Patiala News: ਵਰਤ ਰੱਖ ਕੇ ਲੋੜਵੰਦਾਂ ਨੂੰ ਦਿੱਤਾ ਇੱਕ ਦਿਨ ਦਾ ਖਾਣਾ 

ਵਰਤ ਰੱਖ ਕੇ ਲੋੜਵੰਦਾਂ ਨੂੰ ਦਿੱਤਾ ਇੱਕ ਦਿਨ ਦਾ ਖਾਣਾ 

Khushdeep Singh Picture
Published On

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਬਲਾਕ ਪਟਿਆਲਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਬਡੂੰਗਰ ਏਰੀਆ ਦੀਆਂ ਭੈਣਾਂ ਨੇ ਕੱਲ੍ਹ ਕਰਵਾ ਚੌਥ ਮੌਕੇ ਵਰਤ ਰੱਖਿਆ ਤੇ ਜੋ ਇੱਕ ਦਿਨ ਦਾ ਖਾਣਾ ਸੀ ਉਸ ਨੂੰ ਦੋ ਜਰੂਰਤਮੰਦ ਭੈਣਾਂ ਨੂੰ ਅਤੇ ਇੱਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਪ੍ਰੇਮੀ ਸੇਵਕ ਭੈਣ ਨੀਲਮ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾ ਚੌਥ ਮੌਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ ਹੈ। ਇਸ ਮੌਕੇ ਪ੍ਰਮਜੀਤ ਕੌਰ, ਕ੍ਰਿਸ਼ਨਾ ਇੰਸਾਂ, ਜਸਮੇਲ ਕੌਰ, ਸੱਤਿਆ ਇੰਸਾਂ, ਕਿਰਨਾ ਇੰਸਾਂ, ਬਲਜੀਤ ਕੌਰ, ਮੀਰਾਂ ਇੰਸਾਂ, ਅਰਸ਼ਪ੍ਰੀਤ ਕੌਰ, ਗੁਰਜੀਤ ਕੌਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : IND vs NZ: ਭਾਰਤ ਤੇ ਨਿਊਜੀਲੈਂਡ ਵਿਚਕਾਰ ਚੌਥਾ ਟੀ20 ਅੱਜ, ਸੂਰਿਆਵੰਸ਼ੀ ਦਾ ਖੇਡਣਾ ਈਸ਼ਾਨ ਦੀ ਵਾਪਸੀ ’ਤੇ ਨਿਰਭਰ

Comments

Post Your Comment

About The Author

Related Posts