ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ

ਦਿੱਲੀ ’ਚ ਦਮ ਘੋਟੂ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ

  • ਦੋ ਦਿਨਾਂ ਦੇ ਲਾਕਡਾਊਨ ਦਾ ਦਿੱਤਾ ਸੁਝਾਅ

(ਏਜੰਸੀ) ਨਵੀਂ ਦਿੱਲੀ। ਦਿੱਲੀ-ਐਨਸੀਆਰ ’ਚ ਪ੍ਰਦੂਸ਼ਣ ਦੇ ਚੱਲਦਿਆਂ ਮੁਸੀਬਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਸ ਦਰਮਿਆਨ ਸ਼ਨਿੱਚਰਵਾਰ ਨੂੰ ਦੇਸ਼ ਦੀ ਸੁਪਰੀਮ ਕੋਰਟ ਇਸ ਮੁੱਦੇ ’ਤੇ ਸਰਕਾਰੀ ਹੀਲਾਹਵਾਲੀ ’ਤੇ ਨਾਰਾਜ਼ ਨਜ਼ਰ ਆਈ। ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਨੂੰ ਝਾੜ ਪਾਈ ਨਾਲ ਹੀ ਕੋਰਟ ਨੇ ਸਰਕਾਰ ਨੂੰ ਪ੍ਰਦੂਸ਼ਣ ਨਾਲ ਨਜਿੱਠਣ ਲਈ ਤੁਰੰਤ ਉਪਾਅ ਵਜੋ ਦੋ ਦਿਨ ਦਾ ਲਾਕਡਾਊਨ ਲਾਉਣ ਦੀ ਸਲਾਹ ਵੀ ਦਿੱਤੀ।

ਸੇਜੀਆਈ ਐਨ. ਵੀ. ਰਮੰਨਾ ਨੇ ਕੇਂਦਰ ਸਰਕਾਰ ਨੂੰ ਝਾੜ ਪਾਉਦਿਆਂ ਕਿਹਾ ਕਿ ਤੁਸੀਂ ਇਕੱਲੇ ਕਿਸਾਨਾਂ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾ ਰਹੇ ਹੋ ਪਰ ਇਹ ਸਿਰਫ਼ 40 ਫੀਸਦੀ ਹੈ। ਦਿੱਲੀ ਦੇ ਲੋਕਾਂ ’ਤੇ ਕੰਟਰੋਲ ਯਕੀਨੀ ਕਰਨ ਲਈ ਤੁਸੀਂ ਕੀ ਕਦਮ ਚੁੱਕੇ? ਵਾਹਨ ਤੋਂ ਫੈਲਣ ਵਾਲੇ ਪ੍ਰਦੂਸ਼ਣ ਤੇ ਪਟਾਕਿਆਂ ਸਬੰਧੀ ਕੀ ਕੀਤਾ? ਸੁਣਵਾਈ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਸਰਕਾਰ ਵੱਲੋਂ ਪੇਸ਼ ਵਕੀਲ ਰਾਹੁਲ ਮਹਿਰਾ ਨੇ ਹਲਫਨਾਮੇ ’ਚ ਦੇਰੀ ਲਈ ਬੈਂਚ ਤੋਂ ਮਾਫ਼ੀ ਮੰਗੀ। ਇਸ ’ਤੇ ਚੀਫ਼ ਜਸਟਿਸ ਨੇ ਕਿਹਾ ਕਿ ਕੋਈ ਗੱਲ ਨਹੀਂ। ਘੱਟ ਤੋਂ ਘੱਟ ਕੁਝ ਸੋਚ ਤਾਂ ਹੈ। ਕੇਂਦਰ ਸਰਕਾਰ ਵੱਲੋਂ ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਵੀ ਡਿਟੇਲ ਹਲਫਨਾਮਾ ਦਾਖਲ ਕਰ ਦਿੱਤਾ ਹੈ।

ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ, ਲੋਕ ਘਰਾਂ ’ਚ ਮਾਸਕ ਲਾ ਰਹੇ’

ਸੁਪਰੀਮ ਕੋਰਟ ਨੇ ਪ੍ਰਦੂਸ਼ਣ ਦੇ ਵਧਦੇ ਪੱਧਰ ’ਤੇ ਚਿੰਤਾ ਜ਼ਾਹਿਰ ਕੀਤੀ ਸੁਪਰੀਮ ਕੋਰਟ ਨੇ ਕੇਂਦਰ ਦੇ ਵਕੀਲ ਤੁਸ਼ਾਸ ਮਹਿਤਾ ਨੂੰ ਕਿਹਾ ਕਿ ਪ੍ਰਦੂਸ਼ਣ ਦਾ ਪੱਧਰ ਬੇਹੱਦ ਖਰਾਬ ਹੋ ਗਿਆ ਹੈ ਲੋਕ ਆਪਣੇ ਘਰਾਂ ’ਚ ਮਾਸਕ ਲਾ ਕੇ ਬੈਠ ਰਹੇ ਹਨ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਤੱਕ ਕੀ ਕਦਮ ਚੁੱਕੇ ਗਏ?

ਮੈਂ ਵੀ ਕਿਸਾਨ ਹਾਂ : ਜਸਟਿਸ ਸੂਰਿਆਕਾਂਤ

ਚੀਫ਼ ਜਸਟਿਸ ਰਮੰਨਾ ਨੇ ਕੇਂਦਰ ਸਰਕਾਰ ਨੂੰ ਕਿਹਾ ਕਿਹਾ ਕਿ ਹਾਲਾਤ ਕਿਸ ਕਦਰ ਵਿਗੜੇ ਹੋਏ ਹਨ, ਕੀ ਤੁਹਾਨੂੰ ਪਤਾ ਹੈ? ਪਰਾਲੀ ਸਾੜਨ ਨਾਲ ਹਾਲਾਤ ਖਰਾਬ ਹੋਏ ਹ।ਨ ਇਸ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ। ਇਸ ’ਤੇ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਕੇਂਦਰ ਸਬਸਿਡੀ ’ਤੇ ਮਸ਼ੀਨਾਂ ਦੇ ਰਹੀ ਹੈ। ਜਸਟਿਸ ਸੂਰਿਆਕਾਂਤ ਨੇ ਪੁੱਛਿਆ ਕਿ ਇਨ੍ਹਾਂ ਦਾ ਰੇਟ ਕੀ ਹੈ? ਮੈਂ ਕਿਸਾਨ ਹਾਂ, ਸੀਜੇਆਈ ਵੀ ਕਿਸਾਨ ਹਨ ਅਸੀਂ ਜਾਣਦੇ ਹਾਂ ਕਿ ਕੀ ਹੁੰਦਾ ਹੈ? ਇਸ ’ਤੇ ਤੁਸ਼ਾਰ ਮਹਿਤਾ ਨੇ ਕਿਹਾ ਕਿ 80 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਕੇਂਦਰ ਕਿਸਾਨਾਂ ਤੋਂ ਪਰਾਲੀ ਲੈ ਕੇ ਉਦਯੋਗਾਂ ਨੂੰ ਕਿਉ ਨਹੀਂ ਦਿੰਦਾ? ਕੋਰਟ ਨੇ ਕੇਂਦਰ ਤੋਂ ਹਰਿਆਣਾ ’ਚ ਬਾਇਓ ਡਿਕਮਪੋਜਰ ਇਸਤੇਮਾਲ ਕਰਨ ਵਾਲੇ ਕਿਸਾਨਾਂ ਤੇ ਜ਼ਮੀਨ ਦਾ ਫੀਸਦੀ ਪੁੱਛਿਆ? ਕੇਂਦਰ ਵੱਲੋੀ ਅੰਕੜੇ ਪੇਸ਼ ਕੀਤੇ ਗਏ।

ਦੁਨੀਆ ਦੇ ਟਾਕ ਟੇਨ ਪ੍ਰਦੂਸ਼ਿਤ ਸ਼ਹਿਰ

1. ਦਿੱਲੀ, ਭਾਰਤ (ਏਕਿਊਆਈ : 556)
2. ਲਾਹੌਰ, ਪਾਕਿਸਤਾਨ (ਏਕਿਊਆਈ : 354)
3. ਸੋਫ਼ੀਆ, ਬੁਲਗਾਰੀਆ (ਏਕਿਊਆਈ : 178)
4. ਕੋਲਕਾਤਾ, ਭਾਰਤ (ਏਕਿਊਆਈ : 177)
5. ਜਾਗ੍ਰੇਬ, ਕੋ੍ਰਏਸ਼ੀਆ (ਏਕਿਊਆਈ : 173)
6. ਮੁੰਬਈ, ਭਾਰਤ (ਏਕਿਊਆਈ : 169)
7. ਬੇਲਗ੍ਰੇਡ, ਸਰਬੀਆ (ਏਕਿਊਆਈ : 165)
8. ਚੇਂਗਦੂ, ਚੀਨ (ਏਕਿਊਆਈ : 165)
9. ਸਕਪਜੇ, ਉੱਤਰੀ ਮੈਸੇਡੋਨੀਆ (ਏਕਿਊਆਈ : 164)
10. ਕ੍ਰਾਕੋ, ਪੋਲੈਂਡ (ਏਕਿਊਆਈ : 160)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ