ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ, ਪੂਜਨੀਕ ਗੁਰੂ ਜੀ ਨੇ ਦਿੱਤਾ ਜਵਾਬ

ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।

ਸਵਾਲ: ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਗੱਲ ਦਾ ਮਜ਼ਾਕ ਉਡਾਉਂਦੀ ਹੈ ਉਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ?
ਜਵਾਬ: ਇਹ ਗਲਤ ਚੀਜ਼ ਹੈ ਆਪਣੇ ਮਾਂ-ਬਾਪ ਦਾ ਮਜ਼ਾਕ ਉਡਾਉਣਾ, ਇੱਕ ਤਰ੍ਹਾਂ ਆਪਣੇ ਹੀ ਖੂਨ ਦਾ ਮਜ਼ਾਕ ਉਡਾ ਰਹੇ ਹੋ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸਗੋਂ ਸਿਮਰਨ ਨਾਲ, ਭਗਤੀ ਨਾਲ, ਇਬਾਦਤ ਨਾਲ, ਤੁਸੀਂ ਸਤਿਕਾਰ ਕਰਨਾ ਸਿੱਖੋ ਰਾਮ ਨਾਮ ਤੋਂ ਬਿਨਾਂ ਸਾਨੂੰ ਨਹੀਂ ਲੱਗਦਾ ਕਿ ਕੋਈ ਬੱਚਾ, ਜ਼ਿਆਦਾ ਸਮਝ ਸਕੇਗਾ ਅਤੇ ਦੂਜੀ ਗੱਲ, ਤੁਸੀਂ ਟਾਈਮ ਨਹੀਂ ਦਿੰਦੇ ਬੱਚਿਆਂ ਨੂੰ ਸ਼ੁਰੂ ਤੋਂ, ਤਾਂ ਕਿਤੇ ਨਾ ਕਿਤੇ ਇਰੀਟੇਟ ਹੋ ਕੇ ਤੁਹਾਡੇ ਖਿਲਾਫ਼ ਹੋ ਜਾਂਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਬਚਪਨ ਤੋਂ ਬੱਚਿਆਂ ਨੂੰ ਸਹੀ ਸੰਸਕਾਰ ਦਿਓ, ਤੁਸੀਂ ਆਪਣੇ ਮਾਂ-ਬਾਪ ਦੀ ਇੱਜਤ ਉਨ੍ਹਾਂ ਸਾਹਮਣੇ ਕਰਦੇ ਰਹੋ, ਤਾਂ ਯਕੀਨਨ ਉਹ ਤੁਹਾਡੇ ਤੋਂ ਹੀ ਸਿੱਖਣਗੇ ਜੋ ਜ਼ਰੂਰ ਸੰਭਵ ਹੋ ਸਕਦਾ ਹੈ

ਸਵਾਲ: ਇੱਕ ਨੌਜਵਾਨ ਦਾ ਰਹਿਣ-ਸਹਿਣ ਅਤੇ ਪਹਿਰਾਵਾ ਕਿਹੋ-ਜਿਹਾ ਹੋਣਾ ਚਾਹੀਦਾ?

ਜਵਾਬ: ਪੰਜਾਬੀ ਦੀ ਕਹਾਵਤ ਹੈ :- ਪਹਿਨੋ ਜੱਗ ਭਾਉਂਦਾ, ਖਾਓ ਮਨ ਪਾਉਂਦਾ ਸੰਸਾਰ ਵਿਚ ਜੋ ਚੀਜ਼ ਚੰਗੀ ਲੱਗਦੀ ਹੋਵੇ, ਧਰਮ ਕਹਿੰਦੇ ਹਨ, ਉਸ ਨੂੰ ਪਹਿਨੋ ਅਤੇ ਖਾਓ ਉਹ ਜੋ ਖੁਦ ਨੂੰ ਚੰਗਾ ਲੱਗਦਾ ਹੋਵੇ ਦੁਨੀਆ ’ਚ ਤਾਂ ਪਤਾ ਨਹੀਂ ਕਿਸ ਨੂੰ ਕੀ ਚੀਜ ਚੰਗੀ ਲੱਗਦੀ ਹੈ ਤੁਹਾਡੇ ਸਰੀਰ ਲਈ ਕੀ ਪਤਾ ਸਾਈਡ ਇਫੈਕਟ ਕਰਦੀ ਹੋਵੇ, ਐਲਰਜੀ ਕਰਦੀ ਹੋਵੇ ਤਾਂ ਚੰਗਾ ਪਹਿਰਾਵਾ ਸਾਡੇ ਅਨੁਸਾਰ ਉਹੀ ਹੈ, ਚਾਹੇ ਤੁਸੀਂ ਫੈਸ਼ਨ ਕਰੋ, ਪਰ ਜਿਸ ’ਚ ਦੇਖਣ ਵਾਲੇ ਨੂੰ ਪਾਜ਼ਿਟਿਵ ਵੇਵਸ ਆਉਣੀਆਂ ਚਾਹੀਦੀਆਂ ਹਨ ਕਈ ਲੋਕ ਇਤਰਾਜ਼ ਕਰਦੇ ਹਨ ਕਿ ਬੇਟੀਆਂ ਦੇ ਘੱਟ ਕੱਪੜੇ ਹੁੰਦੇ ਹਨ, ਆਦਮੀ ਦੀ ਗੰਦੀ ਸੋਚ ਹੁੰਦੀ ਹੈ, ਜੀ ਨਹੀਂ ਸਾਡੇ ਧਰਮਾਂ ’ਚ ਬੇਟੀ ਨੂੰ ਹੀਰਾ ਕਿਹਾ ਗਿਆ ਹੈ ਅਤੇ ਹੀਰੇ ਨੂੰ ਕੋਈ ਨੰਗਾ ਜਾਂ ਖੁੱਲ੍ਹਾ ਨਹੀਂ ਛੱਡਦਾ।

ਅੱਜ ਸਮਾਜ ਇਸ ਦਿਸ਼ਾ ’ਚ ਜਾ ਰਿਹਾ ਹੈ ਸੱਭਿਆਚਾਰ ਸਾਡਾ ਗੁਆਚਦਾ ਜਾ ਰਿਹਾ ਹੈ, ਸੱਭਿਆਚਾਰ ਵਿਚ ਬਦਲਾਅ ਬਹੁਤ ਆਉਂਦੇ ਜਾ ਰਹੇ ਹਨ ਲੋਕ ਵਿਦੇਸ਼ੀ ਕਲਚਰ ਨੂੰ ਅਪਣਾਉਂਦੇ ਜਾ ਰਹੇ ਹਨ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਕਿਹੋ-ਜਿਹੇ ਕੱਪੜੇ ਪਹਿਨੋ, ਉਹ ਤੁਹਾਡੀ ਮਰਜ਼ੀ ਹੈ ਪਰ ਅਸੀਂ ਧਰਮਾਂ ਅਨੁਸਾਰ ਇਹੀ ਕਹਾਂਗੇ ਕਿ ਬੇਟਾ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਪਾਜ਼ਿਟਿਵ ਵੇਵਸ ਆਉਣ, ਨਾ ਕਿ ਕੁਝ ਨੈਗੇਟੀਵਿਟੀ ਆਵੇ ਬੇਟੀਆਂ ਨੂੰ ਹੀਰਾ ਕਿਹਾ ਗਿਆ ਹੈ, ਇਹ ਕੋਈ ਛੋਟੀ-ਮੋਟੀ ਗੱਲ ਨਹੀਂ, ਬਹੁਤ ਵੱਡਾ ਦਰਜਾ ਦਿੱਤਾ ਗਿਆ ਹੈ ਅਤੇ ਹੀਰੇ ਨੂੰ ਹਮੇਸ਼ਾ ਸੰਭਾਲ ਕੇ ਰੱਖਿਆ ਜਾਂਦਾ ਹੈ ਢਕ ਕੇ ਰੱਖਿਆ ਜਾਂਦਾ ਹੈ ਇਸ ਲਈ ਸਾਡੇ ਧਰਮਾਂ ’ਚ ਕਿਹਾ ਗਿਆ ਹੈ ਕਿ ਪਰਦਾ ਭਾਵ ਉਸ ਤਰ੍ਹਾਂ ਦੇ ਕੱਪੜੇ ਪਹਿਨੋ, ਜਿਸ ਨਾਲ ਸਮਾਜ ’ਚ ਚੰਗੀਆਂ ਵੇਵਸ ਆਉਣ, ਇਹ ਸਾਰਿਆਂ ਲਈ ਹੈ ਚਾਹੇ ਲੜਕਾ ਹੋਵੇ ਜਾਂ ਲੜਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ