ਸੈਂਕੜੇ ਨੌਜਵਾਨਾਂ ਵੱਲੋਂ ਪੰਡਿਤ ਦੀਨਦਿਆਲ ਉਪਾਧਿਆਏ ਦੇ ਜਨਮ ਦਿਨ ‘ਤੇ ਸ਼ਰਧਾਂਜਲੀ ਭੇਂਟ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਦੇਸ਼ ਦੇ ਉੱਘੇ ਮਾਨਵਤਾਵਾਦੀ ਚਿੰਤਕ ਅਤੇ ਭਾਰਤ ਮਾਤਾ ਦੇ ਮਹਾਨ ਸਪੁੱਤ ਪੰਡਿਤ ਦੀਨਦਿਆਲ ਉਪਾਧਿਆਏ ਦਾ ਜਨਮ ਦਿਨ ਸਮਾਜ ਸੇਵੀ ਸੰਸਥਾ ਕਾਂਸਲ ਫਾਊਂਡੇਸ਼ਨ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਕਾਂਸਲ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਚੇਅਰਮੈਨ ਅਤੇ ਰਾਸ਼ਟਰਵਾਦੀ ਵਿਚਾਰਕ ਡਾ: ਅਮਿਤ ਕਾਂਸਲ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਡਿਤ ਜੀ ਨੇ ਏਕਤਾਮ ਮਾਨਵ ਦਰਸ਼ਨ ਅਤੇ ਅੰਤੋਦਿਆ ਦੇ ਵਿਚਾਰ ਨੂੰ ਦੁਨੀਆਂ ਸਾਹਮਣੇ ਪੇਸ਼ ਕੀਤਾ। ਇਸ ਵਿਚਾਰ ਤੇ ਅਮਲ ਕਰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿੱਚ ਦਿਨ-ਰਾਤ ਲੱਗੇ ਹੋਏ ਹਨ। ਓਹਨਾਂ ਕਿਹਾ ਪੰਡਿਤ ਜੀ ਦੁਆਰਾ ਦਿੱਤਾ ਗਿਆ ਅੰਤੋਦਿਆ ਦਾ ਸੰਕਲਪ ਸਾਨੂੰ ਗਰੀਬਾਂ ਅਤੇ ਸਮਾਜ ਦੀ ਆਖਰੀ ਕਤਾਰ ਵਿੱਚ ਖੜੇ ਵਿਅਕਤੀ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੰਦਾ ਹੈ।
ਪਿੰਡ-ਪਿੰਡ ਜਾ ਕੇ ਨਸ਼ਾ ਮੁਕਤ ਪੰਜਾਬ ਲਈ ਤਿਆਰ ਕੀਤੇ ਗਏ ਸੰਕਲਪ ਪੱਤਰ ‘ਤੇ ਦਸਤਖ਼ਤ ਲਏ ਜਾਣਗੇ : ਡਾ: ਕਾਂਸਲ
ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਸੈਂਕੜੇ ਨੌਜਵਾਨਾਂ ਨੇ ਨਿਰਮਾਣ ਕੈਂਪਸ ਵਿਖੇ ਪਹੁੰਚ ਕੇ ਪੰਡਿਤ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕਾਂਸਲ ਫਾਊਂਡੇਸ਼ਨ ਵੱਲੋਂ ਨਸ਼ਾ ਮੁਕਤ ਪੰਜਾਬ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਡਾ. ਕਾਂਸਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਡੇ ਸਾਥੀ ਪਿੰਡ-ਪਿੰਡ ਜਾ ਕੇ ਨਸ਼ਾ ਮੁਕਤ ਪੰਜਾਬ ਲਈ ਤਿਆਰ ਕੀਤੇ ਗਏ ਸੰਕਲਪ ਪੱਤਰ ‘ਤੇ ਦਸਤਖ਼ਤ ਲੈਣਗੇ ਅਸੀਂ ਨੌਜਵਾਨਾਂ ਨੂੰ ਪ੍ਰਣ ਕਰਾਂਵਾਗੇ ਕਿ ਉਹ ਨਸ਼ਾ ਨਹੀਂ ਕਰਨਗੇ ਅਤੇ ਸਮਾਜ ਵਿੱਚ ਫੈਲ ਰਹੇ ਇਸ ਬੁਰੇ ਰੁਝਾਨ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣਗੇ। 1 ਲੱਖ ਦਸਤਖਤਾਂ ਵਾਲਾ ਇਹ ਸੰਕਲਪ ਪੱਤਰ ਭਾਰਤ ਦੇ ਮਹਾਮਹਿਮ ਰਾਸ਼ਟਰਪਤੀ ਅਤੇ ਪੰਜਾਬ ਦੇ ਮਹਾਮਹਿਮ ਰਾਜਪਾਲ ਨੂੰ ਭੇਜਿਆ ਜਾਵੇਗਾ। ਪ੍ਰੋਗਰਾਮ ਵਿੱਚ ਹਾਜਰ ਨੌਜਵਾਨਾਂ ਨੂੰ ਸੰਸਥਾ ਵੱਲੋਂ ਪਹਿਲਾਂ ਹੀ ਚਲਾਈ ਜਾ ਰਹੀ ਹਰ ਘਰ ਗੀਤਾ-ਹਰ-ਹਰ ਗੰਗਾ ਮੁਹਿੰਮ ਤਹਿਤ ਸ਼੍ਰੀਮਦਭਾਗਵਤ ਗੀਤਾ ਅਤੇ ਸ਼੍ਰੀ ਗੰਗਾ ਜਲ ਭੇਂਟ ਕੀਤਾ ਗਿਆ।