ਕੋਟਕਪੂਰਾ ਗੋਲੀ ਮਾਮਲੇ ਵਿੱਚ ਸੁਖਬੀਰ ਬਾਦਲ ਫਿਰ ਤਲਬ

Sukhbir Badal

ਲਗਾਤਾਰ ਸੁਖਬੀਰ ਬਾਦਲ ਨੂੰ ਕੀਤੇ ਜਾ ਰਹੇ ਹਨ ਸੁਆਲ, ਸੰਤੁਸ਼ਟ ਨਹੀਂ ਹੋ ਰਹੀ ਐ ਜਾਂਚ ਟੀਮ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਬਾਦਲ (Sukhbir Badal) ਨੂੰ ਇੱਕ ਵਾਰ ਫਿਰ ਤੋਂ ਕੋਟਕਪੂਰਾ ਗੋਲੀ ਮਾਮਲੇ ਵਿੱਚ ਜਾਂਚ ਟੀਮ ਵੱਲੋਂ ਤਲਬ ਕੀਤਾ ਗਿਆ ਹੈ। ਉਹ ਅੱਜ ਸੋਮਵਾਰ ਨੂੰ ਸਪੈਸ਼ਲ ਜਾਂਚ ਟੀਮ ਦੇ ਅਧਿਕਾਰੀਆਂ ਦੇ ਅੱਗੇ ਪੇਸ਼ ਹੁੰਦੇ ਹੋਏ ਸੁਆਲਾਂ ਦੇ ਜੁਆਬ ਦੇਣਗੇ । ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਕੋਲ ਸੁਖਬੀਰ ਬਾਦਲ ਨੇ ਸਵੇਰੇ 11 ਵਜੇ ਪੇਸ਼ ਹੋਣਾ ਹੈ।

ਉਨ੍ਹਾਂ ਨੂੰ ਇਸ ਸਮੇਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੇਸ਼ ਹੋਣਾ ਪੈ ਰਿਹਾ ਹੈ। ਦੋਵਾਂ ਮਾਮਲਿਆਂ ਵਿੱਚ ਜਾਂਚ ਟੀਮ ਵੀ ਵੱਖਰੀ ਹੋਣ ਕਰਕੇ ਦੋਵਾਂ ਜਾਂਚ ਟੀਮਾਂ ਵੱਲੋਂ ਵੱਖ-ਵੱਖ ਸਮੇਂ ਸੰਮਨ ਕਰਦੇ ਹੋਏ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਸੁਖਬੀਰ ਬਾਦਲ (Sukhbir Badal) ਵੱਲੋਂ ਇਸ ਮਾਮਲੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨਾਂ ਵੱਲੋਂ ਜਿਹੜਾ ਕੁਝ ਵੀ ਸੱਚ ਸੀ, ਉਹ ਪਹਿਲਾਂ ਹੀ ਦੋਵਾਂ ਜਾਂਚ ਟੀਮਾਂ ਅੱਗੇ ਪੇਸ਼ ਹੁੰਦੇ ਹੋਏ ਰੱਖ ਚੁੱਕੇ ਹਨ ਫਿਰ ਵੀ ਉਨਾਂ ਨੂੰ ਵਾਰ-ਵਾਰ ਤਲਬ ਕੀਤਾ ਜਾ ਰਿਹਾ ਹੈ। ਸੁਖਬੀਰ ਬਾਦਲ ਇਨਾਂ ਮਾਮਲਿਆਂ ਵਿੱਚ ਇੱਕ ਦਰਜਨ ਤੋਂ ਜਿਆਦਾਵਾਰ ਤਲਬ ਹੋ ਚੁੱਕੇ ਹਨ ਅਤੇ ਦੋ ਵਾਰ ਉਹ ਜਾਂਚ ਟੀਮ ਅੱਗੇ ਪੇਸ਼ ਵੀ ਨਹੀਂ ਹੋਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ