ਮਾਲਕ ਦੇ ਨਾਮ ਦਾ ਨਸ਼ਾ ਕਰੋ : ਪੂਜਨੀਕ ਗੁਰੂ ਜੀ

drunk-name-master-guru-ji

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਅਜਿਹਾ ਨਸ਼ਾ ਹੈ ਜੋ ਇਨਸਾਨ ਨੂੰ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਲਬਰੇਜ਼ ਕਰ ਦਿੰਦਾ ਹੈ ਤੇ ਇਸ ਨਸ਼ੇ ਦੇ ਆਉਣ ਨਾਲ ਇਨਸਾਨ ਦੇ ਸਾਰੇ ਗ਼ਮ, ਦੁੱਖ-ਦਰਦ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਮਾਲਕ ਦੇ ਨਾਮ ਦਾ ਨਸ਼ਾ ਕੋਈ ਭਾਗਾਂਵਾਲਾ ਜੀਵ ਪ੍ਰਾਪਤ ਕਰਦਾ ਹੈ ਇਨਸਾਨ ਦੇ ਚੰਗੇ-ਨੇਕ ਕਰਮ ਹੋਣ, ਚੰਗੇ ਸੰਸਕਾਰ ਹੋਣ ਤੇ ਸਤਿਸੰਗ ‘ਚ ਚਲ ਕੇ ਪੂਰਨ ਪੀਰ-ਫ਼ਕੀਰ ਦੇ ਬਚਨਾਂ ‘ਤੇ ਅਮਲ ਕਮਾਏ, ਤਾਂ ਇਨਸਾਨ ਉਸ ਮਾਲਕ ਦੇ ਨਾਮ ਦੇ ਨਸ਼ੇ ਨੂੰ ਪ੍ਰਾਪਤ ਕਰ ਸਕਦਾ ਹੈ ਇਹ ਨਸ਼ਾ ਬੇਸ਼ਕੀਮਤੀ, ਅਨਮੋਲ ਹੈ, ਫਿਰ ਵੀ ਸੰਤ, ਪੀਰ-ਫ਼ਕੀਰ ਇਸ ਨੂੰ ਪਾਉਣ ਦਾ ਢੰਗ ਉਹ ਗੁਰੂਮੰਤਰ, ਨਾਮ, ਕਲਮਾ, ਦੀਕਸ਼ਾ ਬਿਨਾ ਕਿਸੇ ਕੀਮਤ ਦੇ ਦਿੰਦੇ ਹਨ। (Poojnik Guru ji )

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਦੁਨੀਆਂ ਦੇ ਸਾਰੇ ਨਸ਼ੇ ਤਬਾਹਕਾਰੀ, ਫਨਾਹਕਾਰੀ ਹਨ, ਫਿਰ ਵੀ ਉਨ੍ਹਾਂ ਦਾ ਮੁੱਲ ਬਹੁਤ ਮਹਿੰਗਾ ਹੈ ਲੋਕ ਉਸ ਨਸ਼ੇ ਨੂੰ ਲੈਂਦੇ ਹਨ ਤੇ ਫਿਰ ਆਪਣੇ ਘਰ-ਪਰਿਵਾਰ ਨੂੰ ਬਰਬਾਦ ਕਰਦੇ ਹਨ ਤੇ ਨਾਲ ਆਪਣੇ ਕੋਲੋਂ ਪੈਸੇ ਲਗਾਉਂਦੇ ਹਨ ਉਹ ਦੁਖੀ ਪਰੇਸ਼ਾਨ ਹੁੰਦੇ ਹਨ ਪਰ ਮਾਲਕ ਦੇ ਨਾਮ ਦੇ ਨਸ਼ੇ ਲਈ ਕੋਈ ਪੈਸਾ ਨਹੀਂ ਲਗਾਉਣਾ ਪੈਂਦਾ, ਬਸ ਅਭਿਆਸ ਕਰਨਾ ਹੁੰਦਾ  ਹੈ ਤੁਸੀਂ ਉਂਜ ਵੀ ਆਪਸ ‘ਚ ਗੱਲਾਂ ਕਰਦੇ ਰਹਿੰਦੇ ਹੋ, ਪਰ ਮਨ ਨੂੰ ਉੱਧਰੋਂ ਹਟਾ ਕੇ ਰਾਮ-ਨਾਮ ਨਾਲ ਜੋੜਨਾ  ਤੇ ਰਾਮ-ਨਾਮ ਦੀ  ਚਰਚਾ ਕਰਦੇ ਹੋਏ ਤੁਸੀਂ ਜਿਉਂ-ਜਿਉਂ ਅੱਗੇ ਵਧਦੇ ਜਾਵੋਗੇ, ਤਿਉਂ-ਤਿਉਂ ਰਾਮ-ਨਾਮ ਦਾ ਨਸ਼ਾ ਤੁਹਾਡੇ ‘ਤੇ ਚੜ੍ਹਦਾ ਜਾਵੇਗਾ।  (Poojnik Guru ji )

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ  ਜੇਕਰ ਇਨਸਾਨ ਰਾਮ-ਨਾਮ ਦਾ ਜਾਪ ਕਰਦਾ ਹੈ ਤਾਂ ਸਾਰੇ ਗ਼ਮ, ਦੁੱਖ-ਦਰਦ, ਪਰੇਸ਼ਾਨੀਆਂ, ਉਹ ਤਕਲੀਫ਼ਾਂ ਜਿਸ ਦੀ  ਵਜ੍ਹਾ ਨਾਲ ਇਨਸਾਨ ਬਹੁਤ ਪਰੇਸ਼ਾਨ ਹੁੰਦਾ ਹੈ, ਉਹ ਪਲ ‘ਚ ਦੂਰ ਹੋ ਜਾਂਦੀਆਂ ਹਨ ਇਹ ਨਾਮ ਦਾ ਨਸ਼ਾ ਦੋਨਾਂ ਜਹਾਨਾਂ ਦੀਆਂ ਖੁਸ਼ੀਆਂ ਬਖ਼ਸ਼ਦਾ ਹੈ ਤੇ ਇਸ ਮ੍ਰਿਤ ਲੋਕ ‘ਚ ਇਨਸਾਨ ਨੂੰ ਪਰਮਾਨੰਦ ਦਿਵਾ ਦਿੰਦਾ ਹੈ ਇਸ ਲਈ ਸਾਰੇ ਦੁਨਿਆਵੀ ਨਸ਼ੇ ਛੱਡ ਕੇ ਤੁਸੀਂ ਰਾਮ-ਨਾਮ ਦੇ ਨਸ਼ੇ ਦਾ ਪਾਨ ਕਰੋ, ਉਸ ਮਾਲਕ ਦੀ ਭਗਤੀ-ਇਬਾਦਤ ਕਰੋ, ਤਾਂਕਿ ਤੁਸੀਂ ਉਸ ਦੀ ਦਇਆ-ਮਿਹਰ, ਰਹਿਮਤ ਨੂੰ ਪ੍ਰਾਪਤ ਕਰ ਸਕੋ ਤੇ ਜਿਉਂਦੇ-ਜੀ ਪਰਮਾਨੰਦ ਦੀ ਪ੍ਰਾਪਤੀ ਹੋ ਸਕੇ ਆਪ ਜੀ ਨੇ ਫ਼ਰਮਾਇਆ ਕਿ ਸੰਸਾਰ ‘ਚ ਹਰ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਚੈਨ-ਸਕੂਨ, ਆਨੰਦ ਪਰਮਾਨੰਦ ਮਿਲੇ ਇਸ ਲਈ ਲੋਕ ਦਿਨ-ਰਾਤ ਭੱਜੇ ਫਿਰਦੇ ਹਨ, ਕੋਈ ਪੈਸੇ ਲਈ, ਕੋਈ ਤਨ ਲਈ ਤਾਂ ਕੋਈ ਔਲਾਦ ਲਈ ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਾਰਾ ਨਾ ਕਰੋ, ਪਰ ਇਨ੍ਹਾਂ ਸਾਰੇ ਫਰਜ਼ਾਂ ਨੂੰ ਅਦਾ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਪਾਪ-ਕਰਮ ਨਾ ਕਰੋ।  (Poojnik Guru ji )

ਜੇਕਰ ਤੁਸੀਂ ਪਾਪ ਕਰਮ ਕਰਦੇ ਹੋ, ਠੱਗੀ ਬੇਈਮਾਨੀ, ਬੁਰਾਈਆਂ ਕਰਦੇ ਹੋ, ਤਾਂ ਉਸ ਨਾਲ ਤੁਸੀਂ ਜ਼ਿਆਦਾ ਦੁਖੀ, ਪਰੇਸ਼ਾਨ ਹੋਵੋਗੇ, ਖੁਸ਼ੀਆਂ ਨਹੀਂ ਆਉਣਗੀਆਂ ਦੂਜੇ ਪਾਸੇ, ਜੇਕਰ ਤੁਸੀਂ ਨੇਕ ਕਰਮ, ਭਲੇ ਕਰਮ ਤੇ ਮਾਲਕ ਦੇ ਨਾਮ ਦਾ ਸਿਮਰਨ ਕਰਦੇ ਹੋ, ਤੁਸੀਂ ਕਿਤੇ ਵੀ ਰਹਿੰਦੇ (ਜੰਗਲਾਂ, ਉਜਾੜਾਂ, ਘਰ-ਪਰਿਵਾਰ) ਹੋਏ ਸਿਮਰਨ ਕਰਦੇ ਹੋ, ਉਨ੍ਹਾਂ ਨੂੰ ਪਰਮਸ਼ਾਂਤੀ ਜ਼ਰੂਰ ਮਿਲਦੀ ਹੈ ਇਸ ਲਈ ਤੁਸੀਂ ਸਿਮਰਨ ਦੇ ਪੱਕੇ ਬਣੋ ਜਿੰਨਾ ਵੀ ਤੁਸੀਂ ਸਮਾਂ ਦੇ ਸਕੋ, ਇਸ ਲਈ ਚਾਹੇ ਅੱਧਾ-ਅੱਧਾ ਘੰਟਾ ਜਾਂ 15-15 ਮਿੰਟ ਸਵੇਰੇ-ਸ਼ਾਮ ਤੋਂ ਸ਼ੁਰੂ ਕਰੋ, ਤਾਂ ਮਨ ਜਲਦੀ ਕਾਬੂ ‘ਚ ਆ ਜਾਂਦਾ ਹੈ ਤੇ ਮਾਲਕ ਦੇ ਨਜ਼ਾਰੇ ਆਉਣੇ ਸ਼ੁਰੂ ਹੋ ਜਾਂਦੇ ਹਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।