ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ

Dental

ਆਮ ਤੌਰ ’ਤੇ ਲੋਕ ਦੰਦਾਂ ਦੀ ਦੇਖਭਾਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਪਰ ਦੰਦਾਂ ਨੂੰ ਤੰਦਰੁਸਤ ਰੱਖਣਾ ਮਹੱਤਵਪੂਰਨ ਹੈ ਨਹੀਂ ਤਾਂ ਦੰਦਾਂ ਵਿਚ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਹਾਲ ਹੀ ਵਿੱਚ ਹੋਈ ਇੱਕ ਖੋਜ ਅਨੁਸਾਰ ਜੇਕਰ ਦੰਦਾਂ ਤੇ ਮਸੂੜਿਆਂ ਵਿੱਚ ਜ਼ਿਆਦਾ ਸਮੇਂ ਤੱਕ ਰੋਗ ਬਣੇ ਰਹਿਣ ਤਾਂ ਕੈਂਸਰ ਦੀ ਸੰਭਾਵਨਾ ਕਈ ਗੁਣਾ ਤੱਕ ਵਧ ਜਾਂਦੀ ਹੈ। ਕੋਲੰਬੀਆ ਯੂਨੀਵਰਸਿਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਮਸੂੜਿਆਂ ਵਿੱਚ ਰੋਗ ਹੁੰਦਾ ਹੈ ਉਨ੍ਹਾਂ ਦੀਆਂ ਨਾੜੀਆਂ ਦੇ ਸੁੰਗੜਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਾਰਟ ਅਟੈਕ ਹੋ ਸਕਦਾ ਹੈ। (Dental)

ਦੰਦਾਂ ਦੀ ਸਫਾਈ ਉਚਿਤ ਤਰੀਕੇ ਨਾਲ ਨਾ ਕਰਨ ’ਤੇ ਦੰਦਾਂ ਵਿੱਚ ਕੈਵਿਟੀ ਬਣਨ ਲੱਗਦੀ ਹੈ ਜਿਸ ਨਾਲ ਭੋਜਨ ਕਰਨ ’ਤੇ ਦੰਦਾਂ ਵਿੱਚ ਠੰਢਾ-ਗਰਮ ਮਹਿਸੂਸ ਹੋਣ ਲੱਗਦਾ ਹੈ। ਦੰਦਾਂ ’ਤੇ ਜੰਮੀ ਪਲੇਕ ਵਿੱਚ ਸਥਿਤ ਬੈਕਟੀਰੀਆ ਨੂੰ ਜਦੋਂ ਭੋਜਨ ਵਿੱਚ ਸਟਾਰਚ ਤੇ ਸ਼ੂਗਰ ਮਿਲਦਾ ਹੈ ਤਾਂ ਇੱਕ ਤਰ੍ਹਾਂ ਦਾ ਐਸਿਡ ਬਣਦਾ ਹੈ ਜਿਸ ਨਾਲ ਦੰਦਾਂ ਦੀ ਉੱਪਰੀ ਪਰਤ ਨਸ਼ਟ ਹੋਣ ਲੱਗਦੀ ਹੈ ਤੇ ਕੈਵਿਟੀ ਬਣ ਜਾਂਦੀ ਹੈ। ਅਜਿਹਾ ਹੋਣ ’ਤੇੇ ਜਲਦੀ ਹੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਦੰਦਾਂ ਦੇ ਆਸ-ਪਾਸ ਮਸੂੜਿਆਂ ਵਿੱਚ ਖੂਨ ਆਉਣਾ ’ਤੇ ਮੂੰਹ ਵਿੱਚੋਂ ਬਦਬੂ ਆਉਣਾ ਪਾਇਰੀਆ ਰੋਗ ਦੇ ਲੱਛਣ ਹਨ। ਪਾਇਰੀਆ ਰੋਗ ਕਾਰਨ ਦੰਦਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਤੇ ਹੌਲੀ-ਹੌਲੀ ਦੰਦਾਂ ਦਾ ਹਿੱਲਣਾ ਸ਼ੁਰੂ ਹੋ ਜਾਂਦਾ ਹੈ।

ਦੇਖਭਾਲ: ਇਨ੍ਹਾਂ ਗੱਲਾਂ ਦਾ ਧਿਆਨ ਰੱਖੋ: | Dental

  • ਦੰਦਾਂ ਨੂੰ ਦਿਨ ਵਿੱਚ ਦੋ ਵਾਰ ਸਾਫ ਕਰੋ।
  • ਕਰੜਾ ਬੁਰਸ਼ ਨਾ ਵਰਤੋ।
  • ਪਾਨ ਸਮਾਲਾ, ਤੰਬਾਕੂ ਆਦਿ ਦਾ ਸੇਵਨ ਨਾ ਕਰੋ।
  • ਚਾਕਲੇਟ, ਮਠਿਆਈਆਂ, ਬਿਸਕੁਟ ਆਦਿ ਜ਼ਿਆਦਾ ਨਾ ਖਾਓ।
  • ਜ਼ਿਆਦਾ ਖੱਟੀਆਂ, ਠੰਢੀਆਂ ਜਾਂ ਗਰਮ ਚੀਜ਼ਾਂ ਤੋਂ ਪਰਹੇਜ ਕਰੋ।
  • ਭੋਜਨ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਖਾਓ।

ਅੰਬਿਕਾ

ਇਹ ਵੀ ਪੜ੍ਹੋ : ਸਿਮਰਨ ਲਈ ਧਿਆਨ ਇਕਾਗਰ ਕਰਨਾ ਜ਼ਰੂਰੀ