ਖਵਾਜ਼ਾ ਦੀ ਦਰਗਾਹ ਧਮਾਕਾ ਮਾਮਲੇ ‘ਚ ਫੈਸਲਾ 8 ਮਾਰਚ ਨੂੰ

Sach Kahoon Punjabi Desk Picture
Published On

(ਏਜੰਸੀ) ਜੈਪੁਰ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਕੌਮੀ ਜਾਂਚ ਏਜੰਸੀ (ਐਨਆਈਜੀ) ਦੀ ਵਿਸ਼ੇਸ਼ ਅਦਾਲਤ ਨੇ ਖਵਾਜ਼ਾ ਦੀ ਦਰਗਾਹ ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਫੈਸਲੇ ਨੂੰ 8 ਮਾਰਚ ਤੱਕ ਟਾਲ ਦਿੱਤਾ ਹੈ। ਅਦਾਲਤ ਨੇ ਸ਼ਨਿੱਚਰਵਾਰ ਨੂੰ ਅਜਮੇਰ ਸਥਿੱਤ ਖਵਾਜਾ ਮੋਈਨੁਦੀਨ ਹਸਨ ਚਿਸ਼ਤੀ ਦਰਗਾਹ ‘ਤੇ ਹੋਏ ਬੰਬ ਧਮਾਕੇ ਮਾਮਲੇ ‘ਚ ਸੁਣਵਾਈ ਕਰਦਿਆਂ ਫੈਸਲਾ 8 ਮਾਰਚ ਤੱਕ ਟਾਲ ਦਿੱਤਾ ਸੁਣਵਾਈ ਦੌਰਾਨ   ਲਗਭਗ 451 ਦਸਤਾਵੇਜ਼ ਤੇ 159 ਗਵਾਹ ਪੇਸ਼ ਹੋਏ। ਜ਼ਿਕਰਯੋਗ ਹੈ ਕਿ 11 ਅਕਤੂਬਰ 2007 ਦੀ ਸ਼ਾਮ ਨੂੰ ਦਰਗਾਹ ਕੰਪਲੈਕਸ ‘ਚ ਹੋਏ ਬੰਬ ਧਮਾਕੇ ‘ਚ 3 ਲੋਕ ਮਾਰੇ ਗਏ ਸਨ ਤੇ 15 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts