ਨਰਮੇ ‘ਚ ਖੜ੍ਹੇ ਪਾਣੀ ‘ਚ ਡੁੱਬਣ ਨਾਲ ਬੱਚੇ ਦੀ ਮੌਤ

Sach Kahoon Punjabi Desk Picture
Published On

ਆਪਣੇ ਦਾਦੇ ਨਾਲ ਗਿਆ ਸੀ ਖੇਤ

ਗੁਰਜੀਤ ਸ਼ੀਂਹ, ਝੁਨੀਰ: ਇੱਥੋਂ ਨੇੜਲੇ ਪਿੰਡ ਭੰਮੇ ਖੁਰਦ ‘ਚ ਇੱਕ ਪੰਜ ਸਾਲ ਦਾ ਬੱਚਾ ਨਰਮੇ ‘ਚ ਖੜ੍ਹੇ ਮੀਂਹ ਦੇ ਪਾਣੀ ‘ਚ ਡੁੱਬ ਕੇ ਮਰ ਗਿਆ ਇਹ ਬੱਚਾ ਆਪਣੇ ਦਾਦੇ ਨਾਲ ਖੇਤ ਗਿਆ ਸੀ

ਜਾਣਕਾਰੀ ਅਨੁਸਾਰ ਭੰਮੇ ਖੁਰਦ ਵਾਸੀ ਭੋਲਾ ਸਿੰਘ ਆਪਣੇ ਪੰਜ ਸਾਲ ਦੇ ਪੋਤੇ ਖੁਸ਼ਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਆਪਣੇ ਖੇਤ ‘ਚ ਨਰਮੇਂ ‘ਚ ਖੜ੍ਹੇ ਮੀਂਹ ਦੇ ਪਾਣੀ ਨੂੰ ਵੇਖਣ ਗਿਆ ਸੀ ।

ਖੇਤ ਪਹੁੰਚਕੇ ਭੋਲਾ ਸਿੰਘ ਨੇ ਆਪਣੇ ਪੋਤੇ ਖੁਸ਼ਪ੍ਰੀਤ ਨੂੰ ਖਾਲ ਕੋਲ ਖੜਾ ਦਿੱਤਾ ਤੇ ਆਪ  ਅੱਗੇ ਨਰਮੇ ਵੱਲ ਚਲਾ ਗਿਆ

ਇਸ  ਮਗਰੋ ਖੁਸ਼ਪ੍ਰੀਤ ਖਾਲ ਦੀ ਵੱਟ ਤੋਂ ਤਿਲਕ ਕੇ ਨਰਮੇ ‘ਚ ਡਿੱਗ ਪਿਆ ਜਿਸਦੇ ਸਿੱਟੇ ਵਜੋਂ ਉਹ ਡੂੰਘੇ ਪਾਣੀ ‘ਚ ਡੁੱਬ ਗਿਆ।

ਜਦੋ ਭੋਲਾ ਸਿੰਘ ਵਾਪਸ ਉੱਥੇ ਪਹੁੰਚਿਆ ਤਾਂ ਉਦੋਂ ਤੱਕ ਖੁਸ਼ਪ੍ਰੀਤ ਸਿੰਘ ਪਾਣੀ ‘ਚ ਡੁੱਬ ਚੁੱਕਿਆ ਸੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੰਨੇ ਬੱਚੇ ਦੀ ਮੌਤ ਕਾਰਨ ਪਰਿਵਾਰ ਸਮੇਤ ਪੂਰਾ ਪਿੰਡ ਸਦਮੇ ‘ਚ ਹੈ

About The Author

Related Posts