ਪਤਨੀ ਨੇ ਪਤੀ ਦਾ ਗਲ ਘੁੱਟ ਕੇ ਕੀਤਾ ਕਤਲ

Sach Kahoon Punjabi Desk Picture
Published On

ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼) । ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿੱਚ ਪਤੀ ਪਤਨੀ ਦਾ ਰਿਸ਼ਤਾ ਉਸ ਸਮੇਂ ਤਾਰ-ਤਾਰ ਹੋ ਗਿਆ ਜਦੋਂ ਭਾਗੀਵਾਂਦਰ ਦੀ ਇੱਕ ਔਰਤ ਤੇ ਉਸਦੇ ਸਾਥੀ ਨੇ ਗੈਰ ਸਮਾਜਿਕ ਰਿਸ਼ਤਿਆਂ ਦੇ ਚਲਦਿਆਂ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਇਸ ਮਾਮਲੇ ‘ਚ ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਉਸਦੇ ਕਥਿਤ ਸਾਥੀ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕ ਦੀ ਭੈਣ ਪਾਲੋ ਪਤਨੀ ਗੁਰਸੇਵਕ ਸਿੰਘ ਵਾਸੀ ਝੰਡੂਕੇ ਨੇ ਤਲਵੰਡੀ ਸਾਬੋ ਦੇ ਥਾਣਾ ਮੁਖੀ ਜਗਦੀਸ਼ ਕੁਮਾਰ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸਦੇ ਭਰਾ ਗੋਪਾਲ ਸਿੰਘ ਕਾਲੂ (40) ਪੁੱਤਰ ਹਾਕਮ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਨਿੱਕਾ ਸਿੰਘ ਨਾਲ ਗੈਰ ਸਮਾਜਿਕ ਸਬੰਧ ਸਨ ਜਿਸ ਦੇ ਚਲਦਿਆਂ ਕਰਮਜੀਤ ਕੌਰ ਤੇ ਉਸਦੇ ਸਾਥੀ ਨਿੱਕਾ ਸਿੰਘ ਨੇ ਸਲਾਹ ਮਸ਼ਵਰਾ ਕਰਕੇ ਰਾਤ ਨੂੰ ਗੋਪਾਲ ਸਿੰਘ (40) ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ । ਇਸ ਮਾਮਲੇ ‘ਚ ਪੁਲਿਸ ਨੇ ਥਾਣਾ ਤਲਵੰਡੀ ਸਾਬੋ ਵਿੱਚ ਕਰਮਜੀਤ ਕੌਰ ਪਤਨੀ ਗੋਪਾਲ ਸਿੰਘ ਤੇ ਉਸਦੇ ਸਾਥੀ ਨਿੱਕਾ ਸਿੰਘ ਪੁੱਤਰ ਗੋਰਾ ਸਿੰਘ ‘ਤੇ 302, 34 ਤਹਿਤ ਮਾਮਲਾ ਦਰਜ ਕਰ ਲਿਆਾ ਹੈ। ਪੁਲਿਸ ਕਥਿਤ ਦੋਸੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਪਰ ਅਜੇ ਤੱਕ ਕਥਿਤ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।

About The Author

Latest News

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ; ਕਿਹਾ- ਉਨ੍ਹਾਂ ਦੀ ਅਦੁੱਤੀ ਸ਼ਹਾਦਤ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ
Punjab 'ਚ ਬਿਨਾ ਕੈਸ਼ ਤੇ ਫ਼ਰਮਾਇਸ਼ ਤੋਂ ਸਿਰਫ਼ ਯੋਗਤਾ ਦੇ ਅਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ: ਮੁੱਖ ਮੰਤਰੀ ਮਾਨ
Haryana News: 73 ਸਾਲਾਂ ਦੀ ਉਮਰ ’ਚ 10 ਕਿਲੋਮੀਟਰ ਦੌੜੇ ਤ੍ਰਿਲੋਕੀਨਾਥ ਇੰਸਾਂ, ਸੀਐੱਮ ਨੇ ਕੀਤਾ ਸਨਮਾਨਿਤ
Sirsa News: ਸਰਸਾ ’ਚ ਤੈਰਾਕੀ ਪ੍ਰਤਿਭਾਵਾਂ ਦਾ ਉਤਸ਼ਾਹ ਸਿਖ਼ਰ ’ਤੇ, ਮਾਪਿਆਂ ਤੇ ਕੋਚਾਂ ਨੇ ਸਵਿਮਿੰਗ ਪੂਲ ਦੀਆਂ ਆਧੁਨਿਕ ਸੁਵਿਧਾਵਾਂ ਅਤੇ ਸੁਚੱਜੇ ਪ੍ਰਬੰਧਾਂ ਨੂੰ ਖੂਬ ਸਲਾਹਿਆ
CBSE North Zone-II Boys Swimming Championship 2026: ਆਧੁਨਿਕ ਖੇਡ ਇੰਫ੍ਰਾਸਟਰਕਚਰ ਅਤੇ ਪ੍ਰਬੰਧਾਂ ਦੇ ਮੁਰੀਦ ਹੋਏ ਖਿਡਾਰੀ, ਮਾਪੇ ਅਤੇ ਸੀਬੀਐੱਸਈ ਅਧਿਕਾਰੀ

Related Posts