ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਪੁੱਜੇ ਸੁਖਜਿੰਦਰ ਰੰਧਾਵਾ, ਖੜ੍ਹੇ ਹੋਏ ਕਈ ਕਈ ਸਵਾਲ...

ਵੱਡਾ ਸਵਾਲ: ਕੀ ਕਾਂਗਰਸ ਪਾਰਟੀ ਨੂੰ ਛੱਡ ਸਕਦੇ ਹਨ ਸੁਖਜਿੰਦਰ ਰੰਧਾਵਾ

Ravinder Sharma Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ’ਚ ਵਧ ਰਹੀ ਬਗਾਵਤ ਦੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਦਿੱਲੀ ਵਿਖੇ ਪੁੱਜ ਗਏ ਹਨ। ਸੁਖਜਿੰਦਰ ਰੰਧਾਵਾ ਦੀ ਮੀਟਿੰਗ ਕੁਝ ਹੀ ਦੇਰ ਦੇ ਵਿੱਚ ਅਮਿਤ ਸ਼ਾਹ ਨਾਲ ਹੋਵੇਗੀ।

Read Also : ਪੰਜਾਬ 'ਚ ਸਿਆਸੀ ਭੂਚਾਲ, ਕਾਂਗਰਸ ਪਾਰਟੀ ਦੋਫਾੜ, ਚੰਨੀ ਦੇ ਘਰ ਪਹੁੰਚੇ ਕਈ ਸਾਬਕਾ ਵਿਧਾਇਕ ਤੇ ਸੰਸਦ ਮੈਂਬਰ

ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਰੰਧਾਵਾ ਕਾਂਗਰਸ ਪਾਰਟੀ ਨੂੰ ਵੀ ਛੱਡਦੇ ਹੋਏ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ ਹਾਲਾਂਕਿ ਇਸ ਸਬੰਧੀ ਕੋਈ ਵੀ ਪੁਸ਼ਟੀ ਨਹੀਂ ਹੋ ਪਾ ਰਹੀ ਹੈ ਪਰ ਸੂਤਰ ਦੱਸਦੇ ਹਨ ਕਿ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਪਿੱਛੇ ਉਹਨਾਂ ਦੇ ਕਈ ਮਕਸਦ ਹੋ ਸਕਦੇ ਹਨ। ਇਸ ਬਾਰੇ ਸਥਿਤੀ ਕੁਝ ਹੀ ਦੇਰ ਬਾਅਦ ਸਪੱਸ਼ਟ ਹੋ ਜਾਵੇਗੀ ਜਦੋਂ ਸੁਖਜਿੰਦਰ ਰੰਧਾਵਾ, ਅਮਿਤ ਸ਼ਾਹ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਨਗੇ।

About The Author

Related Posts