Commonwealth Games 2026: ਸਿਮਰਨ ਕੰਬੋਜ ਨੇ ਕਾਮਨਵੈਲਥ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤ ਕੇ ਹਲਕਾ ਲੰਬੀ ਦਾ ਨਾਂਅ ਚਮਕਾਇਆ

ਭਾਰਤੀ ਮਹਿਲਾ ਕਬੱਡੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਖਿਡਾਰਨ ਵਜੋਂ ਚੋਣ

Ravinder Sharma Picture
Published On

ਲੰਬੀ (ਮੇਵਾ ਸਿੰਘ)। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਪੰਜਾਵਾ ਦੀ ਧੀ ਸਿਮਰਨ ਕੰਬੋਜ ਪੁੱਤਰ ਸੁਖਪਾਲ ਕੰਬੋਜ ਜਿਸ ਦੀ ਕਾਮਨਵੈਲਥ ਕਬੱਡੀ ਚੈਮਪੀਅਨਸ਼ਿਪ ਲਈ ਭਾਰਤੀ ਮਹਿਲਾ ਕਬੱਡੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਖਿਡਾਰਨ ਵਜੋਂ ਚੋਣ ਹੋਈ ਸੀ । ਜਿਸ ਨੇ ਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਅਹਿਮਦਾਬਾਦ ਗੁਜਰਾਤ ਵਿਖੇ ਹੋ ਰਹੀਆ ਕਾਮਨਵੈਲਥ ਚੈਂਪੀਅਨਸ਼ਿਪ ਭਾਰਤ ਅਤੇ ਯੌਗਾਂਡਾ ਵਿਚਕਾਰ ਹੋਏ ਫਾਇਨਲ ਮੈਚ ਵਿਚ ਯੌਗਾਂਡਾ ਦੀ ਟੀਮ ਨੂੰ 35-15 ਦੇ ਫਾਸਲੇ ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ । ਜੋ ਕਿ ਦੇਸ਼ ਅਤੇ ਪੰਜਾਬ ਲਈ ਮਾਣ ਦੀ ਗੱਲ ਹੈ।

ਇਸ ਤੋਂ ਇਲਾਵਾ ਖਿਡਾਰਨ ਸਿਮਰਨ ਕੰਬੋਜ ਨੇ ਅਪ੍ਰੈਲ ਮਹੀਨੇ ਚੀਨ ਵਿੱਚ ਹੋਈਆਂ ਏਸ਼ੀਅਨ ਬੀਚ ਗੇਮਜ ਵਿਚ ਵੀ ਗੋਲਡ ਮੈਡਲ ਜਿੱਤਕੇ ਦੇਸ਼ ਦੀ ਝੋਲੀ ਪਾਕੇ ਦੇਸ ਦਾ ਮਾਣ ਵਧਾਇਆ ਸੀ। ਸਿਮਰਨ ਕੰਬੋਜ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਇਲਾਕਾ ਨਿਵਾਸੀਆਂ ਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਸਿਮਰਨ ਕੰਬੋਜ ਤੇ ਉਸ ਦੇ ਪਰਿਵਾਰ ਨੂੰ ਮੁਬਾਰਕਾਂ ਮਿਲ ਰਹੀਆਂ ਹਨ।

Read Also : ਅਮਰੀਕਾ ’ਚ ਜਹਾਜ਼ ਹਾਦਸਾਗ੍ਰਸਤ, 9 ਮੌਤਾਂ

Comments

Post Your Comment

About The Author

Related Posts