Dairy Farming Project: ਸੋਨੇ ਵਾਂਗ ਤੂੜੀ ਦੇ ਚੜ੍ਹ ਰਹੇ ਭਾਅ ਨੇ ਪਸ਼ੂ ਪਾਲਕਾਂ ਨੂੰ ਫਿਕਰਾਂ ’ਚ ਪਾਇਆ

ਆਉਂਦੇ ਸਿਆਲ਼ ਤੱਕ ਤੂੜੀ ਦਾ ਭਾਅ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਜਾ ਸਕਦੈ

Ravinder Sharma Picture
Published On

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਕਿਸਾਨਾਂ ਦਾ ਮੁੱਖ ਧੰਦਾ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦੇ ਨਾਲ ਵੀ ਕਿਸਾਨਾਂ ਦਾ ਕਾਰੋਬਾਰ ਚਲਦਾ ਹੈ, ਜਿਸ ’ਤੇ ਚਲਦਿਆਂ ਪਸ਼ੂਆਂ ਦਾ ਖਰਚਾ ਖਾਦ-ਖੁਰਾਕ ਦਹ ਜ਼ਿਆਦਾ ਹੋਣ ਕਰਕੇ ਕਿਸਾਨਾਂ ਦਾ ਪਸ਼ੂ ਪਾਲਕ ਧੰਦਾ ਪਛੜਦਾ ਨਜ਼ਰ ਆ ਰਿਹਾ ਹੈ, ਕਿਸਾਨਾਂ ਨੂੰ ਆਪਣੇ ਪਸੂ ਪਾਲਣ ਲਈ ਕਣਕ, ਖਲ, ਫੀਡ ਤੋਂ ਇਲਾਵਾ ਤੂੜੀ ਦਾ ਹਰੇ ਚਾਰੇ ਵਿੱਚ ਸੇਵਨ ਵੱਡੇ ਪੱਧਰ ’ਤੇ ਕਰਨਾ ਪੈਂਦਾ ਹੈ, ਜਿਸ ਦੀ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਫਸਲ ਨੂੰ ਕਟਾਈ ਉਪਰੰਤ ਤੂੜੀ ਦੀ ਸਾਂਭ-ਸੰਭਾਲ ਵੱਡੇ ਪੱਧਰ ’ਤੇ ਕਰਨੀ ਪੈਂਦੀ ਹੈ।

ਅੱਜ-ਕੱਲ੍ਹ ਹਾਲਾਂਕਿ ਕਣਕ ਦੀ ਸੀਜ਼ਨ ਦੀ ਵਾਢੀ ਨੂੰ ਦੋ ਮਹੀਨਿਆਂ ਦਾ ਸਮਾਂ ਹੋਇਆ ਹੈ, ਪਰ ਤੂੜੀ ਦਾ ਭਾਅ ਵਧਣ ਕਰਕੇ ਪਸ਼ੂ ਪਾਲਕਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਬਣ ਗਿਆ ਹੈ, 250 ਰੁਪਏ ਪ੍ਰਤੀ ਕੁਇੰਟਲ ਵਾਲੀ ਤੂੜੀ ਹੁਣ 500 ਦੇ ਅੰਕੜੇ ਨੂੰ ਪਾਰ ਕਰਦੀ ਨਜ਼ਰ ਆ ਰਹੀ ਹੈ ਤੂੜੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਣਕ ਦਾ ਘਾਟਾ ਤੂੜੀ ਨੇ ਪੂਰਾ ਕਰ ਦਿੱਤਾ ਸਰਦੀਆਂ ਦੇ ਮੌਸਮ ਵਿੱਚ ਤੂੜੀ ਦਾ ਭਾਅ ਹੋਰ ਵਧਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ, ਤੂੜੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਖਿੜੇ ਹਨ, ਉਥੇ ਹੀ ਪਸ਼ੂ ਪਾਲਕਾਂ ਦੀ ਚਿੰਤਾ ’ਚ ਵਾਧਾ ਹੋਇਆ ਹੈ। 

Read Also : ਅੱਗ ਵਰ੍ਹਾਉਂਦੀ ਗਰਮੀ ਨੇ ਲੋਕਾਂ ਨੂੰ ਘਰਾਂ ’ਚ ‘ਤਾੜਿਆ’

ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਮੰਡੀ ’ਚ ਤੂੜੀ ਦਾ ਕਾਰੋਬਾਰ ਗਰਮਾ ਗਿਆ ਹੈ, ਹਰ ਰੋਜ਼ 60 ਟਰਾਲੀਆਂ ਬਾਹਰਲੇ ਸੂਬਿਆਂ ਨੂੰ ਜਾ ਰਹੀਆਂ ਹਨ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਤੂੜੀ ਦਾ ਭਾਅ 600 ਤੋਂ 650 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ ਜਦੋਂਕਿ ਪਿਛਲੇ ਸਾਲ ਇਸੇ ਸਮੇਂ ਇਹ ਭਾਅ ਸਿਰਫ 250 ਤੋਂ 300 ਰੁਪਏ ਪ੍ਰਤੀ ਕੁਇੰਟਲ ਸੀ ਤੂੜੀ ਦੇ ਵਪਾਰੀ ਸੁਖਵਿੰਦਰ ਸਿੰਘ ਬਿੱਲੂ ਵਾਸੀ ਗੰਢੂਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਤੂੜੀ ਦੀ ਮੰਗ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵਧ ਗਈ ਹੈ।

ਉਨ੍ਹਾਂ ਕਿਹਾ ਕਿ ਤੂੜੀ ਪੇਪਰ ਬਣਾਉਣ ਲਈ ਕਾਲਾ ਅੰਬ ਹਿਮਾਚਲ, ਅਹਿਮਦਗੜ੍ਹ ਪੰਜਾਬ, ਧੌਲਾ ਬਰਨਾਲਾ, ਪਿਹੋਵਾ ਵਿਖੇ ਲੱਗੀਆਂ ਫੈਕਟਰੀਆਂ ਵਿੱਚ ਜ਼ਿਆਦਾਤਰ ਜਾਣ ਕਰਕੇ ਵੀ ਤੂੜੀ ਦੇ ਰੇਟ ਅਸਮਾਨੀ ਹੋ ਗਏ ਹਨ ਪਿੰਡ ਖੋਖਰ ਖੁਰਦ ਦੇ ਇੱਕ ਡੇਅਰੀ ਫਾਰਮਰ ਨੇ ਕਿਹਾ ਕਿ ਪਹਿਲਾਂ 100 ਕੁਇੰਟਲ ਤੂੜੀ 25 ਹਜ਼ਾਰ ਵਿੱਚ ਆ ਜਾਂਦੀ ਸੀ, ਹੁਣ ਉਸੇ ਲਈ 60-65 ਹਜ਼ਾਰ ਦੇਣੇ ਪੈ ਰਹੇ ਹਨ। ਦੁੱਧ ਦੇ ਭਾਅ ਨਹੀਂ ਵਧੇ, ਪਰ ਖਰਚਾ ਦੁੱਗਣਾ ਹੋ ਗਿਆ ਹੈ।

ਗੁਰਸੇਵਕ ਸਿੰਘ ਘੋੜੇਨਬ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 10-15 ਸਾਲ ਪਹਿਲਾਂ ਕਿਸਾਨ ਆਪਣੇ ਖੇਤਾਂ ਦੇ ਵਿੱਚ ਪਸ਼ੂਆਂ ਲਈ ਤੂੜੀ ਸੰਭਾਲ ਲਈ ਵੱਡੇ-ਵੱਡੇ ਸੈਂਕੜੇ ਮਣਾਂ ਦੇ ਕੁੱਪ ਲਾਇਆ ਕਰਦੇ ਸਨ ਅਤੇ ਘਰਾਂ ਦੇ ਵਿੱਚ ਰੱਖਦੇ ਸਨ, ਜਿਸ ਦੀ ਕਿ ਪੂਰੇ ਸਾਲ ਤੂੜੀ ਦੀ ਵਰਤੋਂ ਹੁੰਦੀ ਸੀ।

About The Author

Related Posts