Bikram Singh Majithia: ਬਿਕਰਮ ਮਜੀਠੀਆ ਨੂੰ ਲੈ ਕੇ ਮਜੀਠਾ ’ਚ ਸ਼ੁਰੂ ਹੋਈ ਪੋਸਟਰ ਜੰਗ, ਕਿਤੇ ਗੁੰਮਸ਼ੁਦਾ ਤੇ ਕਿਤੇ...

ਪੋਸਟਰ ਕੰਧਾਂ ਅਤੇ ਬਿਜਲੀ ਦੇ ਖੰਭਿਆਂ ਉਪਰ ਲਗਾਏ ਗਏ

Ravinder Sharma Picture
Published On

ਅੰਮ੍ਰਿਤਸਰ (ਰਾਜਨ ਮਾਨ)। ਨਗਰ ਕੌਂਸਲ ਚੋਣਾਂ ਦੌਰਾਨ ਹੋਏ ਝਗੜੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਉਪਰ ਕੇਸ ਦਰਜ਼ ਹੋਣ ਤੋਂ ਬਾਅਦ ਮਜੀਠੀਆ ਦੇ ਲਾਪਤਾ ਹੋਣ ਕਾਰਨ ਮਜੀਠਾ ਹਲਕੇ ਵਿੱਚ ਮਜੀਠੀਆ ਦੇ ਗੁੰਮਸ਼ੁਦਾ ਦੇ ਪੋਸਟਰ ਲੱਗਣ ਤੋਂ ਬਾਅਦ ਅੱਜ ਮਜੀਠੀਆ ਹਮਾਇਤੀਆਂ ਵਲੋਂ ਟਾਈਗਰ ਅਬੀ ਜਿੰਦਾ ਹੈ ਦੇ ਪੋਸਟਰ ਮਜੀਠਾ ਸ਼ਹਿਰ ਵਿਚ ਲਗਾਏ ਗਏ ਹਨ।

ਇਥੇ ਵਰਣਨਯੋਗ ਹੈ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਪੁਲਿਸ ਵਲੋਂ ਵੋਟਾਂ ਵਾਲੇ ਦਿਨ ਆਪ ਅਤੇ ਅਕਾਲੀ ਵਰਕਰਾਂ ਵਿਚਕਾਰ ਹੋਏ ਝਗੜੇ ਦੇ ਸਬੰਧ ਵਿੱਚ ਅਕਾਲੀ ਵਰਕਰ ਜੋਬਨਪ੍ਰੀਤ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਦੇ ਵਿਰੁੱਧ ਬਿਕਰਮ ਮਜੀਠੀਆ ਵੱਲੋਂ ਆਪਣੇ ਸਾਥੀਆਂ ਨਾਲ ਮਿਲਕੇ ਮਜੀਠਾ ਥਾਣੇ ਵਿਚ ਧਰਨਾ ਦਿੱਤਾ ਗਿਆ ਅਤੇ ਥਾਣੇ ਅੰਦਰ ਦਾਖਲ ਹੋ ਕੇ ਜੋਬਨਪ੍ਰੀਤ ਨੂੰ ਬਾਹਰ ਲਿਆਉਣ ਅਤੇ ਪੁਲਿਸ ਅਧਿਕਾਰੀਆਂ ਨਾਲ ਤਕਰਾਰ ਕਰਨ ਦੇ ਮਾਮਲੇ ਵਿੱਚ ਮਜੀਠੀਆ ਵਿਰੁੱਧ ਕੇਸ ਦਰਜ ਕੀਤਾ ਗਿਆ। ਪੁਲਿਸ ਵਲੋਂ ਮਜੀਠੀਆ ਨੂੰ ਫੜਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਗਏ।

ਮਜੀਠੀਆ ਦੇ ਗਾਇਬ ਹੋਣ ਤੇ ਮਜੀਠਾ ਕਸਬੇ ਵਿਚ ਮਜੀਠੀਆ ਦੀ ਫੋਟੋ ਲਾ ਕੇ ਗੁੰਮਸ਼ੁਦਾ ਭਗੌੜੇ ਦੀ ਤਲਾਸ਼ ਦੇ ਨਾਮ ਹੇਠ ਵੱਡੇ ਪੱਧਰ ਤੇ ਹੋਡਿੰਗ ਅਤੇ ਪੋਸਟਰ ਕੰਧਾਂ ਅਤੇ ਬਿਜਲੀ ਦੇ ਖੰਭਿਆਂ ਉਪਰ ਲਗਾਏ ਗਏ। ਲੋਕਾਂ ਨੂੰ ਮਜੀਠੀਆ ਬਾਰੇ ਪੁਲਿਸ ਨੂੰ ਸੂਚਨਾ ਦੇਣ ਲਈ ਕਿਹਾ ਗਿਆ। ਪੋਸਟਰਾਂ ਦਾ ਰੌਲਾ ਪੈਣ ਉਪਰ ਮਜੀਠੀਆ ਸਮਰਥਕਾਂ ਵੱਲੋਂ ਇਹ ਹੋਡਿੰਗ ਉਤਾਰੇ ਗਏ ਅਤੇ ਬੀਤੀ ਰਾਤ ਮਜੀਠੀਆ ਦੇ ਹੱਕ ਵਿੱਚ ਪੋਸਟਰ ਲਗਾਏ ਗਏ ਜਿਹਨਾਂ ਉਪਰ ਲਿਖਿਆ ਹੈ ਕਿ ਇਹਨਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਕਿ ਟਾਈਗਰ ਅਭੀ ਜਿੰਦਾ ਹੈ। 

Read Also : ਨੌਜਵਾਨ ਵੱਲੋਂ ਮਹਿਲਾ ਸਹਿਕਰਮੀ ਦੇ ਕਤਲ ਤੋਂ ਬਾਅਦ ਖੁਦਕੁਸ਼ੀ ਦੀ ਕੋਸ਼ਿਸ਼

ਮਜੀਠੀਆ ਨੂੰ ਲੈ ਕੇ ਇਸ ਵਕਤ ਪੋਸਟਰ ਵਾਰ ਸ਼ੁਰੂ ਹੋ ਚੁੱਕੀ ਹੈ। ਆਪ ਦੇ ਆਗੂਆਂ ਵੱਲੋਂ ਮਜੀਠੀਆ ਨੂੰ ਡਰਪੋਕ ਅਤੇ ਭਗੌੜਾ ਕਿਹਾ ਜਾ ਰਿਹਾ ਹੈ ਅਤੇ ਮਜੀਠੀਆ ਦੇ ਹਮਾਇਤੀਆਂ ਵੱਲੋਂ ਉਸਨੂੰ ਟਾਈਗਰ ਕਹਿ ਕੇ ਜੁਆਬ ਦਿੱਤਾ ਜਾ ਰਿਹਾ ਹੈ। 

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਮਾਵਾਂ ਦੇ ਪੁੱਤ ਮਰਵਾਉਣ ਵਾਲਾ ਮਜੀਠੀਆ ਅੱਜ ਆਪਣੇ ਉਪਰ ਬਣੀ ਹੈ ਤਾਂ ਬੁਜ਼ਦਿਲਾਂ ਵਾਂਗ ਖੁੱਡ ਵਿੱਚ ਲੁਕ ਗਿਆ ਹੈ। ਉਹਨਾਂ ਕਿਹਾ ਪਹਿਲਾਂ ਥਾਣਿਆਂ ਵਿੱਚ ਆਕੇ ਬਦਮਾਸ਼ੀ ਕਰਕੇ ਕਹਿੰਦਾ ਸੀ ਮੇਰੇ ਉਪਰ ਪਰਚਾ ਕਰੋ ਜਦੋਂ ਪਰਚਾ ਹੋਇਆ ਤਾਂ ਡਰਦਾ ਕਿਧਰੇ ਲੁਕ ਗਿਆ ਹੈ। ਉਹਨਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਵਰਗੇ ਆਦਮੀ ਦੇ ਪਿੱਛੇ ਨਾ ਲੱਗਣ ਜੋ ਦੂਜੀਆਂ ਮਾਵਾਂ ਦੇ ਪੁੱਤ ਮਰਵਾਉਣ ਨੂੰ ਤਿਆਰ ਰਹਿੰਦਾ ਹੈ। ਉਹਨਾਂ ਕਿਹਾ ਕਿ ਮਜੀਠੀਆ ਨੇ ਆਪਣੇ ਕਾਰਜਕਾਲ ਦੌਰਾਨ ਬੇਕਸੂਰਾਂ ਉਪਰ ਪਰਚੇ ਦਰਜ ਕਰਕੇ ਉਹਨਾਂ ਨੂੰ ਤੰਗ ਕੀਤਾ ਸੀ ਅਤੇ ਅੱਜ ਆਪਣੀਆਂ ਕੀਤੀਆਂ ਹੀ ਉਸਦੇ ਅੱਗੇ ਆ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਹਲਕੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ।

ਉਧਰ ਪੁਲਿਸ ਵੱਲੋਂ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਮਜੀਠੀਆ ਵਿਰੁੱਧ ਦਰਜ ਕੇਸ ਦੀ ਐਫਆਈਆਰ ਵੀ ਜਨਤਕ ਕੀਤੀ ਗਈ ਹੈ।

About The Author

Related Posts