ਵਿਦਿਆਰਥੀ ਦੀ ਜਗਿਆਸਾ

Student Curiosity

ਕਾਸ਼ੀ ਦੇ ਇੱਕ ਸੰਤ ਕੋਲ ਇੱਕ ਵਿਦਿਆਰਥੀ ਆਇਆ ਤੇ ਬੋਲਿਆ, ‘ਗੁਰੂਦੇਵ! ਤੁਸੀਂ ਪ੍ਰਵਚਨ ਕਰਦੇ ਸਮੇਂ ਕਹਿੰਦੇ ਹੋ ਕਿ ਕੌੜੇ ਤੋਂ ਕੌੜਾ ਬੋਲ ਬੋਲਣ ਵਾਲੇ ਦੇ ਅੰਦਰ ਵੀ ਨਰਮ ਦਿਲ ਹੁੰਦਾ ਹੈ, ਪਰ ਕੋਈ ਉਦਾਹਰਨ ਅੱਜ ਤੱਕ ਨਹੀਂ ਮਿਲੀ’ ਸਵਾਲ ਸੁਣ ਕੇ ਸੰਤ ਗੰਭੀਰ ਹੋ ਗਏ, ਬੋਲੇ, ‘ਵਤਸ, ਇਸ ਦਾ ਜ਼ਵਾਬ ਮੈਂ ਕੁਝ ਸਮੇਂ ਬਾਅਦ ਦੇ ਸਕਾਂਗਾ’ ਇੱਕ ਮਹੀਨੇ ਬਾਦ ਵਿਦਿਆਰਥੀ ਸੰਤ ਕੋਲ ਪਹੁੰਚਿਆ ਉਸ ਸਮੇਂ ਸੰਤ ਪ੍ਰਵਚਨ ਕਰ ਰਹੇ ਸਨ ਪ੍ਰਵਚਨ ਸਮਾਪਤ ਹੋਣ ਤੋਂ ਬਾਅਦ ਸੰਤ ਨੇ ਗਿਰੀ ਦਾ ਇੱਕ ਸਖ਼ਤ ਗੋਲਾ ਵਿਦਿਆਰਥੀ ਨੂੰ ਦਿੱਤਾ ਤੇ ਬੋਲੇ, ‘ਵਤਸ, ਇਸ ਨੂੰ ਤੋੜ ਕੇ ਇਸ ਦੀ ਗਿਰੀ ਕੱਢ ਕੇ ਸਾਰੇ ਭਗਤਾਂ ਨੂੰ ਵੰਡ ਦਿਓ’ ਵਿਦਿਆਰਥੀ ਗੋਲਾ ਲੈ ਕੇ ਉਸ ਨੂੰ ਤੋੜਨ ਲੱਗਾ ਗੋਲਾ ਬਹੁਤ ਸਖ਼ਤ ਸੀ।

ਬਹੁਤ ਕੋਸ਼ਿਸ਼ ਕਰਨ ਤੋਂ ਬਾਦ ਵੀ ਉਹ ਨਹੀਂ ਟੁੱਟਾ ਵਿਦਿਆਰਥੀ ਨੇ ਕਿਹਾ, ‘ਗੁਰੂਦੇਵ, ਇਹ ਬਹੁਤ ਸਖ਼ਤ ਹੈ ਕੋਈ ਔਜ਼ਾਰ ਹੋਵੇ ਤਾਂ ਇਸ ਨੂੰ ਤੋੜ ਦਿਆਂ’ ਸੰਤ ਬੋਲੇ, ‘ਔਜ਼ਾਰ ਲੈ ਕੇ ਕੀ ਕਰੋਗੇ ਕੋਸ਼ਿਸ਼ ਕਰੋ, ਟੁੱਟ ਜਾਵੇਗਾ’ ਉਹ ਫਿਰ ਤੋੜਨ ਲੱਗਾ ਇਸ ਵਾਰ ਗੋਲਾ ਟੁੱਟ ਗਿਆ ਉਸ ਨੇ ਗਿਰੀ ਕੱਢ ਕੇ ਭਗਤਾਂ ‘ਚ ਵੰਡ ਦਿੱਤੀ ਤੇ ਬੈਠ ਗਿਆ ਇੱਕ-ਇੱਕ ਕਰਕੇ ਸਾਰੇ ਭਗਤ ਚਲੇ ਗਏ ਸੰਤ ਵੀ ਉੱਠ ਕੇ ਜਾਣ ਲੱਗੇ ਤਾਂ ਵਿਦਿਆਰਥੀ ਬੋਲਿਆ, ‘ਗੁਰੂਦੇਵ! ਹਾਲੇ ਤੱਕ ਮੇਰੇ ਸਵਾਲ ਦਾ ਜ਼ਵਾਬ ਨਹੀਂ ਮਿਲਿਆ। (Student Curiosity)

ਸੰਤ ਮੁਸਕੁਰਾ ਕੇ ਬੋਲੇ, ‘ਵਤਸ, ਜਿਸ ਤਰ੍ਹਾਂ ਕਰੜੇ ਗੋਲੇ ਵਿਚ ਨਰਮ ਗਿਰੀ ਭਰੀ ਹੁੰਦੀ ਹੈ, ਉਸੇ ਤਰ੍ਹਾਂ ਸਖ਼ਤ ਤੋਂ ਸਖ਼ਤ ਆਦਮੀ ਵਿਚ ਵੀ ਕਿਤੇ ਨਾ ਕਿਤੇ ਨਰਮ ਦਿਲ ਹੁੰਦਾ ਹੈ ਪਰ ਉਸ ਨੂੰ ਕਿਸੇ ਔਜ਼ਾਰ ਨਾਲ ਬਾਹਰ ਨਹੀਂ ਕੱਢਿਆ ਜਾ ਸਕਦਾ ਉਹ ਤਾਂ ਵਾਰ-ਵਾਰ ਦੇ ਯਤਨ ਨਾਲ ਹੀ ਦਿਖਾਈ ਦੇਵੇਗਾ ਜੇਕਰ ਕੋਈ ਕੌੜੇ ਬੋਲੇ ਬੋਲਦਾ ਹੈ ਤਾਂ ਉਨ੍ਹਾਂ ਨੂੰ ਗ੍ਰਹਿਣ ਕਰਨ ਅਤੇ ਉਸ ਪ੍ਰਤੀ ਨਰਮ ਵਿਵਹਾਰ ਕਰਨ ਨਾਲ ਹੀ ਕਿਸੇ ਦਾ ਸੁਭਾਅ ਬਦਲਿਆ ਜਾ ਸਕਦਾ ਹੈ। (Student Curiosity)