ਓਬਰਾਏ ਵੱਲੋਂ ਗਵਾਲੀਅਰ ‘ਚ ਡਾਇਲਸਿਸ ਦੇ 2 ਯੂਨਿਟ ਲਾਏ ਗਏ

Sach Kahoon Punjabi Desk Picture
Published On

ਜੋਤੀਰਾਦਿੱਤਿਆ ਐਮ. ਸਿੰਧੀਆ ਵੱਲੋਂ ਉਦਘਾਟਨ

ਮੱਧ ਪ੍ਰਦੇਸ਼ ਵਿੱਚ ਟਰੱਸਟ ਦੀ ਇਕਾਈ ਦਾ ਕੀਤਾ ਗਠਨ

ਪਟਿਆਲਾ, (ਸੱਚ ਕਹੂੰ ਨਿਊਜ)। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੰਮੂ ਕਸ਼ਮੀਰ ਵਿਚ ਸਮਾਜ ਸੇਵਾ ਦੇ ਕੰਮ ਬਾਖੂਬੀ ਨਿਭਾ ਰਿਹਾ ਹੈ, ਉੱਥੇ ਮੱਧ ਪ੍ਰਦੇਸ਼ ਵਿਚ ਵੀ ਆਪਣੀ ਇਕਾਈ ਦਾ ਗਠਨ ਕੀਤਾ ਹੈ ਜਿੱਥੇ ਉਦੇਵੀਰ ਸਿੰਘ ਨੂੰ ਪ੍ਰਧਾਨ ਅਤੇ ਕਵਲਜੀਤ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ।

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਕਰਵਾਉਣ ਦੇ 400 ਸਾਲਾਂ ਸ਼ਤਾਬਦੀ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲ ਸ਼ਤਾਬਦੀ ਮੌਕੇ ਤੇ ਗਵਾਲੀਅਰ ਦੇ ਜ਼ਰੂਰਤਮੰਦ ਲੋਕਾਂ ਦੀ ਸਹੂਲਤ ਲਈ ਦੋ ਡਾਇਲਸਿਸ ਮਸ਼ੀਨਾਂ ਵੀ ਜੀ.ਡੀ. ਹਸਪਤਾਲ ਅਤੇ ਰਿਸਰਚ ਸੈਂਟਰ ਗਵਾਲੀਅਰ ਵਿਖੇ ਲਗਾ ਦਿੱਤੀਆਂ ਹਨ।ਟਰੱਸਟ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਡਾਇਲੀਸਿਸ ਯੂਨਿਟ ਦਾ ਉਦਘਾਟਨ ਸਾਬਕਾ ਰਾਜ ਮੰਤਰੀ (ਭਾਰਤ ਸਰਕਾਰ) ਜੋਤੀਰਾਦਿੱਤਿਆ ਐਮ. ਸਿੰਧੀਆ ਵੱਲੋਂ ਬੀਤੇ ਦਿਨੀਂ ਕੀਤਾ ਗਿਆ।

ਇਸ ਮੌਕੇ ਜੋਤੀਰਾਦਿੱਤਿਆ ਐਮ. ਸਿੰਧੀਆ ਵੱਲੋਂ ਡਾ ਓਬਰਾਏ ਦੇ ਉਦਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪਰਮਾਤਮਾ ਉਨ੍ਹਾਂ ਨੂੰ ਸਮਾਜ ਸੇਵਾ ਦੇ ਕੰਮ ਕਰਨ ਲਈ ਹੋਰ ਸ਼ਕਤੀ ਬਖਸ਼ੇ। ਇਸ ਮੌਕੇ ਟਰੱਸਟ ਦੇ ਕੌਮੀ ਜਨਰਲ ਸਕੱਤਰ  ਗਗਨਦੀਪ ਸਿੰਘ ਆਹੂਜਾ ਅਤੇ ਉਦੈਵੀਰ ਸਿੰਘ ਪ੍ਰਧਾਨ ਐਸ.ਡੀ.ਬੀ.ਸੀ.ਟੀ ਗਵਾਲੀਅਰ, ਟਰੱਸਟ ਦੇ ਡਾਇਲੀਸਿਸ ਵਿੰਗ ਦੇ ਕੋਆਰਡੀਨੇਟਰ ਸਸ਼ੀ ਭੂਸ਼ਣ ਸ਼ਰਮਾ ਗਵਾਲੀਅਰ ਯੂਨਿਟ ਦੇ ਅਹੁਦੇਦਾਰ ਕੰਵਲਜੀਤ ਸਿੰਘ ਆਦਿ ਤੋਂ ਇਲਾਵਾ ਡਾ. ਭੁਵਨੇਸ਼ ਸ਼ਰਮਾ, ਡਾਇਰੈਕਟਰ ਜੀਐਸ ਹਸਪਤਾਲ, ਗਵਾਲੀਅਰ, ਗੋਕਰਣ ਸ਼ਰਮਾ, ਸ਼੍ਰੀਮਤੀ ਭਾਰਤੀ ਰਾਜੌਰੀਆ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts