Ajnala Development News: ਅਜਨਾਲਾ ਦੇ 61 ਪਿੰਡਾਂ ’ਚ ਈਸਾਈ ਭਾਈਚਰੇ ਦੀ ਭਲਾਈ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ: ਧਾਲੀਵਾਲ 

ਧਾਲੀਵਾਲ ਨੇ ਸਮਾਗਮ ’ਚ 61 ਇਸਾਈ ਕਮਿਊਨਿਟੀ ਹਾਲਾਂ ਲਈ 25-25 ਲੱਖ ਰੁਪਏ ਦੇ ਮਨਜ਼ੂਰ ਰਾਸ਼ੀ ਦੇ ਵੰਡੇ ਪੱਤਰ 

Satinder Mathur  Picture
Published On

Ajnala Development News: (ਰਾਜਨ ਮਾਨ) ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਈਸਾਈ ਭਾਈਚਾਰੇ ਦਾ ਵੱਖ-ਵੱਖ ਸਹੂਲਤਾਂ ਨਾਲ ਜੀਵਨ ਪੱਧਰ ਉੱਚਾ ਚੁੱਕਣ ਲਈ ਰਾਜ ਭਰ ਦੇ ਪਿੰਡਾਂ ਈਸਾਈ ਭਾਈਚਾਰੇ ਦੇ ਕਮਿਊਨਿਟੀ ਉਸਾਰਣ ਲਈ ਕਦਮ ਚੁੱਕੇ ਗਏ ਹਨ ਜਿਸਦੇ ਪਹਿਲੇ ਪੜਾਅ ’ਚ ਵਿਧਾਨ ਸਭਾ ਹਲਕਾ ਅਜਨਾਲਾ ਦੇ 61 ਪਿੰਡਾਂ ’ਚ ਇਸਾਈ ਕਮਿਊਨਿਟੀ ਹਾਲਾਂ ਦੀ ਉਸਾਰੀ ਲਈ 15.25 ਕਰੋੜ ਪ੍ਰਾਪਤ ਹੋਏ ਹਨ।

ਸ. ਧਾਲੀਵਾਲ ਨੇ ਇਹ ਐਲਾਨ ਅੱਜ ਇਥੇ ਹਲਕਾ ਅਜਨਾਲਾ ਦੇ 61 ਪਿੰਡਾਂ ਚ 25-25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ 61 ਕਮਿਊਨਿਟੀ ਹਾਲਾਂ ਦੀ ਉਸਾਰੀ ਲਈ 15.25 ਕਰੋੜ ਰੁਪਏ ਦੀ ਰਕਮ ਦੇ ਸੈਂਕਸ਼ਨ ਪੱਤਰ ਸੰਬੰਧਿਤ ਗ੍ਰਾਮ ਪੰਚਾਇਤਾਂ ਚ ਵੰਡਣ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਈਸਾਈ ਭਾਈਚਾਰੇ ਦੀ ਸਹੂਲਤ ਲਈ ਮਾਨ ਸਰਕਾਰ ਵੱਲੋਂ ਸਰਕਾਰੀ ਗ੍ਰਾਂਟਾਂ ਨਾਲ ਉਸਾਰੇ ਜਾਣ ਵਾਲੇ ਕਮਿਊਨਿਟੀ ਹਾਲਾਂ ਦੀ ਵਰਤੋਂ ਦੁੱਖ-ਸੁੱਖ ਦੇ ਸਮਾਗਮਾਂ, ਵਿਆਹਾਂ, ਪ੍ਰਾਥਨਾਵਾਂ ਤੇ ਭਾਈਚਾਰਕ ਦਰਪੇਸ਼ ਮਾਮਲਿਆਂ ਦੀਆਂ ਮੀਟਿੰਗਾਂ ਲਈ ਕਰ ਸਕਣਗੇ, ਜਿਸ ਦੇ ਨਤੀਜੇ ਵਜੋਂ ਅਜਿਹੇ ਸਮਾਗਮਾਂ ਲਈ ਨਿੱਜੀ ਪੈਲਸ/ਹਾਲ ਕਿਰਾਏ ’ਤੇ ਲੈਣ ਸਮੇਂ ਹੁੰਦੇ ਵੱਡੇ ਖਰਚਿਆਂ ਦੇ ਬੋਝ ਤੋਂ ਇਸ ਭਾਈਚਾਰੇ ਨੂੰ ਮੁਕਤੀ ਮਿਲੇਗੀ। 

ਧਾਲੀਵਾਲ ਨੇ ਕਿਹਾ ਕਿ ਈਸਾਈ ਭਾਈਚਾਰੇ ਨੂੰ ਹਰ ਪੱਖੋਂ ਨਿਆਂ ਦੇਣ ਲਈ ਜਿੱਥੇ ਪਹਿਲਾਂ ਰਾਜ ਪੱਧਰੀ ਘੱਟ ਗਿਣਤੀ ਕਮਿਸ਼ਨ ਕਾਰਜਸ਼ੀਲ ਹੈ, ਉਥੇ ਹੁਣ ਪਿੰਡ ਤੇ ਸ਼ਹਿਰ ਪੱਧਰ 'ਤੇ ਇਸਾਈ ਭਾਈਚਾਰੇ ਲਈ ਲਾਗੂ ਭਲਾਈ ਸਕੀਮਾਂ ਦਾ ਕਤਾਰ ’ਚ ਖੜ੍ਹੇ ਹਰੇਕ ਲਾਭ ਪਾਤਰ ਨੂੰ ਲਾਭ ਯਕੀਨੀ ਬਣਾਉਣ ਲਈ ਅਤੇ ਦਰਪੇਸ਼ ਸਮੱਸਿਆਵਾਂ ਦੇ ਜਲਦੀ ਹੱਲ ਲਈ ਸੂਬੇ ਭਰ ਦੇ ਸਮੂਹ ਜ਼ਿਲ੍ਹਿਆਂ ’ਚ ਜ਼ਿਲ੍ਹਾ ਪੱਧਰੀ ਤੇ ਸੂਬੇ ਭਰ ਦੇ 117 ਵਿਧਾਨ ਸਭਾ ਹਲਕਿਆਂ ’ਚ ਹਲਕਾ ਪੱਧਰੀ ਸਰਕਾਰੀ ਤੌਰ ’ਤੇ ਚੇਅਰਮੈਨ, ਸੀਨੀਅਰ ਉਪ ਚੇਅਰਮੈਨ ਤੇ ਉਪ ਚੇਅਰਮੈਨ ਸਮੇਤ 13-13 ਮੈਂਬਰੀ ਈਸਾਈ ਭਲਾਈ ਬੋਰਡ ਸਥਾਪਿਤ ਕਰਨ ਲਈ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ। 

ਸ. ਧਾਲੀਵਾਲ ਨੇ ਸਮੂਹ ਵਰਗਾਂ ਨੂੰ ਸੂਬਾ ਮਾਨ ਸਰਕਾਰ ਦੇ ਹੱਥ ਮਜ਼ਬੂਤ ਕਰਨ ਦਾ ਜਿਥੇ ਸੱਦਾ ਦਿੱਤਾ ਉੱਥੇ ਸਪੱਸ਼ਟ ਕੀਤਾ ਕਿ ਅਗਲੇ ਵਰ੍ਹੇ ਸਾਲ 2027 ’ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਵੋਟਰ ਫਤਵੇ ਨਾਲ ਵਿਰੋਧੀ ਰਾਜਸੀ ਪਾਰਟੀਆਂ ਨੂੰ ਚਾਰੋਂ ਖਾਨੇ ਚਿੱਤ ਕਰਕੇ ਘੱਟੋ ਘੱਟੋ 100 ਸੀਟਾਂ ’ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਮਾਨ ਸਰਕਾਰ ਦਾ ਮੁੜ ਲੋਕ ਭਲਾਈ ਦੀ ਸੰਪੂਰਨ ਕ੍ਰਾਂਤੀ ਲਈ ਸੱਤਾ’ ਚ ਆਉਣਾ ਯਕੀਨੀ ਹੈ।

Ajnala-Development-News
ਅੰਮ੍ਰਿਤਸਰ:  ਸਮਾਗਮ ਦੌਰਾਨ ਕਮਿਊਨਿਟੀ ਹਾਲਾਂ ਲਈ ਮਨਜ਼ੂਰ ਰਾਸ਼ੀ ਦੇ ਸੈਕਸ਼ਨ ਪੱਤਰ ਗ੍ਰਾਮ ਪੰਚਾਇਤਾਂ ’ਚ ਵੰਡਣ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਤੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨਾਲ।

About The Author

Related Posts