ਸਿਮਰਨ ਲਈ ਧਿਆਨ ਇਕਾਗਰ ਕਰਨਾ ਜ਼ਰੂਰੀ

Saing Dr. MSG

ਸਿਮਰਨ (Meditation) ਲਈ ਧਿਆਨ ਇਕਾਗਰ ਕਰਨਾ ਜ਼ਰੂਰੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG)  ਫ਼ਰਮਾਉਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਅਜਿਹੀ ਕੋਈ ਜਗ੍ਹਾ ਨਹੀਂ, ਜਿੱਥੇ ਉਹ ਨਾ ਹੋਵੇ ਹਰ ਸਮੇਂ, ਹਰ ਪਲ਼, ਹਰ ਜਗ੍ਹਾ ਉਹ ਮੌਜ਼ੂਦ ਹੈ ਜਿਸ ਇਨਸਾਨ ਨੇ ਉਸਦੀ ਮੌਜ਼ੂਦਗੀ ਦਾ ਅਹਿਸਾਸ ਮੰਨ ਲਿਆ ਤੇ ਇਹ ਮੰਨ ਲਿਆ ਕਿ ਉਹ ਹਰ ਜਗ੍ਹਾ ਹੈ, ਤਾਂ ਯਕੀਨਨ ਉਸ ਨੂੰ ਹਰ ਜਗ੍ਹਾ ਇੱਕ ਨਾ ਇੱਕ ਦਿਨ ਮਾਲਕ ਨਜ਼ਰ ਵੀ ਜ਼ਰੂਰ ਆਉਣ ਲੱਗਦਾ ਹੈ । (Meditation)

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਲਈ ਆਪਣੇ ਧਿਆਨ ਨੂੰ ਇਕਾਗਰ ਕਰਨਾ ਜ਼ਰੂਰੀ ਹੈ ਜਿਵੇਂ ਰੁਟੀਨ ਹੈ ਕਿ ਤੁਸੀਂ ਖਾਣਾ ਖਾਂਦੇ ਹੋ, ਤੁਹਾਡਾ ਧਿਆਨ ਇਕਾਗਰ ਹੁੰਦਾ ਹੈ, ਆਪਣੇ-ਆਪ ਖਾਣਾ ਖਾਂਦੇ ਰਹਿੰਦੇ ਹੋ, ਚਬਾਉਦੇ ਰਹਿੰਦੇ ਹੋ, ਉਸ ਦੇ ਲਈ ਵੱਖਰਾ ਧਿਆਨ ਨਹੀਂ ਲਾਉਣਾ ਪੈਂਦਾ ਕੱਪੜੇ ਪਹਿਨਦੇ ਹੋ, ਨਹਾਉਦੇ ਹੋ, ਕੰਘੀ ਵਗੈਰਾ ਕਰਦੇ ਹੋ, ਸ਼ੇਵ ਕਰਦੇ ਹੋ ਤਾਂ ਤੁਸੀਂ ਦੇਖਦੇ ਜ਼ਰੂਰ ਹੋ ਪਰ ਉਸ ਦੇ ਲਈ ਏਨਾ ਧਿਆਨ ਇਕਾਗਰ ਨਹੀਂ ਕਰਨਾ ਪੈਂਦਾ ਕਿ ਕਿਤੇ ਇੱਧਰ-ਉੱਧਰ ਨਾ ਚਲਾ ਜਾਵੇ ਕੁਦਰਤੀ ਤੌਰ ’ਤੇ ਤੁਹਾਡਾ ਹੱਥ ਘੁੰਮਦਾ ਰਹਿੰਦਾ ਹੈ, ਕਿਉਕਿ ਇਹ ਤੁਹਾਡਾ ਰੁਟੀਨ ਹੈ ਅਜਿਹੀ ਹੀ ਰੁਟੀਨ ਜੇਕਰ ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਦੀ ਬਣ ਜਾਵੇ ਤਾਂ ਯਕੀਨਨ ਮਾਲਕ ਵੀ ਕਣ-ਕਣ ’ਚ ਨਜ਼ਰ ਆਉਣ ਲੱਗ ਜਾਵੇ।

ਸਿਮਰਨ  ਲਈ ਧਿਆਨ ਇਕਾਗਰ ਕਰਨਾ ਜ਼ਰੂਰੀ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਸਿਮਰਨ ਕਰਨ ਦੀ ਆਦਤ ਬਣਾ ਲਓ ਫਿਰ ਨਾ ਜ਼ੋਰ ਲਾਉਣਾ ਪਵੇ, ਨਾ ਪਰੇਸ਼ਾਨ ਹੋਣਾ ਪਵੇ, ਨਾ ਅਜਿਹਾ ਲੱਗੇ ਕਿ ਵੱਖਰਾ ਕੋਈ ਬੋਝ ਚੁੱਕ ਰਿਹਾ ਹਾਂ ਬੱਸ ਇਸ ਤਰ੍ਹਾਂ ਨਾਲ ਆਦਤ ਬਣਾ ਲਓ ਕਿ ਜਿਵੇਂ ਸਿਮਰਨ ਤੁਹਾਡਾ ਰੁਟੀਨ ਹੈ ਤੇ ਪੂਰੀ ਰੂਚੀ ਨਾਲ ਸਿਮਰਨ ਕਰੋ ਜਿਵੇਂ ਤੁਸੀਂ ਸ਼ਜਦੇ ਸੰਵਰਦੇ ਹੋ, ਤਾਂ ਹੈ ਤਾਂ ਉਹ ਵੀ ਰੂਟੀਨ, ਪਰ ਥੋੜ੍ਹਾ ਧਿਆਨ ਰੱਖਦੇ ਹੋ ਕਿ ਕਿਵੇਂ ਸਜਣਾ ਹੈ, ਕੀ ਕਰਨਾ ਹੈ, ਉਸੇ ਤਰ੍ਹਾਂ ਸਿਮਰਨ ’ਚ ਵੀ ਇਹ ਧਿਆਨ ਰੱਖਣਾ ਹੈ ਕਿ ਕਿਵੇਂ ਮੈਂ ਤੜਫ਼ ਬਣਾਊਂ ਕਿਵੇਂ ਮੈਂ ਭਾਵਨਾ ਬਣਾਊ ਹੇ ਮੇਰੇ ਮਾਲਕ, ਰਹਿਮਤ ਕਰ ਤੇ ਜਦੋਂ ਉਹ ਰੂਟੀਨ ਬਣ ਗਿਆ, ਆਪਣੇ-ਆਪ ਵੈਰਾਗ ਆਉਣ ਲੱਗ ਗਿਆ ਤਾਂ ਫਿਰ ਬਹੁਤ ਛੇਤੀ ਮਾਲਕ ਦੇ ਨਜ਼ਾਰੇ ਮਿਲਦੇ ਹਨ ਤੇ ਇਨਸਾਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਚਲਾ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here