ ਨਹੀਂ ਹਰਾ ਸਕਿਆ ਹੈ ਅਫਗਾਨਿਸਤਾਨ | IND vs AFG

    ਭਾਰਤ ਤੇ ਅਫਗਾਨਿਸਤਾਨ ਵਿਚਕਾਰ ਵਿਸ਼ਵ ਕੱਪ ’ਚ ਅੱਜ ਤੱਕ ਕੁਲ 8 ਮੈਚ ਖੇਡੇ ਗਏ ਹਨ। ਜਿਸ ਵਿੱਚ ਭਾਰਤੀ ਟੀਮ ਨੇ ਹੀ ਮੈਚ ਜਿੱਤੇ ਹਨ, ਭਾਰਤੀ ਟੀਮ ਨੇ ਅੱਠ ਵਿੱਚੋਂ 6 ਮੈਚਾਂ ’ਚ ਜਿੱਤ ਹਾਸਲ ਕੀਤੀ ਹੈ, ਜਦਕਿ ਇੱਕ ਮੈਚ ਟਾਈ ਰਿਹਾ ਹੈ ਤੇ ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਟੀ20 ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਅਫਗਾਨਿਸਤਾਨ ਨਾਲ 3 ਵਾਰ ਸਾਹਮਣਾ ਹੋਇਆ ਹੈ ਤੇ ਤਿੰਨੇ ਵਾਰ ਹੀ ਭਾਰਤੀ ਟੀਮ ਨੇ ਮੈਚ ਜਿੱਤੇ ਹਨ। ਅਫਗਾਨਿਸਤਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ’ਚ ਅੱਜ ਤੱਕ ਨਹੀਂ ਹਰਾ ਸਕਿਆ ਹੈ। (IND vs AFG)

    ਟਾਸ ਤੇ ਪਿੱਚ ਦਾ ਰੋਲ | IND vs AFG

    ਇਸ ਵਿਸ਼ਵ ਕੱਪ ਦੇ ਮੱਦੇਨਜ਼ਰ ਟਾਸ ਜਿੱਤਣਾ ਤੇ ਗੇਂਦਬਾਜ਼ੀ ਦੀ ਚੋਣ ਕਰਨਾ ਬਿਹਤਰ ਵਿਕਲਪ ਹੋਵੇਗਾ। ਕਿੰਗਸਟਨ ਓਵਲ ਦੇ ਮੈਦਾਨ ’ਤੇ 5 ਗਰੁੱਪ ਗੇੜ ਦੇ ਮੈਚ ਵੀ ਖੇਡੇ ਗਏ, 2 ’ਚ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਇੱਕ ਮੈਚ ’ਚ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਜਿੱਤ ਹਾਸਲ ਕੀਤੀ। ਇੱਕ ਮੈਚ ਟਾਈ ਰਿਹਾ ਅਤੇ ਇੱਕ ਦਾ ਨਤੀਜਾ ਨਹੀਂ ਨਿਕਲਿਆ। ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 201 ਦੌੜਾਂ ਹੈ, ਪਰ ਔਸਤ ਸਕੋਰ ਸਿਰਫ 148 ਹੈ। ਨਾਲ ਹੀ, ਗੇਂਦਬਾਜ਼ਾਂ ਨੇ ਸਿਰਫ 6.90 ਦੀ ਆਰਥਿਕਤਾ ’ਤੇ ਦੌੜਾਂ ਖਰਚ ਕੀਤੀਆਂ, ਜਿਸ ਦਾ ਮਤਲਬ ਹੈ ਕਿ ਇੱਥੇ ਘੱਟ ਸਕੋਰ ਵਾਲੇ ਮੈਚ ਦੇਖੇ ਜਾ ਸਕਦੇ ਹਨ। (IND vs AFG)

    ਇਹ ਵੀ ਪੜ੍ਹੋ : Kane Williamson: ਕੇਨ ਵਿਲੀਅਮਸਨ ਨੇ ਛੱਡੀ ਕਪਤਾਨੀ, ਕੇਂਦਰੀ Contract ਵੀ ਠੁਕਰਾਇਆ

    ਮੈਚ ਦੀ ਮਹੱਤਤਾ | IND vs AFG

    ਸੁਪਰ-8 ’ਚ ਦੋ ਗਰੁੱਪ ਹਨ। ਇੱਕ ਗਰੁੱਪ ’ਚ 4 ਟੀਮਾਂ ਹਨ, ਜੋ ਇੱਕ-ਦੂਜੇ ਖਿਲਾਫ ਖੇਡਣਗੀਆਂ। ਭਾਰਤ ਦਾ ਪਹਿਲਾ ਮੈਚ ਅਫਗਾਨਿਸਤਾਨ ਨਾਲ ਹੈ। ਟੀਮ ਬੰਗਲਾਦੇਸ਼ ਤੇ ਅਸਟਰੇਲੀਆ ਨਾਲ ਵੀ ਭਿੜੇਗੀ। ਜੇਕਰ ਭਾਰਤੀ ਟੀਮ ਅੱਜ ਵਾਲਾ ਮੈਚ ਜਿੱਤਦੀ ਹੈ ਤਾਂ ਉਸ ਦਾ ਸੈਮੀਫਾਈਨਲ ’ਚ ਪਹੁੰਚਣ ਦਾ ਦਾਅਵਾ ਹੋਰ ਮਜ਼ਬੂਤ ਹੋ ਜਾਵੇਗਾ। ਇਸ ਤੋਂ ਬਾਅਦ ਟੀਮ ਬੰਗਲਾਦੇਸ਼ ਤੇ ਅਸਟਰੇਲੀਆ ਨਾਲ ਆਪਣਾ ਮੈਚ ਖੇਡੇਗੀ। (IND vs AFG)

    ਦੋਵਾਂ ਟੀਮਾਂ ਦੇ ਖਿਡਾਰੀਆਂ ’ਤੇ ਇੱਕ ਨਜ਼ਰਾਂ…… | IND vs AFG

    ਰਿਸ਼ਭ ਪੰਤ : ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸੱਟ ਵੱਜਣ ਤੋਂ ਬਾਅਦ ਬਹੁਤ ਵਧੀਆ ਬੱਲੇਬਾਜ਼ੀ ਕੀਤੀ ਹੈ। ਪੰਤ ਅਜੇ ਤੱਕ ਇਸ ਵਿਸ਼ਵ ਕੱਪ ’ਚ ਭਾਰਤੀ ਟੀਮ ਵੱਲੋਂ ਟਾਪ ਸਕੋਰਰ ਹਨ। ਪੰਤ ਨੇ ਇਸ ਵਿਸ਼ਵ ਕੱਪ ਦੀਆਂ 3 ਪਾਰੀਆਂ ’ਚ 97 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਅਰਧਸੈਂਕੜਾ ਵੀ ਸ਼ਾਮਲ ਹੈ।

    ਸਾਬਕਾ ਕਪਤਾਨ ਵਿਰਾਟ ਕੋਹਲੀ : ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ’ਚ ਓਵਰਆਲ ਟਾਪ ਸਕੋਰਰ ਹਨ। ਕੋਹਲੀ ਨੇ ਅਫਗਾਨਿਸਤਾਨ ਖਿਲਾਫ 5 ਮੈਚ ਖੇਡੇ ਹਨ ਤੇ 201 ਦੌੜਾਂ ਬਣਾਈਆਂ ਹਨ। ਇਸ ’ਚ ਇੱਕ ਸੈਂਕੜੇ ਵਾਲੀ ਪਾਰ ਵੀ ਸ਼ਾਮਲ ਹੈ।

    ਅਰਸ਼ਦੀਪ ਸਿੰਘ : ਅਰਸ਼ਦੀਪ ਇਸ ਵਿਸ਼ਵ ਕੱਪ ’ਚ ਭਾਰਤ ਲਈ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 3 ਮੈਚਾਂ ’ਚ 7 ਵਿਕਟਾਂ ਲਈਆਂ ਹਨ। ਅਮਰੀਕਾ ਖਿਲਾਫ ਅਰਸ਼ਦੀਪ ਨੇ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ।

    ਅਫਗਾਨਿਸਤਾਨ ਦੇ ਖਿਡਾਰੀ… | IND vs AFG

    ਰਹਿਮਾਨਉੱਲ੍ਹਾ ਗੁਰਬਾਜ਼ : ਟੀ-20 ਵਿਸ਼ਵ ਕੱਪ 2024 ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ 4 ਮੈਚਾਂ ’ਚ 167 ਦੌੜਾਂ ਬਣਾਈਆਂ ਹਨ। ਗੁਰਬਾਜ਼ ਨੇ ਨਿਊਜ਼ੀਲੈਂਡ ਖਿਲਾਫ 80 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਯੂਗਾਂਡਾ ਖਿਲਾਫ 76 ਦੌੜਾਂ ਬਣਾਈਆਂ ਹਨ।

    ਰਾਸ਼ਿਦ ਖਾਨ : ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਟੀ-20 ’ਚ ਟੀਮ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਕੁੱਲ 88 ਮੈਚਾਂ ’ਚ 142 ਵਿਕਟਾਂ ਲਈਆਂ ਹਨ। ਇਸ ਵਿਸ਼ਵ ਕੱਪ ’ਚ ਉਨ੍ਹਾਂ ਨੇ 4 ਮੈਚਾਂ ’ਚ 6 ਵਿਕਟਾਂ ਲਈਆਂ ਹਨ। ਇਸ ਦੇ ਨਾਲ ਉਨ੍ਹਾਂ ਨੇ 26 ਦੌੜਾਂ ਵੀ ਬਣਾਈਆਂ ਹਨ।

    ਮੌਸਮ ਸਬੰਧੀ ਜਾਣਕਾਰੀ | IND vs AFG

    ਸੁਪਰ-8 ਦੇ ਸਾਰੇ ਮੁਕਾਬਲੇ ਹੁਣ ਵੈਸਟਇੰਡੀਜ਼ ’ਚ ਖੇਡੇ ਜਾਣਗੇ। ਅਮਰੀਕਾ ’ਚ ਸਾਰੇ ਮੁਕਾਬਲੇ ਖਤਮ ਹੋ ਚੁੱਕੇ ਹਨ। ਅਮਰੀਕਾ ’ਚ ਕਾਫੀ ਮੁਕਾਬਲੇ ਮੀਂਹ ਕਾਰਨ ਰੱਦ ਹੋਏ ਹਨ। ਅੱਜ ਵਾਲੇ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਅਸਮਾਨ ’ਚ 44 ਫੀਸਦੀ ਬੱਦਲਵਾਈ ਰਹੇਗੀ। ਇਸ ਦੇ ਨਾਲ ਹੀ ਤਾਪਮਾਨ 28 ਤੋਂ 32 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

    ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs AFG

    ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ, ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ। (IND vs AFG)

    ਅਫਗਾਨਿਸਤਾਨ : ਰਾਸ਼ਿਦ ਖਾਨ (ਕਪਤਾਨ), ਇਬਰਾਹਿਮ ਜ਼ਦਰਾਨ, ਗੁਲਬਦੀਨ ਨਾਇਬ, ਅਜ਼ਮਤੁੱਲਾ ਓਮਜ਼ਈ, ਮੁਹੰਮਦ ਨਬੀ, ਨਜੀਬੁੱਲਾ ਜ਼ਦਰਾਨ, ਕਰੀਮ ਜਨਤ, ਰਾਸ਼ਿਦ ਖਾਨ, ਨੂਰ ਅਹਿਮਦ, ਨਵੀਨ-ਉਲ-ਹੱਕ ਅਤੇ ਫਜ਼ਲਹਕ ਫਾਰੂਕੀ। (IND vs AFG)

    LEAVE A REPLY

    Please enter your comment!
    Please enter your name here