Punjab

Punjab Weather Update: ਪੰਜਾਬ ’ਚ ਬਦਲਿਆ ਮੌਸਮ, ਮੋਹਾਲੀ-ਪਠਾਨਕੋਟ ’ਚ ਤੇਜ਼ ਮੀਂਹ
Punjab ਦੇ ਪਿੰਡ ਦੇਸ਼ 'ਚ ਸਭ ਤੋਂ ਵੱਧ ਵਿਕਸਤ ਹੋਣਗੇ; ਸਰਪੰਚਾਂ ਨੂੰ ਅੱਗੇ ਹੋ ਕੇ ਬਦਲਾਅ ਦੀ ਅਗਵਾਈ ਕਰਨੀ ਚਾਹੀਦੀ ਹੈ: ਮੁੱਖ ਮੰਤਰੀ ਮਾਨ
Punjab News: ਭਾਜਪਾ ਆਗੂ ਦੇ ਬੇਟੇ ਦੀ ਭਾਰੀ ਮਾਤਰਾ ਵਿੱਚ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਗਵਾ ਪਾਰਟੀ ਦਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਜਿਊਂਦਾ-ਜਾਗਦਾ ਸਬੂਤ: ਕੁਲਦੀਪ ਧਾਲੀਵਾਲ
Punjab: ਨਾਰਕੋਟਿਕਸ ਐਨੋਨੀਮਸ ਮੀਟਿੰਗਾਂ ਭਗਵੰਤ ਮਾਨ ਸਰਕਾਰ ਦੇ 'ਯੁੱਧ ਨਸ਼ਿਆਂ ਵਿਰੁੱਧ' ਦਾ ਮੁੱਖ ਥੰਮ੍ਹ ਬਣੀਆਂ, ਰਿਕਵਰੀ ਕਰ ਰਹੇ ਨਸ਼ਾ ਛੱਡਣ ਵਾਲਿਆਂ ਨੂੰ ਨਸ਼ਾ-ਮੁਕਤ ਰੱਖਣ ਵਿੱਚ ਮਿਲ ਰਹੀ ਮਦਦ
CM Mann ਨੇ PSPCL 'ਚ ਨਿਯੁਕਤ ਹੋਏ 665 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

Fraud Call: ਸਾਵਧਾਨ! ਕਿਤੇ ਤੁਹਾਨੂੰ ਤਾਂ ਨਹੀਂ ਆਈ ਇਹ ਕਾਲ, ਜਲਦੀ ਕਰਵਾਓ ਜਾਂਚ

Sach Kahoon Punjabi Desk Picture
Published On

Fraud Call: ਮਲੋਟ। ਕੈਬਨਿਟ ਮੰਤਰੀ ਦਾ ਘਰਵਾਲਾ ਬਣਕੇ ਪੈਸਿਆਂ ਦੀ ਮੰਗ ਕਰਨ ਦੇ ਦੋਸ਼ਾਂ ਅਧੀਨ ਥਾਣਾ ਸਿਟੀ ਮਲੋਟ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਮਲੋਟ ਵਾਸੀ ਅਜਵਿੰਦਰ ਸਿੰਘ ਪੁੱਤਰ ਪ੍ਰਿਥੀ ਸਿੰਘ ਵੱਲੋਂ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੂੰ ਕਲਮਬੱਧ ਕਰਵਾਏ ਬਿਆਨਾਂ ‘ਚ ਦੱਸਿਆ ਕਿ ਉਹ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਹੈ ਤੇ 8 ਦਸੰਬਰ ਨੂੰ ਜਦ ਉਹ ਜੀਟੀ ਰੋਡ ਪੁਲ਼ ਦੇ ਕੋਲ ਆਪਣੇ ਦਫ਼ਤਰ ‘ਚ ਬੈਠਾ ਸੀ ਤਾਂ ਸਵੇਰੇ ਕਰੀਬ 11:33 ਵਜੇ ਉਸ ਦੇ ਮੋਬਾਈਲ ‘ਤੇ ਇੱਕ ਨਾ ਮਾਲੂਮ ਮੋਬਾਈਲ ਨੰਬਰ ਤੋਂ ਫੋਨ ਕਾਲੀ ਆਈ ਜਿਸ ਨੇ ਕਿਹਾ ਕਿ ਮੈਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਘਰਵਾਲਾ ਬੋਲ ਰਿਹਾ ਹਾਂ ਤੇ ਮੈਨੂੰ ਆਪਣੇ ਬੱਚਿਆਂ ਦੇ ਸਕੂਲ ਦੀ ਫੀਸ ਭਰਨ ਲਈ 27 ਹਜ਼ਾਰ ਰੁਪਏ ਦੀ ਜ਼ਰੂਰਤ ਹੈ।

ਅਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੰਤਰੀ ਬਲਜੀਤ ਕੌਰ ਦੇ ਘਰਵਾਲੇ ਨੂੰ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਤੇ ਉਨ੍ਹਾਂ ਦਾ ਨੰਬਰ ਮੇਰੇ ਮੋਬਾਈਲ ‘ਚ ਸੇਵ ਹੈ। ਜਦ ਉਸ ਵਿਅਕਤੀ ਨੇ ਮੇਰੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਤਾਂ ਮੈਂ ਫਰਾਡ ਕਾਲ ਸਮਝਕੇ ਉਸਦਾ ਫੋਨ ਕੱਟ ਦਿੱਤਾ। ਫਿਰ ਇੱਕ ਮਿੰਟ ਬਾਅਦ ਉਕਤ ਵਿਅਕਤੀ ਨੇ ਫਿਰ ਤੋਂ ਮੇਰੇ ਭਰਾ ਹਰਮੰਦਰ ਸਿੰਘ ਦੇ ਮੋਬਾਈਲ ‘ਤੇ ਫੋਨ ਕਰਕੇ 27 ਹਜ਼ਾਰ ਰੁਪਏ ਦੀ ਮੰਗ ਕੀਤੀ ਮੇਰੇ ਵੱਲੋਂ ਫਿਰ ਤੋਂ ਉਸ ਦਾ ਫੋਨ ਕੱਟ ਦਿੱਤਾ ਗਿਆ।

Read Also : ਨਕਲੀ ਪੁਲਿਸ ਟੀਮ ਨੇ ਇੱਕ ਸਬਜ਼ੀ ਵਿਕਰੇਤਾ ਤੋਂ 2.15 ਲੱਖ ਰੁਪਏ ਲੁੱਟੇ

ਅਜਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਜ਼ਬਰਨ ਮੇਰੇ ਤੇ ਮੇਰੇ ਭਰਾ ਕੋਲੋਂ ਪੈਸਿਆਂ ਦੀ ਮੰਗ ਕੀਤੀ ਹੈ। ਪੁਲਿਸ ਨੇ ਅਜਵਿੰਦਰ ਸਿੰਘ ਵੱਲੋਂ ਕਲਮਬੱਧ ਕਰਵਾਏ ਬਿਆਨਾਂ ਦੇ ਅਧਾਰ ‘ਤੇ ਦੌਰਾਨੇ ਤਫ਼ਤੀਸ਼ ਤੇ ਜਾਂਚ ਤੋਂ ਬਾਅਦ ਪੈਸਿਆਂ ਦੀ ਮੰਗ ਕਰਨ ਵਾਲੇ ਵਿਅਕਤੀ ਭਲਿੰਦਰਪਾਲ ਸਿੰਘ ਉਰਫ਼ ਜਸਰਾਜ ਸਹਿਗਲ ਵਾਸੀ ਮੋਹਾਲੀ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

About The Author

Related Posts