ਸ਼ੱਕੀ ਹਲਾਤ ‘ਚ ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ

Sach Kahoon Punjabi Desk Picture
Published On

ਸ਼ੱਕੀ ਹਲਾਤ ‘ਚ ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ

ਮਲੋਟ, (ਮਨੋਜ)। ਮਲੋਟ ਨੇੜਲੇ ਪਿੰਡ ਦਾਨੇਵਾਲਾ ‘ਚ ਪਤੀ ਨੇ ਪਤਨੀ ‘ਤੇ ਸ਼ੱਕ ਦੇ ਚੱਕਰ ਵਿੱਚ ਕੁਹਾੜੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਬਬਲੀ ਸਿੰਘ ਨਾਮਕ ਵਿਅਕਤੀ ਨਿਵਾਸੀ ਪਿੰਡ ਦਾਨੇਵਾਲਾ ਜਿਸਨੂੰ ਆਪਣੀ ਪਤਨੀ ਸਿਮਰਜੀਤ ਕੌਰ ‘ਤੇ ਸ਼ੱਕ ਸੀ ਕਿ ਉਹ ਕਿਸੇ ਵਿਅਕਤੀ ਨਾਲ ਫੋਨ ਤੇ ਗੱਲਬਾਤ ਕਰਦੀ ਹੈ ਜਦੋਂ ਅੱਜ ਸੋਮਵਾਰ ਸਵੇਰੇ ਲਗਭਗ 7 ਵਜੇ ਜਦੋਂ ਉਸਦੀ ਮਾਂ ਬੱਚੀ ਨੂੰ ਲੈ ਕੇ ਸਕੂਲ ਛੱਡਣ ਲਈ ਗਈ ਹੋਈ ਸੀ ਤਾਂ ਉਸਦੀ ਪਤਨੀ ਸਿਮਰਜੀਤ ਕੌਰ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੀ ਸੀ,

ਇਸੇ ਵਜ੍ਹਾ ਕਾਰਨ ਪਹਿਲਾਂ ਵੀ ਘਰ ਵਿੱਚ ਕਲੇਸ਼ ਰਹਿੰਦਾ ਸੀ ਅਤੇ ਅਕਸਰ ਉਸ ਨੇ ਆਪਣੀ ਪਤਨੀ ਨੂੰ ਕਈ ਵਾਰ ਫੋਨ ‘ਤੇ ਗੱਲ ਕਰਨ ਤੋਂ ਵਰਜਿਆ ਸੀ। ਇਸ ਗੱਲ ਤੋਂ ਗੁੱਸੇ ਵਿੱਚ ਆਏ ਬਬਲੀ ਨੇ ਘਰ ਵਿੱਚ ਪਈ ਕੁਹਾੜੀ ਨਾਲ ਆਪਣੀ ਪਤਨੀ ਦੀ ਗਰਦਨ ਤੇ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਸਿਟੀ ਮਲੋਟ ਪੁਲਿਸ ਦੇ ਮੁੱਖ ਅਫ਼ਸਰ ਅਮਨਦੀਪ ਸਿੰਘ ਬਰਾੜ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਕੇ ਮ੍ਰਿਤਕਾ ਦੀ ਲਾਸ਼ ਨੂੰ ਮਲੋਟ ਸਿਵਲ ਹਸਪਤਾਲ ਵਿਚ ਲਿਆ ਕੇ ਪੋਸਟ ਮਾਰਟਮ ਕਰਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts