ਭੁੱਖ ਹੜਤਾਲ ‘ਤੇ ਬੈਠੀ Swati ਹੋਈ ਬੇਹੋਸ਼
ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਨਵੀਂ ਦਿੱਲੀ, ਏਜੰਸੀ। ਦੁਰਾਚਾਰੀਆਂ ਨੂੰ ਫਾਂਸੀ ਦੀ ਸ਼ਜਾ ਦੇਣ ਦੀ ਮੰਗ ਸਬੰਧੀ ਪਿਛਲੇ 13 ਦਿਨਾਂ ਤੋਂ ਰਾਜਘਾਟ ‘ਤੇ ਭੁੱਖ ਹੜਤਾਲ ‘ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਦੀ ਪ੍ਰਧਾਨ ਸਵਾਤੀ ਮਾਲੀਵਾਲ ਐਤਵਾਰ ਨੂੰ ਸਵੇਰੇ ਬੇਹੋਸ਼ ਹੋ ਗਈ। ਡੀਸੀਡਬਲਿਊ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਲੀਵਾਲ ਨੂੰ ਐਲਐਨਜੇਪੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਮਾਲੀਵਾਲ ਸਵੇਰੇ ਲਗਭਗ ਸੱਤ ਵਜੇ ਬੇਹੋਸ਼ ਹੋਈ। ਭੁੱਖ ਹੜਤਾਲ ਦੇ 12ਵੇਂ ਦਿਨ ਸ਼ਨਿੱਚਰਵਾਰ ਨੂੰ ਮਾਲੀਵਾਲ ਦੀ ਸਿਹਤ ‘ਚ ਲਗਾਤਾਰ ਗਿਰਾਵਟ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਭੁੱਖ ਹੜਤਾਲ ਸਮਾਪਤ ਕਰਨ ਦੀ ਸਲਾਹ ਦਿੱਤੀ ਸੀ। ਡਾਕਟਰਾਂ ਅਨੁਸਾਰ ਮਾਲੀਵਾਲ ਦਾ ਯੂਰਿਕ ਐਸਿਡ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਮਾਲੀਵਾਲ ਦਾ ਵਜਨ ਇਸ ਦੌਰਾਨ ਸੱਤ ਤੋਂ ਅੱਠ ਕਿੱਲੋ ਘੱਟ ਹੋ ਗਿਆ ਹੈ। ਉਹਨਾਂ ਦਾ ਬੀਪੀ ਅਤੇ ਸ਼ੂਗਰ ਦਾ ਪੱਧਰ ਵੀ ਆਮ ਨਾਲੋਂ ਕਾਫੀ ਘੱਟ ਹੋ ਗਿਆ ਹੈ। Swati
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।