ਬਿਜਲੀ ਕੱਟਾਂ ਤੋਂ ਤ੍ਰਾਹੀ-ਤ੍ਰਾਹੀ ਕਰ ਲੋਕ ਸੜਕਾਂ ’ਤੇ , ਕੈਪਟਨ ਸਿਸਵਾਂ ’ਚ ਫਰਮਾ ਰਿਹਾ ਐ ਆਰਾਮ : ਭਗਵੰਤ ਮਾਨ

Bhagwant Mann Sachkahoon

ਕਿਹਾ, ‘ਆਪ’ ਦਾ ਵਾਅਦਾ, ਅਮਰਿੰਦਰ ਨੂੰ ਦੇਣਾ ਪਊਗਾ ਜੁਆਬ

  •  ਸੁਖਬੀਰ ਦੇ ਚਾਚੇ ਦੀ ਚੱਲ ਰਹੀ ਐ ਸਰਕਾਰ, ਉਹ ਵੇਚਦਾ ਫਿਰਦੈ ਪੱਖੀਆਂ
  •  ਹਰਸਿਮਰਤ ਕਰ ਦੇਣੀ ਐ ਬਿਲਕੁਲ ਵਿਹਲੀ, ਝੋਨਾ ਹੀ ਬੀਜਦੀ ਫਿਰੂ ਹਰ ਸਾਲ

ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਵਿੱਚ ਵੱਡੇ ਤੋਂ ਲੈ ਕੇ ਛੋਟਾ ਬੱਚਾ ਗਰਮੀ ਤੋਂ ਤ੍ਰਾਹੀ ਤ੍ਰਾਹੀ ਕਰਦਾ ਸੜਕਾਂ ’ਤੇ ਆਉਣ ਨੂੰ ਮਜ਼ਬੂਰ ਹੋਇਆ ਬੈਠਾ ਹੈ ਪਰ ਪੰਜਾਬ ਦਾ ਕੈਪਟਨ ਅਖਵਾਉਣ ਵਾਲਾ ਅਮਰਿੰਦਰ ਸਿੰਘ ਆਪਣੇ ਸਿਸਵਾਂ ਫਾਰਮ ਵਿੱਚ ਆਰਾਮ ਫਰਮਾ ਰਿਹਾ ਹੈ। ਅਸੀਂ ਵੀ ਆਮ ਆਦਮੀ ਪਾਰਟੀ ਵਾਲੇ ਹੁੰਦੇ ਹਾਂ, ਜੇਕਰ ਕੱਲ੍ਹ ਹੀ ਸਿਸਵਾਂ ਫਾਰਮ ਜਾ ਕੇ ਅਮਰਿੰਦਰ ਸਿੰਘ ਤੋਂ ਜੁਆਬ ਨਾ ਲਿਆ ਤਾਂ ਆਖਿਓ। ਅਸੀਂ ਡਾਂਗਾਂ , ਸੋਟਾ ਜਾਂ ਫਿਰ ਬੰਦੂਕਾਂ ਲੈ ਕੇ ਨਹੀਂ ਜਾਣਾ, ਜਿਹੜਾ ਸਾਡੇ ਤੋਂ ਕਿਸੇ ਨੂੰ ਡਰ ਹੋਵੇਗਾ, ਅਸੀਂ ਪੰਜਾਬ ਦੇ ਲੋਕਾਂ ਦਾ ਜੁਆਬ ਲੈਣ ਜਾਣਾ ਹੈ, ਇਸ ਲਈ ਜਦੋਂ ਅਸੀਂ ਸਿਸਵਾਂ ਫਾਰਮ ਹਾਊੁਸ ਨੂੰ ਘੇਰਨ ਆਵਾਂਗੇ ਤਾਂ ਅਮਰਿੰਦਰ ਸਿੰਘ ਬਾਹਰ ਆ ਕੇ ਸਾਡੀ ਸੁਣ ਜ਼ਰੂਰ ਲੈਣ, ਨਹੀਂ ਤਾਂ ਭਾਵਂੇ ਪੁਲਿਸ ਡਾਂਗਾਂ ਮਾਰੇ ਜਾਂ ਫਿਰ ਜਲ-ਤੌਪਾਂ ਚਲਾਵੇ ਅਸੀਂ ਤਾਂ ਸਿਸਵਾਂ ਫਾਰਮ ਹਾਊਸ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ।

Private, Companies, Able, Recover, 'defaulting' ਬਿਜਲੀ ਦੇ ਮੁੱਦੇ ’ਤੇ ਮੁਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਨੂੰ ਘੇਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਅਮਰਿੰਦਰ ਸਿੰਘ ’ਤੇ ਤਿੱਖਾ ਹਮਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੇ ਐਗਰੀਮੈਂਟ ਕਰਕੇ ਪੰਜਾਬ ਨੂੰ ਬਰਬਾਦ ਕਰਨ ਵਾਲਾ ਸੁਖਬੀਰ ਬਾਦਲ ਹੁਣ ਡਰਾਮੇਬਾਜ਼ੀ ਕਰਦਾ ਨਜ਼ਰ ਆ ਰਿਹਾ ਹੈ। ਉਹਨੂੰ ਆਪਣੇ ਚਾਚੇ ਦੀ ਸਰਕਾਰ ਵਿੱਚ ਕੋਈ ਹੋਰ ਕੰਮ ਤਾਂ ਨਹੀਂ ਮਿਲਿਆ, ਇਸ ਲਈ ਅੱਜ ਸੜਕਾਂ ’ਤੇ ਉੱਤਰ ਕੇ ਪੱਖੀਆਂ ਵੇਚਦਾ ਹੋਇਆ ਨਜ਼ਰ ਆ ਰਿਹਾ ਸੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਹੁਣ ਇਨ੍ਹਾਂ ਨੂੰ ਇਸ ਜੋਗਾ ਹੀ ਛੱਡ ਦਿੱਤਾ ਹੈ ਕਿ ਪੱਖੀਆਂ ਵੇਚਦੇ ਫਿਰਨ।

3 ਜੁਲਾਈ ਨੂੰ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਕੀਤਾ ਜਾਵੇਗਾ ਘਿਰਾਓ

ਉਨ੍ਹਾਂ ਕਿਹਾ ਕਿ ਅੱਜ ਹਰਸਿਮਰਤ ਕੌਰ ਬਾਦਲ ਵੀ ਝੋਨੇ ਦੇ ਖੇਤ ਵਿੱਚ ਦਿਖਾਈ ਦੇ ਰਹੀ ਸੀ ਅਤੇ ਉਹ ਕਹਿਣਾ ਚਾਹੁੰਦੇ ਹਨ ਕਿ ਹਰਸਿਮਰਤ ਕੌਰ ਹੁਣ ਆਮ ਲੋਕਾਂ ਨੂੰ ਆਪਣੇ ਖੇਤਾਂ ਵਿੱਚ ਹੀ ਨਜ਼ਰ ਆਇਆ ਕਰੇਗੀ, ਕਿਉਂਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਹਰ ਪਾਸੇ ਤੋਂ ਵਿਹਲਾ ਕਰ ਦੇਣਾ ਹੈ, ਜਿਸ ਤੋਂ ਬਾਅਦ ਆਪਣੇ ਖੇਤਾਂ ਵਿੱਚ ਝੋਨਾ ਲਾਉਣ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਕੋਲ ਕੋਈ ਕੰਮ ਵੀ ਨਹੀਂ ਰਹਿਣਾ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ 3 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਜਾਵੇਗਾ, ਜਿਸ ਵਿੱਚ ਉਨ੍ਹਾਂ ਦੀ ਪਾਰਟੀ ਦੇ ਸਾਰੇ ਆਗੂ ਮੌਜੂਦ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।